ਗੁਰਪ੍ਰੀਤ ਨੇ ਚਮਕਾਇਆ ਮੋਹਾਲੀ ਦਾ ਨਾਮ
ਗੁਰਪ੍ਰੀਤ ਸਿੰਘ 24 ਸਾਲ ਦੇ ਹਨ।
ਭਾਰਤ ਅਤੇ ਪੁਰਟੋ ਰਿਕੋ ਵਿਚਾਲੇ ਇਹ ਮੁਕਾਬਲਾ 1955 'ਚ ਭਾਰਤ ਅਤੇ ਸੋਵੀਅਤ ਸੰਘ ਵਿਚਾਲੇ ਹੋਏ ਮੈਚ ਤੋਂ ਬਾਅਦ ਇਸ ਸ਼ਹਿਰ ਪਹਿਲਾ ਇੰਟਰਨੈਸ਼ਨਲ ਮੁਕਾਬਲਾ ਹੈ।
ਇਸ ਮੈਚ 'ਚ ਭਾਰਤ ਦੀ ਜਿੱਤ ਦੇ ਨਾਲ-ਨਾਲ ਗੁਰਪ੍ਰੀਤ ਸਿੰਘ ਦੇ ਪ੍ਰਦਰਸ਼ਨ 'ਤੇ ਵੀ ਸਭ ਦੀ ਨਜਰ ਰਹੇਗੀ।
ਇਸ ਮੈਚ 'ਚ ਗੋਲਕੀਪਰ ਗੁਰਪ੍ਰੀਤ ਸਿੰਘ ਭਾਰਤ ਦੀ ਕਪਤਾਨੀ ਕਰਦੇ ਵਿਖਣਗੇ, ਇਸਦੀ ਜਾਣਕਾਰੀ ਸ਼ੁੱਕਰਵਾਰ ਨੂੰ ਟੀਮ ਦੇ ਕੋਚ ਸਟੀਫਨ ਕਾਂਸਟੈਂਟਾਇਨ ਨੇ ਦਿੱਤੀ ਸੀ।
ਭਾਰਤੀ ਫੁਟਬਾਲ ਟੀਮ ਕੋਲ ਆਪਣੀ ਰੈਂਕਿੰਗ ਸੁਧਾਰਨ ਦਾ ਚੰਗਾ ਮੌਕਾ ਹੈ। ਮੁੰਬਈ 'ਚ ਸ਼ਨੀਵਾਰ ਨੂੰ ਪੁਰਟੋ ਰਿਕੋ ਖਿਲਾਫ ਭਾਰਤੀ ਟੀਮ ਇੰਟਰਨੈਸ਼ਨਲ ਫਰੈਂਡਲੀ ਮੈਚ ਖੇਡੇਗੀ।
ਇਸ ਮੈਚ ਨਾਲ ਭਾਰਤ ਨੂੰ ਆਪਣੀ FIFA ਰੈਂਕਿੰਗ ਸੁਧਾਰਨ ਦਾ ਵੀ ਮੌਕਾ ਮਿਲੇਗਾ। ਭਾਰਤ ਦੀ ਮੌਜੂਦਾ ਰੈਂਕਿੰਗ 152 ਅਤੇ ਪੁਰਟੋ ਰਿਕੋ ਦੀ ਮੌਜੂਦਾ ਰੈਂਕਿੰਗ 114 ਹੈ।
ਸ਼ਨੀਵਾਰ ਨੂੰ ਭਾਰਤੀ ਫੁਟਬਾਲ ਟੀਮ ਦਾ ਪੁਰਟੋ ਰਿਕੋ ਦੀ ਟੀਮ ਖਿਲਾਫ ਮੈਚ ਹੋਣਾ ਹੈ।
ਭਾਰਤ ਦਾ ਇਹ ਇਸ ਸਾਲ 5ਵਾਂ ਇੰਟਰਨੈਸ਼ਨਲ ਮੈਚ ਹੈ।
ਇਸ ਮੈਚ 'ਚ ਗੁਰਪ੍ਰੀਤ ਟੀਮ ਇੰਡੀਆ ਨੂੰ ਜਿੱਤ ਹਾਸਿਲ ਕਰਵਾ ਟੀਮ ਦੀ ਰੈਂਕਿੰਗ 'ਚ ਵੀ ਸੁਧਾਰ ਲਿਆ ਸਕਦੇ ਹਨ।
ਪੰਜਾਬ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਕਮਾਲ ਕਰ ਵਿਖਾਇਆ ਹੈ। ਮੋਹਾਲੀ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਭਾਰਤੀ ਫੁਟਬਾਲ ਟੀਮ ਦਾ ਕਪਤਾਨ ਬਣ ਗਿਆ ਹੈ।