BCCI General Manager: ਨਿਊਜ਼ ਏਜੰਸੀ ਏਐਨਆਈ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸਾਬਕਾ ਭਾਰਤੀ ਕ੍ਰਿਕਟਰ ਅਬੇ ਕੁਰੂਵਿਲਾ ਨੂੰ ਬੀਸੀਸੀਆਈ ਦੇ ਸੰਚਾਲਨ ਦਾ ਜਨਰਲ ਮੈਨੇਜਰ ਨਿਯੁਕਤ ਕੀਤਾ ਜਾਵੇਗਾ।






ਇਸ ਸਾਲ ਦੀ ਸ਼ੁਰੂਆਤ 'ਚ ਰਾਸ਼ਟਰੀ ਚੋਣ ਕਮੇਟੀ ਦੇ ਮੈਂਬਰ ਦੇ ਰੂਪ 'ਚ ਕੁਰੂਵਿਲਾ ਦਾ ਕਾਰਜਕਾਲ ਖਤਮ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਜਲਦ ਸੌਂਪੀ ਜਾ ਸਕਦੀ ਹੈ।


ਧੀਰਜ ਮਲਹੋਤਰਾ ਦੇ ਅਸਤੀਫਾ ਦੇਣ ਤੋਂ ਬਾਅਦ ਜਨਰਲ ਮੈਨੇਜਰ ਦਾ ਅਹੁਦਾ ਖਾਲੀ ਹੋਇਆ ਸੀ। ਕੁਰੂਵਿਲਾ ਨੇ ਭਾਰਤ ਲਈ 10 ਟੈਸਟ ਖੇਡੇ ਹਨ ਅਤੇ ਸੂਤਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਬੀਸੀਸੀਆਈ ਦੀ ਸਿਖਰ ਕੌਂਸਲ ਦੀ ਮੀਟਿੰਗ ਦੌਰਾਨ ਉਨ੍ਹਾਂ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਗਈ ਹੈ।ਇਹ ਨਿਯੁਕਤੀ ਰਾਸ਼ਟਰੀ ਚੋਣ ਕਮੇਟੀ ਦੇ ਮੈਂਬਰ ਵਜੋਂ ਉਨ੍ਹਾਂ ਦੇ ਕਾਰਜਕਾਲ ਤੋਂ ਕੁਝ ਹਫ਼ਤਿਆਂ ਬਾਅਦ ਹੋਈ ਹੈ।


ਅਭੈ ਕੁਰੂਵਿਲਾ ਨੇ 6 ਮਾਰਚ 1997 ਨੂੰ ਆਪਣੀ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ 14 ਦਸੰਬਰ 1997 ਨੂੰ ਭਾਰਤ ਲਈ ਆਖਰੀ ਮੈਚ ਖੇਡਿਆ। ਅਭੈ ਨੇ 10 ਟੈਸਟ ਮੈਚਾਂ ਦੀਆਂ 15 ਪਾਰੀਆਂ 'ਚ 25 ਵਿਕਟਾਂ ਲਈਆਂ, ਜਦਕਿ 25 ਵਨਡੇ ਮੈਚਾਂ 'ਚ 25 ਵਿਕਟਾਂ ਲਈਆਂ।


ਕੁਰੂਵਿਲਾ 2009 ਤੋਂ ਡੀ.ਵਾਈ ਪਾਟਿਲ ਗਰੁੱਪ, ਨਵੀਂ ਮੁੰਬਈ ਦਾ ਹਿੱਸਾ ਸਨ। ਉਹਨਾਂ ਨੇ ਇੱਕ ਪ੍ਰਤਿਭਾ ਸਕਾਊਟ ਵਜੋਂ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ (MI) ਲਈ ਵੀ ਕੰਮ ਕੀਤਾ।


ਹੁਣ, ਜਦੋਂ ਕਿ ਉਨ੍ਹਾਂ ਨੂੰ ਜਨਰਲ ਮੈਨੇਜਰ ਬਣਾਇਆ ਜਾ ਰਿਹਾ ਹੈ, ਚੋਣ ਕਮੇਟੀ ਦੇ ਅਹੁਦੇ ਨੂੰ ਖਾਲੀ ਛੱਡ ਕੇ, ਬੀਸੀਸੀਆਈ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦੇ ਨਾਲ ਇੰਟਰਵਿਊ ਕਰਨਾ ਸ਼ੁਰੂ ਕਰਨਗੇ।



ਇਹ ਵੀ ਪੜ੍ਹੋ:IND vs PAK: ਭਾਰਤ-ਪਾਕਿ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਟੀਮ ਇੰਡੀਆ ਨੂੰ ਚੀਅਰ ਕਰਨ ਦੀ ਕੀਤੀ ਅਪੀਲ, 6 ਮਾਰਚ ਨੂੰ ਹੋਵੇਗਾ ਮਹਾਮੁਕਾਬਲਾ