ਅਨੁਰਾਗ ਠਾਕੁਰ ਨੂੰ ਕਰਾਰੀ ਫਟਕਾਰ

ਚੀਫ ਜਸਟਿਸ ਟੀ.ਐਸ. ਠਾਕੁਰ, ਏ.ਐਮ. ਖਾਨਵਿਲਕਰ, ਅਤੇ ਡੀ.ਵਾਈ. ਚੰਦਰਚੂੜ ਨੇ BCCI ਤੋਂ ਨਾਮਾਂ ਦੀ ਮੰਗ ਕੀਤੀ।
ਇਸਦੇ ਨਾਲ ਹੀ ਸੁਪ੍ਰੀਮ ਕੋਰਟ ਨੇ ਵੀਰਵਾਰ ਨੂੰ ਇਹ ਸੰਕੇਤ ਵੀ ਦਿੱਤਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੌਜੂਦਾ ਅਧਿਕਾਰੀਆਂ ਦੀ ਜਗ੍ਹਾ 3 ਮੈਂਬਰੀ ਕਮੇਟੀ ਲਾਇ ਸਕਦੀ ਹੈ। ਕਿਉਂਕਿ ਕੋਰਟ ਨੇ BCCI ਨੂੰ ਸੰਭਾਵਿਤ ਨਾਮ ਦੱਸਣ ਲਈ ਕਿਹਾ ਹੈ ਜਿੰਨਾ ਨੂੰ ਕਮੇਟੀ 'ਚ ਸ਼ਾਮਿਲ ਕੀਤਾ ਜਾ ਸਕੇ।
ਇਥੋਂ ਤਕ ਕਿ ਕੋਰਟ ਨੂੰ ਝਾਂਸਾ ਦੇਣ ਲਈ ਅਨੁਰਾਗ ਠਾਕੁਰ ਨੂੰ ਜੇਲ ਵੀ ਜਾਣਾ ਪੈ ਸਕਦਾ ਹੈ। ਆਰੋਪ ਹਨ ਕਿ ਅਨੁਰਾਗ ਠਾਕੁਰ ਨੇ ICC ਨੂੰ ਕਿਹਾ ਸੀ ਕਿ ਓਹ ਚਿਠੀ ਜਾਰੀ ਕਰੇ ਅਤੇ ਲਿਖੇ ਕਿ ਜੇਕਰ BCCI ਨੇ CGA ਨਿਯੁਕਤ ਕੀਤਾ ਤਾਂ BCCI ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ। ਕੋਰਟ ਨੇ ਇਸਨੂੰ ਧੋਖਾਧੜੀ ਮੰਨਿਆ ਹੈ।
ਸੁਪ੍ਰੀਮ ਕੋਰਟ ਨੇ BCCI ਪ੍ਰਧਾਨ ਅਨੁਰਾਗ ਠਾਕੁਰ ਦੇ ਖਿਲਾਫ ਸਖਤ ਤੇਵਰ ਵਿਖਾਏ ਹਨ। ਸੁਪ੍ਰੀਮ ਕੋਰਟ ਨੇ ਸੰਕੇਤ ਦਿੱਤੇ ਹਨ ਕਿ ਅਗਲੀ ਸੁਣਵਾਈ 'ਤੇ ਅਨੁਰਾਗ ਠਾਕੁਰ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ।
ਕੋਰਟ ਨੇ ਇਹ ਸਾਫ ਕੀਤਾ ਕਿ ਜਿਸ ਤਰੀਕੇ ਨਾਲ ਅਨੁਰਾਗ ਠਾਕੁਰ ਨੇ ਉਨ੍ਹਾਂ ਸਾਹਮਣੇ ਝੂਠੇ ਸਬੂਤ ਪੇਸ਼ ਕਰ ਕੋਰਟ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ ਉਸਤੋਂ ਉਨ੍ਹਾਂ ਖਿਲਾਫ ਮਾਮਲਾ ਬਣ ਸਕਦਾ ਹੈ।
ਸੁਪ੍ਰੀਮ ਕੋਰਟ ਨੇ ਕਿਹਾ ਕਿ ਇਹ ਝੂਠੇ ਦਸਤਾਵੇਜ ਪੇਸ਼ ਕਰਨ ਦਾ ਮਾਮਲਾ ਹੈ ਅਤੇ ਇਸਲਈ ਅਨੁਰਾਗ ਠਾਕੁਰ ਨੂੰ ਸਜਾ ਦਿੱਤੀ ਜਾ ਸਕਦੀ ਹੈ।