117 ਸਾਲ ਪੁਰਾਣਾ ਰਿਕਾਰਡ ਟੁੱਟਿਆ, 1382 ਰਨ ਨਾਲ ਜਿੱਤੀ ਟੀਮ
ਇਸ ਪਾਰੀ 'ਚ 129 ਚੌਕੇ ਅਤੇ 59 ਛੱਕੇ ਸ਼ਾਮਿਲ ਸਨ। ਕਿਸੇ ਵੀ ਬੱਲੇਬਾਜ਼ ਵੱਲੋਂ ਇਹ ਅੱਜ ਤਕ ਦੀ ਸਭ ਤੋਂ ਵੱਡੀ ਪਾਰੀ ਹੈ। ਪ੍ਰਣਵ ਦੇ ਧਮਾਕੇ ਦੇ ਆਸਰੇ ਕੇ.ਸੀ. ਗਾਂਧੀ ਸਕੂਲ ਦੀ ਟੀਮ ਨੇ 3 ਵਿਕਟਾਂ ਤੇ 1465 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ।
ਪ੍ਰਣਵ ਨੇ ਐਚ.ਟੀ. ਭੰਡਾਰੀ ਇੰਟਰ ਸਕੂਲ ਕਪ ਅੰਡਰ-16 ਟੂਰਨਾਮੈਂਟ ਦੇ ਮੈਚ 'ਚ ਇੱਕੋ ਪਾਰੀ 'ਚ 1009 ਦੌੜਾਂ ਬਣਾਈਆਂ। ਇਸ ਪਾਰੀ ਦੀ ਖਾਸ ਗੱਲ ਇਹ ਸੀ ਕਿ ਪ੍ਰਣਵ ਨੇ ਇਹ ਦੌੜਾਂ ਸਿਰਫ 327 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਬਣਾਈਆਂ।
ਜਵਾਬ 'ਚ ਆਰਿਆ ਗੁਰੂਕੁਲ ਸਕੂਲ ਦੀ ਟੀਮ 31 ਦੌੜਾਂ ਤੇ ਢੇਰ ਹੋ ਗਈ ਅਤੇ ਕੇ.ਸੀ. ਗਾਂਧੀ ਸਕੂਲ ਨੇ ਮੈਚ ਪਾਰੀ ਅਤੇ 1382 ਦੌੜਾਂ ਦੇ ਫਰਕ ਨਾਲ ਜਿੱਤ ਲਿਆ।
ਪ੍ਰਣਵ ਧਨਾਵੜੇ ਨੇ ਅੱਜ ਦੇ ਹੀ ਦਿਨ (5 ਜਨਵਰੀ) ਬੀਤੇ ਸਾਲ ਜੂਨੀਅਰ ਕ੍ਰਿਕਟ ਦੇ ਅੰਕੜੇ ਹੀ ਬਦਲ ਦਿੱਤੇ। ਪ੍ਰਣਵ ਨੇ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਇੱਕੋ ਪਾਰੀ 'ਚ 1000 ਦੌੜਾਂ ਬਣਾਉਣ ਦਾ ਕਰਿਸ਼ਮਾ ਕਰ ਵਿਖਾਇਆ।
ਹੁਣ ਭਾਰਤ ਦੇ ਹੀ ਇੱਕ ਬੱਲੇਬਾਜ਼ ਨੇ ਅਜਿਹਾ ਕਮਾਲ ਕੀਤਾ ਹੈ ਕਿ ਸਚਿਨ ਅਤੇ ਧੋਨੀ ਵੀ ਉਸਦੇ ਫੈਨ ਹੋ ਗਏ।
ਸਚਿਨ ਦਾ ਟਵੀਟ - sachin tendulkarVerified account @sachin_rt Congrats #PranavDhanawade on being the first ever to score 1000 runs in an innings. Well done and work hard. You need to scale new peaks!
ਪ੍ਰਣਵ ਦੇ ਇਸ ਧਮਾਕੇ ਤੋਂ ਬਾਅਦ ਉਸਦੀ ਪਾਰੀ ਲਈ ਵਧਾਈਆਂ ਦਾ ਦੌਰ ਸ਼ੁਰੂ ਹੋਇਆ। ਜਿੰਨਾ ਦਿੱਗਜਾਂ ਨੇ ਪ੍ਰਣਵ ਨੂੰ ਵਧਾਈ ਦਿੱਤੀ ਉਨ੍ਹਾਂ 'ਚ ਸਚਿਨ ਤੇਂਦੁਲਕਰ ਅਤੇ ਮਹੇਂਦਰ ਸਿੰਘ ਧੋਨੀ ਦਾ ਨਾਮ ਵੀ ਸ਼ਾਮਿਲ ਸੀ।
ਭਾਰਤ ਦੇ ਬੱਲੇਬਾਜਾਂ ਨੇ ਪਹਿਲਾਂ ਵਨਡੇ ਮੈਚਾਂ 'ਚ ਕਮਾਲ ਕਰਕੇ ਵਿਖਾਏ ਅਤੇ ਵਨਡੇ ਮੈਚਾਂ 'ਚ ਦੋਹਰੇ ਸੈਂਕੜੇ ਜੜਕੇ ਸਭ ਨੂੰ ਹੈਰਾਨ ਕਰ ਦਿੱਤਾ।