ਨਵੀਂ ਦਿੱਲੀ: ਆਸਟ੍ਰੇਲੀਆ A ਵਿਰੁੱਧ ਸਿਡਨੀ ਦੇ ਕ੍ਰਿਕਟ ਮੈਦਾਨ ’ਚ ਖੇਡੇ ਜਾ ਰਹੇ ਪ੍ਰੈਕਟਿਸ ਮੈਚ ਵਿੱਚ ਇੰਡੀਅਨ ਕ੍ਰਿਕਟ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਟੀਮ ਇੰਡੀਆ ਇਸ ਮੈਚ ਵਿੱਚ ਕਪਤਾਨ ਵਿਰਾਟ ਕੋਹਲੀ ਤੋਂ ਬਗ਼ੈਰ ਹੀ ਮੈਦਾਨ ’ਚ ਉੱਤਰੀ ਹੈ ਤੇ ਉਨ੍ਹਾਂ ਦੀ ਗ਼ੈਰਮੌਜੂਦਗੀ ’ਚ ਹੀ ਅਜਿੰਕਯ ਰਹਾਣੇ ਟੀਮ ਦੀ ਕਮਾਂਡ ਸੰਭਾਲ ਰਹੇ ਹਨ। ਇਸ ਤੋਂ ਇਲਾਵਾ ਟੀਮ ਇੰਡੀਆ ’ਚ ਪ੍ਰੈਕਟਿਸ ਮੈਚ ਲਈ ਕੁਝ ਹੈਰਾਨਕੁਨ ਤਬਦੀਲੀਆਂ ਕੀਤੀਆਂ ਗਈਆਂ ਹਨ।
ਟੀਮ ਮੈਨੇਜਮੈਂਟ ਨੇ ਪ੍ਰੈਕਟਿਸ ਮੈਚ ਵਿੱਚ ਕਿਸੇ ਵੀ ਸਪਿੰਨ ਗੇਂਦਬਾਜ਼ ਨੂੰ ਨਾ ਖਿਡਾਉਣ ਦਾ ਫ਼ੈਸਲਾ ਲਿਆ। ਪਹਿਲੇ ਪ੍ਰੈਕਟਿਸ ਮੈਚ ਵਿੱਚ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਪ੍ਰਿਥਵੀ ਸ਼ਾਅ ਤੇ ਸ਼ੁਭਮਨ ਗਿੱਲ ਦੋਵੇਂ ਹੀ ਖਿਡਾਰੀਆਂ ਨੂੰ ਇਸ ਮੈਚ ਵਿੱਚ ਵੀ ਮੌਕਾ ਮਿਲਿਆ ਹੈ। ਮਿਯੰਕ ਅਗਰਵਾਲ ਨਾਲ ਪ੍ਰਿਥਵੀ ਸ਼ਾੱਅ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲਣਗੇ। ਨੰਬਰ ਤਿੰਨ ਉੱਤੇ ਸ਼ੁਭਮਨ ਗਿੱਲ ਆਉਣਗੇ ਕਿਉਂਕਿ ਚੇਤੇਸ਼ਵਰ ਪੁਜਾਰਾ ਨੂੰ ਵੀ ਆਰਾਮ ਦਿੱਤਾ ਗਿਆ ਹੈ। ਨੰਬਰ ਚਾਰ ਉੱਤੇ ਅਜਿੰਕਯ ਰਹਾਣੇ ਤੇ ਨੰਬਰ ਪੰਜ ਦੀ ਜ਼ਿੰਮੇਵਾਰੀ ਹਨੂਮਾ ਵਿਹਾਰੀ ਕੋਲ ਰਹੇਗੀ। ਰਿਸ਼ਭ ਪੰਤ ਤੇ ਸਾਹਾ ਦੋਵੇਂ ਹੀ ਖਿਡਾਰੀ ਪ੍ਰੈਕਟਿਸ ਮੈਚ ਦਾ ਹਿੱਸਾ ਹਨ।
ਟੀਮ ਵਿੱਚ ਚਾਰ ਤੇਜ਼ ਗੇਂਦਬਾਜ਼ਾਂ ਨੂੰ ਰੱਖਿਆ ਗਿਆ ਹੈ। ਮੁਹੰਮਦ ਸ਼ੰਮੀ, ਜਸਪਸ੍ਰੀਤ ਬੁਮਰਾਹ, ਨਵਦੀਪ ਸੈਨੀ ਤੇ ਮੁਹੰਮਦ ਸਿਰਾਜ ਪ੍ਰੈਕਟਿਸ ਮੈਚ ਵਿੱਚ ਖੇਡ ਰਹੇ ਹਨ; ਜਦ ਕਿ ਉਮੇਸ਼ ਯਾਦਵ ਨੂੰ ਆਰਾਮ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪਹਿਲਾਂ ਹੀ ਇਹ ਕਿਆਸਅਰਾਈਆਂ ਲੱਗ ਰਹੀਆਂ ਸਨ ਕਿ ਕਪਤਾਨ ਵਿਰਾਟ ਕੋਹਲੀ ਤੇ ਕੇਐਲ ਰਾਹੁਲ ਆਸਟ੍ਰੇਲੀਆ A ਵਿਰੁੱਧ ਪ੍ਰੈਕਟਿਸ ਮੈਚ ਤੋਂ ਬਾਹਰ ਰਹਿ ਸਕਦੇ ਹਨ। ਇਨ੍ਹਾਂ ਦੋਵੇਂ ਹੀ ਖਿਡਾਰੀਆਂ ਨੇ ਆਸਟ੍ਰੇਲੀਆ ਵਿਰੁੱਧ ਸਾਰੇ 6 ਮੈਚ ਖੇਡੇ ਹਨ ਤੇ ਟੈਸਟ ਲੜੀ ਤੋਂ ਪਹਿਲਾਂ ਇਨ੍ਹਾਂ ਨੂੰ ਆਰਾਮ ਦੇਣ ਦੀ ਜ਼ਰੂਰਤ ਸੀ।
ਅੱਜ 50,000 ਹੋਰ ਕਿਸਾਨਾਂ ਨੇ ਬੋਲਿਆ ਦਿੱਲੀ 'ਤੇ ਧਾਵਾ, 11 ਹਜ਼ਾਰ ਟਰੈਕਟਰ-ਟਰਾਲੀਆਂ ਰਵਾਨਾਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ