ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਜਲਦੀ ਹੀ ਟੀਮ ਇੰਡੀਆ ਦੇ ਮੈਨੇਜਮੈਂਟ ਦੀ ਰੂਪ-ਰੇਖਾ ਬਦਲੇਗੀ। ਵਰਲਡ ਕੱਪ 2019 ਦੇ ਸੈਮੀਫਾਈਨਲ ‘ਚ ਮਿਲੀ ਹਾਰ ਤੇ ਮੁੱਖ ਕੋਚ ਰਵੀ ਸ਼ਾਸਤਰੀ ਸਮੇਤ ਕਈ ਦਿੱਗਜਾਂ ਦਾ ਕਾਰਜਕਾਲ ਵੀ ਖ਼ਤਮ ਹੋ ਰਿਹਾ ਹੈ। ਅਜਿਹੇ ‘ਚ BCCI ਨੇ ਮੁੱਖ ਕੋਚ ਸਣੇ ਕਈ ਅਹੁਦਿਆਂ ਲਈ ਫ੍ਰੈਸ਼ ਐਪਲੀਕੇਸ਼ਨ ਜਾਰੀ ਕੀਤੇ ਹਨ। ਇਨ੍ਹਾਂ ਦੀ ਨਿਯੁਕਤੀ ਦੀ ਤਾਰੀਖ ਦਾ ਐਲਾਨ ਇੱਕ ਦੋ ਦਿਨ ਤਕ ਹੋ ਸਕਦਾ ਹੈ।

ਵਰਲਡ ਕੱਪ ‘ਚ ਮਿਲੀ ਹਾਰ ਤੋਂ ਬਾਅਦ ਮੈਨੇਜਮੈਂਟ ਸਵਾਲਾਂ ਦੇ ਘੇਰੇ ‘ਚ ਹੈ। ਉਧਰ, ਹੈੱਡ ਕੌਚ ਰਵੀ ਸ਼ਾਸਤਰੀ ਬੈਟਿੰਗ ਕੋਚ ਸੰਜੇ ਬਾਂਗਰ ਸਣੇ ਸਪੋਰਟ ਸਟਾਫ ਦੇ ਕਈ ਮੈਂਬਰਾਂ ਦਾ ਦੋ ਸਾਲ ਦਾ ਕਾਰਜਕਾਲ ਇਸੇ ਹਫਤੇ ਖ਼ਤਮ ਹੋ ਰਿਹਾ ਹੈ। ਇਸ ਤੋਂ ਇਲਾਵਾ ਟੀਮ ਦੇ ਫਿਜ਼ੀਓ ਪੈਟ੍ਰਿਕ ਫਰਹਾਰਡ ਤੇ ਸ਼ੰਕਰ ਬਸੂ ਨੇ ਵੀ ਆਪਣੇ ਕਾਰਜਕਾਲ ਤੋਂ ਬਾਅਦ ਟੀਮ ਇੰਡੀਆ ਦਾ ਸਾਥ ਛੱਡ ਦਿੱਤਾ ਹੈ। ਅਜਿਹੇ ‘ਚ ਬੀਸੀਸੀਆਈ ਨੂੰ ਕਈ ਨਵੇਂ ਚਿਹਰੀਆਂ ਦੀ ਤਲਾਸ਼ ਹੈ।



BCCI ਨੇ ਇਨ੍ਹਾਂ ਲਈ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਰਵੀ ਸ਼ਾਸਤਰੀ ਨੂੰ ਵੀ ਕੋਚ ਦੇ ਅਹੁਦੇ ਲਈ ਫੇਰ ਤੋਂ ਅਪਲਾਈ ਕਰਨਾ ਪਵੇਗਾ। ਇਸ ਤੋਂ ਬਾਅਦ ਕ੍ਰਿਕਟ ਸਲਾਹਕਾਰ ਕਮੇਟੀ ਤੈਅ ਕਰੇਗੀ ਕਿ ਕੌਣ ਇਸ ਅਹੁਦੇ ਲਈ ਯੋਗ ਹੈ। ਉਂਝ ਰਵੀ ਸ਼ਾਸਤਰੀ ਵੈਸਟ ਇੰਡੀਜ਼ ਦੇ ਦੌਰੇ ਦੌਰਾਨ ਟੀਮ ਇੰਡੀਆ ਦੇ ਨਾਲ ਹੀ ਰਹਿਣਗੇ।