✕
  • ਹੋਮ

ਰੀਓ 'ਚ ਸੁਰੱਖਿਆ 'ਤੇ ਖੜੇ ਹੋਏ ਸਵਾਲ

ਏਬੀਪੀ ਸਾਂਝਾ   |  10 Aug 2016 10:38 AM (IST)

ਰੀਓ ਓਲੰਪਿਕਸ 'ਚ ਇੱਕ ਪਾਸੇ ਅਥਲੀਟ ਆਪਣੇ ਕਮਾਲ ਨਾਲ ਸੁਰਖੀਆਂ ਬਣਾ ਰਹੇ ਹਨ ਅਤੇ ਦੂਜੇ ਪਾਸੇ ਸੁਰਖੀਆਂ ਬਣਾਉਣ ਵਾਲੇ ਕੁਝ ਪੱਤਰਕਾਰ ਖੁਦ ਸੁਰਖੀਆਂ 'ਚ ਆ ਗਏ। ਮੰਗਲਵਾਰ ਦੇ ਦਿਨ ਪੱਤਰਕਾਰਾਂ ਨੂੰ ਲੈਕੇ ਜਾ ਰਹੀ ਇੱਕ ਬੱਸ 'ਤੇ ਹਮਲਾ ਕੀਤਾ ਗਿਆ। ਹਾਲਾਂਕਿ ਹਮਲੇ 'ਚ ਕਿਸੇ ਵੀ ਪੱਤਰਕਾਰ ਦੇ ਘਾਇਲ ਹੋਣ ਦੀ ਖਬਰ ਨਹੀਂ ਹੈ।

1

ਪ੍ਰਬੰਧਕੀ ਕਮੇਟੀ ਦੀ ਬੁਲਾਰੀ ਮਾਰੀਓ ਐਂਡਾਰਡਾ ਨੇ ਕਿਹਾ ਕਿ ਬੱਸ 'ਤੇ ਹਮਲਾ ਜਰੂਰ ਹੋਇਆ ਹੈ ਪਰ ਫਿਲਹਾਲ ਇਸਦੀ ਪੁਸ਼ਟੀ ਨਹੀਂ ਹੋਈ ਹੈ ਕਿ ਗੋਲੀ ਚਲਾਈ ਗਈ ਜਾਂ ਪੱਥਰ ਨਾਲ ਹਮਲਾ ਕੀਤਾ ਗਿਆ। ਐਂਡਾਰਡਾ ਨੇ ਦੱਸਿਆ ਕਿ ਬੱਸ 'ਤੇ ਸਵਾਰ 3 ਪੱਤਰਕਾਰਾਂ ਨੂੰ ਇੰਜਰੀਸ ਹੋਈਆਂ ਹਨ ਪਰ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ ਹੈ।

2

ਰੀਓ ਓਲੰਪਿਕਸ 'ਚ ਇੱਕ ਪਾਸੇ ਅਥਲੀਟ ਆਪਣੇ ਕਮਾਲ ਨਾਲ ਸੁਰਖੀਆਂ ਬਣਾ ਰਹੇ ਹਨ ਅਤੇ ਦੂਜੇ ਪਾਸੇ ਸੁਰਖੀਆਂ ਬਣਾਉਣ ਵਾਲੇ ਕੁਝ ਪੱਤਰਕਾਰ ਖੁਦ ਸੁਰਖੀਆਂ 'ਚ ਆ ਗਏ। ਮੰਗਲਵਾਰ ਦੇ ਦਿਨ ਪੱਤਰਕਾਰਾਂ ਨੂੰ ਲੈਕੇ ਜਾ ਰਹੀ ਇੱਕ ਬੱਸ 'ਤੇ ਹਮਲਾ ਕੀਤਾ ਗਿਆ। ਹਾਲਾਂਕਿ ਹਮਲੇ 'ਚ ਕਿਸੇ ਵੀ ਪੱਤਰਕਾਰ ਦੇ ਘਾਇਲ ਹੋਣ ਦੀ ਖਬਰ ਨਹੀਂ ਹੈ।

3

4

ਇਸ ਹਮਲੇ ਤੋਂ ਬਾਅਦ ਇੱਕ ਵਾਰ ਫਿਰ ਰੀਓ ਓਲੰਪਿਕਸ ਦੀ ਸੁਰੱਖਿਆ 'ਤੇ ਸਵਾਲ ਖੜੇ ਹੋਣ ਲੱਗੇ ਹਨ। ਰੀਓ 'ਚ ਲਗਭਗ 85,000 ਸੈਨਿਕਾਂ ਨੂੰ ਸੁਰੱਖਿਆ ਲਈ ਤੈਨਾਤ ਕੀਤਾ ਗਿਆ ਹੈ। ਇਹ ਗਿਣਤੀ ਲੰਡਨ ਓਲੰਪਿਕਸ 'ਚ ਤੈਨਾਤ ਕੀਤੇ ਗਏ ਸੈਨਿਕਾਂ ਦੇ ਮੁਕਾਬਲੇ ਦੁੱਗਣੀ ਹੈ। ਇਸਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਇਕਵੈਸਟਰਿਅਨ ਸੈਂਟਰ 'ਚ ਵੀ ਮੀਡੀਆ ਕਰਮੀਆਂ 'ਤੇ ਗੋਲੀ ਚੱਲਣ ਦੀ ਖਬਰ ਆਈ ਸੀ।

5

ਹਮਲੇ 'ਚ ਬੱਸ ਦੇ 2 ਕੱਚ ਦੇ ਸ਼ੀਸ਼ੇ ਪੂਰੀ ਤਰ੍ਹਾਂ ਟੁੱਟ ਗਏ। ਬ੍ਰਿਟਿਸ਼ ਨਿਊਜ਼ ਅਜੈਂਸੀ ਪ੍ਰੈਸ ਐਸੋਸੀਏਸ਼ਨ ਦੇ ਕੈਮਰਾਮੈਨ ਡੇਵਿਡ ਡੇਵਿਸ ਨੇ ਖਬਰ ਅਜੈਂਸੀ AP ਨਾਲ ਗੱਲ ਕਰਦਿਆਂ ਦੱਸਿਆ ਕਿ ਬੱਸ 'ਤੇ ਅਚਾਨਕ ਸਭ ਹੈਰਾਨ ਰਹਿ ਗਏ ਜਦ ਸ਼ੀਸ਼ੇ 'ਤੇ ਅਜੀਬ ਆਵਾਜ਼ ਆਈ ਅਤੇ ਇਸ ਤਰ੍ਹਾਂ ਦੇ ਨਿਸ਼ਾਨ ਬਣ ਗਏ ਜਿਵੇਂ ਉਨ੍ਹਾਂ 'ਤੇ ਗੋਲੀ ਚਲਾਈ ਗਈ ਹੋਵੇ।

6

ਕੈਮਰਾਮੈਨ ਨੇ ਕਿਹਾ ਕਿ ਸਭ ਘਬਰਾ ਗਏ ਸਨ ਅਤੇ ਸਭ ਬੱਸ 'ਚ ਫਰਸ਼ 'ਤੇ ਲੰਮੇ ਪੈ ਗਏ। ਕੁਝ ਹੀ ਦੇਰ 'ਚ ਬੱਸ ਦੇ ਨਾਲ ਇੱਕ ਪੁਲਿਸ ਐਸਕਾਰਟ ਜੁੜ ਗਈ। ਇਹ ਬਸ ਉੱਤਰੀ ਵੈਨਿਊ ਕਲਸਟਰ ਤੋਂ ਮੁੱਖ ਓਲੰਪਿਕ ਪਾਰਕ ਜਾ ਰਹੀ ਸੀ ਜਦ ਇਹ ਹਮਲਾ ਹੋਇਆ।

  • ਹੋਮ
  • ਖੇਡਾਂ
  • ਰੀਓ 'ਚ ਸੁਰੱਖਿਆ 'ਤੇ ਖੜੇ ਹੋਏ ਸਵਾਲ
About us | Advertisement| Privacy policy
© Copyright@2026.ABP Network Private Limited. All rights reserved.