ਆਸਟ੍ਰੇਲੀਅਨ ਓਪਨ - ਅਮਰੀਕਾ ਦਾ ਸੈਮੀਫਾਈਨਲ
Garbine Muguruza
ਵਿਸ਼ਵ ਨੰਬਰ 1 ਖਿਡਾਰਨ ਐਂਜਲੀਕ ਕਰਬਰ ਨੂੰ ਮਾਤ ਦੇਣ ਤੋਂ ਬਾਅਦ ਕੋਕੋ ਵੈਂਦਵਾਗੇ ਨੇ ਕੁਆਟਰਫਾਈਨਲ 'ਚ ਵੀ ਆਪਣਾ ਦਮਦਾਰ ਖੇਡ ਵਿਖਾਉਂਦੇ ਹੋਏ ਮੈਚ ਇੱਕ ਪਾਸੜ ਅੰਦਾਜ਼ 'ਚ ਜਿੱਤਿਆ।
anastasia pavlyuchenkova
anastasia pavlyuchenkova
ਵੀਨਸ ਵਿਲੀਅਮਸ ਦੀ ਟੱਕਰ ਰੂਸ ਦੀ ਐਨਸਤੇਸੀਆ ਪੈਵਲੀਚੈਂਕੋਵਾ ਨਾਲ ਹੋਇਆ।
ਇਸ ਮੈਚ 'ਚ ਵੀਨਸ ਵਿਲੀਅਮਸ ਨੇ 6-4, 7-6 ਦੇ ਫਰਕ ਨਾਲ ਸਿਧੇ ਸੈਟਾਂ 'ਚ ਬਾਜ਼ੀ ਮਾਰੀ।
ਵੀਨਸ ਵਿਲੀਅਮਸ ਨੇ ਮਾਰੀ ਬਾਜ਼ੀ
Venus Williams
ਇਹ 14 ਸਾਲ 'ਚ ਪਹਿਲਾ ਮੌਕਾ ਹੈ ਜਦ ਵੀਨਸ ਵਿਲੀਅਮਸ ਨੇ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ 'ਚ ਐਂਟਰੀ ਕੀਤੀ ਹੈ।
ਅਮਰੀਕਾ ਦੀ ਵੀਨਸ ਵਿਲੀਅਮਸ ਅਤੇ ਕੋਕੋ ਵੈਂਦਵਾਗੇ ਨੇ ਆਪੋ-ਆਪਣੇ ਕੁਆਟਰਫਾਈਨਲ ਮੈਚ ਜਿੱਤ ਕੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਐਂਟਰੀ ਕਰ ਲਈ।
ਵੈਂਦਵਾਗੇ ਨੇ ਮੁਗੁਰੂਜ਼ਾ ਨੂੰ ਹਰਾਇਆ
ਅਮਰੀਕਾ ਦੀ ਕੋਕੋ ਵੈਂਦਵਾਗੇ ਨੇ ਸਪੇਨ ਦੀ ਗਾਰਬਿਨ ਮੁਗੁਰੂਜ਼ਾ ਨੂੰ ਮਾਤ ਦਿੱਤੀ।
ਹੁਣ ਵੀਨਸ ਵਿਲੀਅਮਸ ਅਤੇ ਕੋਕੋ ਵੈਂਦਵਾਗੇ ਵਿਚਾਲੇ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ।
Coco Vandeveghe
ਕੁਆਟਰਫਾਈਨਲ ਮੈਚ 'ਚ ਕੋਕੋ ਵੈਂਦਵਾਗੇ ਨੇ ਦਮਦਾਰ ਖੇਡ ਵਿਖਾਇਆ ਅਤੇ 6-4, 6-0 ਦੇ ਫਰਕ ਨਾਲ ਮੈਚ ਆਪਣੇ ਨਾਮ ਕਰ ਲਿਆ।
ਆਸਟ੍ਰੇਲੀਅਨ ਓਪਨ ਗਰੈਂਡ ਸਲੈਮ 'ਚ ਲਗਾਤਾਰ ਦਿਲਚਸਪ ਅਤੇ ਉਲਟਫੇਰ ਵਾਲੇ ਮੈਚ ਵੇਖਣ ਨੂੰ ਮਿਲ ਰਹੇ ਹਨ। ਮੰਗਲਵਾਰ ਦੇ ਦਿਨ ਮਹਿਲਾ ਸਿੰਗਲਸ ਦੇ ਕੁਆਟਰਫਾਈਨਲ 'ਚ ਦਮਦਾਰ ਅਤੇ ਦਿਲਚਸਪ ਮੈਚ ਵੇਖਣ ਨੂੰ ਮਿਲੇ।