Boxer Vijender Singh: ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦਾ ਆਖਰੀ ਗਾਣਾ SYL ਉਹਨਾਂ ਦੀ ਆਵਾਜ਼ 'ਚ ਰਿਲੀਜ਼ ਹੋ ਗਿਆ ਹੈ। ਜਿਸ ਤੋਂ ਬਾਅਦ ਗਾਣੇ ਦੀਆਂ ਲਾਈਨਾਂ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਜਿਸ ਨੂੰ ਲੈ ਕੇ ਹੁਣ ਭਾਰਤੀ ਮੁੱਕੇਬਾਜ਼ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਵਿਵਾਦ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ।
ਉਹਨਾਂ ਕਿਹਾ ਕਿ ਇਹ ਗਾਣਾ ਉਹਨਾਂ ਲੋਕਾਂ ਨੂੰ ਰੜਕ ਰਿਹਾਹੈ ਜਿਹਨਾਂ ਨੂੰ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਕਿਸਾਨਾਂ ਵਿੱਚ ਅੱਤਵਾਦ ਦਿਸਿਆ।
ਇਸ ਦੇ ਨਾਲ ਹੀ ਵਿਜੇਂਦਰ ਸਿੰਘ ਮੂਸਵਾਲਾ ਦੇ ਗਾਣੇ ਦੀਆਂ ਲਾਈਨਾਂ ਦੇ ਅਰਥ ਵੀ ਦੱਸੇ। ਫੇਸਬੁੱਕ 'ਤੇ ਪਾਈ ਪੋਸਟ 'ਚ ਮੁੱਕੇਬਾਜ਼ ਨੇ ਲਿਖਿਆ ਸਿੱਧੂ ਮੂਸੇਵਾਲਾ ਦੀ SYL ਗਾਣੇ ਦੀ ਲਾਈਨ "ਓਨਾ ਚਿਰ ਪਾਣੀ ਚੱਡੋ, ਤੁਪਕਾ ਨਹੀਂ ਕਰਦੇ" ਬਾਰੇ ਲੋਕ ਉਲਝੇ ਪਏ ਹਨ ਕਿ ਪਾਣੀ ਦੀ ਬੁੰਦ ਕਿਸ ਨੂੰ ਨਹੀਂ ਪਿਲਾਉਣਾ?
ਹਰਿਆਣਾ ਨੂੰ ? ਸੋ ਇਸ ਪੰਗਤੀ ਦੇ ਅਰਥ ਸਮਝਣ ਲਈ -
"ਸਾਨੂ ਸਾਡਾ ਪਿਛੜਾ, ਸਾਨੂੰ ਆਪਣਾ ਪਿਛੜਾ ਲੈ ਆਈਏ
"ਚੰਡੀਗੜ੍ਹ,ਹਿਮਾਚਲ ਤੇ ਹਰਿਆਣਾ ਦੇ ਦਿਓ"
ਧਿਆਨ ਨਾਲ ਸਮਝੋ ਕਿ ਸ਼ੁਰੂ ਵਿੱਚ ਪਰਿਵਾਰ ਇਕ ਹੋਣ ਲਈ ਕਹਿ ਰਿਹਾ ਹੈ, ਤੇ ਸਹੀ ਅਗਲੀ ਲਾਈਨ ਵਿੱਚ ਉਸਨੇ ਅੰਗਰੇਜ਼ੀ ਦਾ ਸ਼ਬਦ "sovereignity" ਵਰਤਿਆ ਹੈ। ਇਸ ਦਾ ਮਤਲਬ ਹੈ ਕਿ ਆਪਣੇ ਪਰਿਵਾਰ (ਸਟੇਟ) ਨੂੰ ਇੱਕ ਕਰੋ ਅਤੇ ਪ੍ਰਭੂਸੱਤਾ ਦਿਓ। ਅਸੀਂ ਆਪਣਾ ਮਸਲਾ ਆਪ ਹੱਲ ਕਰ ਲਵਾਂਗੇ।
ਇਸ ਗੀਤ ਵਿੱਚ ਇੱਕ ਹੋਰ ਲਾਈਨ ਹੈ -
"Kyo paggaan naal khahanda firdaan, ਟੋਪੀ waleya"
ਇਸ ਨੂੰ ਵੀ ਸਮਝਣ ਦੀ ਲੋੜ ਹੈ। ਪੱਗ ਨੂੰ ਸਿੱਖੀ ਨਾਲ ਜੋੜ ਕੇ ਨਾ ਦੇਖੋ, ਹਰਿਆਣਾ/ਰਾਜਸਥਾਨ ਵਿੱਚ ਵੀ ਪੱਗ ਬਹੁਤ ਜਰੂਰੀ ਮੰਨੀ ਜਾਂਦੀ ਹੈ। ਤੇ ਇਹ ਟੋਪੀਆਂ ਵਾਲੇ ਲੀਡਰ ਨੇ, ਜੋ ਸਾਨੂੰ ਆਪਸ ਵਿੱਚ ਲੜਾਉਂਦੇ ਨੇ।
ਦਸ ਦਈਏ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬੀਤੇ ਦਿਨ ਉਹਨਾਂ ਦੀ ਆਵਾਜ਼ ਉਹਨਾਂ ਦਾ ਆਖਰੀ ਗਾਣਾ SYL ਰਿਲੀਜ਼ ਹੋਇਆ ਜਿਸ ਨੂੰ ਕੁਝ ਹੀ ਘੰਟਿਆਂ 'ਚ ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲੇ।