ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਫੈਸਲਾ ਕਰ ਲਿਆ ਹੈ ਕਿ ਇਸ ਸੀਜ਼ਨ ਚ ਰਣਜੀ ਟਰੌਫੀ ਨਹੀਂ ਖੇਡੀ ਜਾਵੇਗੀ। ਉਸ ਦੀ ਥਾਂ ਵਿਜੇ ਹਜਾਰੇ ਟਰੌਫੀ ਖੇਡੀ ਜਾਵੇਗੀ। ਦਰਅਸਲ ਕੋਰੋਨਾ ਨੇ ਦੇਸ਼ 'ਚ ਖੇਡਾਂ ਦੇ ਹਾਲਾਤ ਬਦਲ ਦਿੱਤੇ ਹਨ। ਘਰੇਲੂ ਟੀ20 ਲੀਗ ਸਈਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਸਫਲ ਹੋਣ ਤੋਂ ਬਾਅਦ ਬੋਰਡ ਨੇ ਹੁਣ ਬਾਕੀ ਟੂਰਨਾਮੈਂਟ ਸ਼ੁਰੂ ਕਰਨ ਲਈ ਸੂਬਿਆਂ ਤੋਂ ਰਾਏ ਮੰਗੀ ਹੈ।
ਖਾਸ ਗੱਲ ਇਹ ਹੈ ਕਿ 87 ਸਾਲਾਂ ’ਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਬੀਸੀਸੀਆਈ ਰਣਜੀ ਟਰਾਫੀ ਨਹੀਂ ਕਰਵਾਏਗਾ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਰਾਜ ਸੂਬਾ ਐਸੋਸੀਏਸ਼ਨਾਂ ਨੂੰ ਭੇਜੇ ਆਪਣੇ ਪੱਤਰ ’ਚ ਲਿਖਿਆ ਹੈ ਕਿ ਇਹ ਫੈਸਲਾ ਸੂਬਾ ਐਸੋਸੀਏਸ਼ਨਾਂ ਤੋਂ ਮਿਲੇ ਫੀਡਬੈਕ ਤੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲਿਆ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
87 ਸਾਲਾਂ 'ਚ ਪਹਿਲੀ ਵਾਰ ਨਹੀਂ ਹੋਵੇਗੀ ਰਣਜੀ ਟਰੌਫੀ
ਏਬੀਪੀ ਸਾਂਝਾ
Updated at:
30 Jan 2021 02:28 PM (IST)
ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਰਾਜ ਸੂਬਾ ਐਸੋਸੀਏਸ਼ਨਾਂ ਨੂੰ ਭੇਜੇ ਆਪਣੇ ਪੱਤਰ ’ਚ ਲਿਖਿਆ ਹੈ ਕਿ ਇਹ ਫੈਸਲਾ ਸੂਬਾ ਐਸੋਸੀਏਸ਼ਨਾਂ ਤੋਂ ਮਿਲੇ ਫੀਡਬੈਕ ਤੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲਿਆ ਗਿਆ ਹੈ।
- - - - - - - - - Advertisement - - - - - - - - -