MS Dhoni Viral Video: ਟੀਮ ਇੰਡੀਆ ਦੇ ਸਾਬਕਾ ਕਪਤਾਨ MS ਧੋਨੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਰਨੀ ਔਖੀ ਹੈ। ਦਿੱਗਜ ਖਿਡਾਰੀ ਦੇ ਖੇਡਣ ਦੇ ਤਰੀਕੇ ਤੋਂ ਲੈ ਕੇ ਉਨ੍ਹਾਂ ਦੇ ਕੂਲ ਸਟਾਈਲ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਮੈਚ ਨੂੰ ਲੈ ਕੇ ਉਹ ਹਮੇਸ਼ਾ ਚਰਚਾ 'ਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਐਮਐਸ ਧੋਨੀ ਫਲਾਈਟ ਵਿੱਚ ਗੇਮ ਖੇਡਦੇ ਹੋਏ ਨਜ਼ਰ ਆ ਰਹੇ ਹਨ।


ਜਦੋਂ ਲੋਕਾਂ ਨੇ ਉਨ੍ਹਾਂ ਦੀ ਟੈਬ 'ਤੇ ਨਜ਼ਰ ਮਾਰੀ ਤਾਂ ਦੇਖਿਆ ਕਿ ਉਹ ਕੈਂਡੀ ਕਰਸ਼ ਖੇਡ ਰਿਹਾ ਸੀ। ਫਿਰ ਇਸ ਤੋਂ ਬਾਅਦ ਇਹ ਗੇਮ ਵੀ ਸੋਸ਼ਲ ਮੀਡੀਆ 'ਤੇ ਟਾਪ 'ਤੇ ਟ੍ਰੈਂਡ ਕਰਨ ਲੱਗੀ। ਦਰਅਸਲ ਮਾਹੀ ਆਪਣੀ ਪਤਨੀ ਨਾਲ ਫਲਾਈਟ 'ਚ ਸਫਰ ਕਰ ਰਹੇ ਸੀ ਤਾਂ ਇਕ ਏਅਰ ਹੋਸਟੈੱਸ ਨੇ ਉਨ੍ਹਾਂ ਨੂੰ ਚਾਕਲੇਟ ਨਾਲ ਭਰੀ ਟਰੇ ਆਫਰ ਕੀਤੀ। ਇਹ ਦੇਖ ਕੇ ਧੋਨੀ ਮੁਸਕਰਾਉਂਦੇ ਹਨ ਅਤੇ ਚਾਕਲੇਟ ਚੁੱਕਦੇ ਹਨ। ਇਸ ਦੌਰਾਨ ਲੋਕਾਂ ਦੀ ਨਜ਼ਰ ਉਨ੍ਹਾਂ ਦੇ ਟੈਬ 'ਤੇ ਪਈ, ਜਿਸ 'ਤੇ ਉਹ ਕੈਂਡੀ ਕਰਸ਼ ਖੇਡ ਰਿਹਾ ਸੀ।









ਪ੍ਰਸ਼ੰਸਕਾਂ ਨੂੰ ਮਾਹੀ ਦਾ ਖੇਡਣਾ ਇਨ੍ਹਾਂ ਪਸੰਦ ਆਇਆ ਕਿ ਹੁਣ ਫੈਨਜ਼ ਧੜੱਲੇ ਨਾਲ ਕੈਂਡੀ ਕਰਸ਼ ਡਾਊਨਲੋਡ ਕਰ ਰਹੇ ਹਨ।  ਜਦੋਂ #CandyCrush ਟਵਿੱਟਰ 'ਤੇ ਟ੍ਰੈਂਡ ਕਰਨ ਲੱਗਾ ਤਾਂ ਕੁਝ ਯੂਜ਼ਰਸ ਨੇ ਕਿਹਾ ਕਿ ਧੋਨੀ ਜੋ ਗੇਮ ਖੇਡ ਰਹੇ ਸਨ, ਉਹ ਕੈਂਡੀ ਕ੍ਰਸ਼ ਨਹੀਂ ਬਲਕਿ ਪੇਟ ਰੈਸਕਿਊ ਸਾਗਾ ਸੀ। ਜਦੋਂ ਕਿ ਕਈਆਂ ਨੇ ਕਿਹਾ ਕਿ 'ਵਾਹ! ਅਸੀਂ ਕੈਂਡੀ ਕ੍ਰਸ਼ ਵੀ ਖੇਡਾਂਗੇ।


3 ਘੰਟਿਆਂ ਵਿੱਚ 3 ਮਿਲੀਅਨ ਤੋਂ ਵੱਧ ਲੋਕਾਂ ਨੇ ਕੈਂਡੀ ਕ੍ਰਸ਼ ਨੂੰ ਕੀਤਾ ਡਾਊਨਲੋਡ
ਕੈਂਡੀ ਕਰਸ਼ ਟਰੈਂਡਿੰਗ 'ਚ ਆਉਣ ਤੋਂ ਬਾਅਦ ਕਰੀਬ 3.6 ਮਿਲੀਅਨ ਲੋਕਾਂ ਨੇ ਆਪਣੇ ਮੋਬਾਇਲਾਂ 'ਤੇ ਕੈਂਡੀ ਕਰਸ਼ ਗੇਮ ਡਾਊਨਲੋਡ ਕੀਤੀ। ਕੰਪਨੀ ਦਾ ਦਾਅਵਾ ਹੈ ਕਿ ਸਿਰਫ 3 ਘੰਟਿਆਂ 'ਚ 30 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਗੇਮ ਨੂੰ ਡਾਊਨਲੋਡ ਕੀਤਾ ਹੈ। ਕੈਂਡੀ ਕ੍ਰਸ਼ ਨੇ ਧੋਨੀ ਦਾ ਵੀ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਦੀ ਵਜ੍ਹਾ ਕਰਕੇ ਇਹ ਗੇਮ ਟਰੈਂਡਿੰਗ 'ਚ ਆਈ ਹੈ। ਕੈਂਡੀ ਕ੍ਰਸ਼ ਨੇ ਆਪਣੇ ਅਧਿਕਾਰਤ ਟਵਿੱਟਰ ਪੇਜ 'ਤੇ ਲਿਖਿਆ, 'ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ @msdhoni ਦਾ ਧੰਨਵਾਦ। ਅਸੀਂ ਤੁਹਾਡੇ ਕਾਰਨ ਹੀ ਭਾਰਤ ਵਿੱਚ ਪ੍ਰਚਲਿਤ ਹਾਂ।