CWG 2022: ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਅੱਜ ਤੋਂ ਕੁਸ਼ਤੀ ਦੇ ਮੈਚ ਸ਼ੁਰੂ ਹੋ ਗਏ ਹਨ। ਭਾਰਤ ਦੇ ਦੀਪਕ ਪੂਨੀਆ ਅਤੇ ਬਜਰੰਗ ਪੂਨੀਆ ਨੇ ਪੁਰਸ਼ ਵਰਗ ਵਿੱਚ ਕੁਆਰਟਰ-ਫਾਈਲ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਮਹਿਲਾ ਕੁਸ਼ਤੀ ਮੁਕਾਬਲੇ ਵਿੱਚ ਭਾਰਤ ਦੀ ਸਾਕਸ਼ੀ ਮਲਿਕ ਅਤੇ ਅੰਸ਼ੂ ਮਲਿਕ ਨੇ ਵੀ ਜਿੱਤ ਦਰਜ ਕੀਤੀ। ਦੋਵਾਂ ਨੇ ਸ਼ਾਨਦਾਰ ਜਿੱਤਾਂ ਨਾਲ ਸੈਮੀਫਾਈਨਲ 'ਚ ਥਾਂ ਬਣਾਈ।
ਫਾਈਨਲ 'ਚ ਪਹੁੰਚੀ ਅੰਸ਼ੂ ਮਲਿਕ
ਭਾਰਤ ਦੇ ਅੰਸ਼ੂ ਮਲਿਕ ਨੇ ਕਮਾਲ ਕਰ ਦਿੱਤਾ ਹੈ। ਉਹ ਫਾਈਨਲ ਵਿੱਚ ਪਹੁੰਚ ਗਈ। ਉਹਨਾਂ ਨੇ ਸੈਮੀਫਾਈਨਲ ਮੈਚ 1 ਮਿੰਟ 2 ਸਕਿੰਟ 'ਚ ਜਿੱਤ ਲਿਆ। ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿੱਚ ਵੀ ਅੰਸ਼ੂ ਨੇ ਆਸਾਨੀ ਨਾਲ ਜਿੱਤ ਦਰਜ ਕੀਤੀ ਸੀ।
ਬਜਰੰਗ ਪੁਨੀਆ ਵੀ ਫਾਈਨਲ 'ਚ
ਭਾਰਤ ਦੇ ਬਜਰੰਗ ਪੂਨੀਆ ਨੇ ਪੁਰਸ਼ਾਂ ਦਾ 65 ਕਿਲੋਗ੍ਰਾਮ ਫ੍ਰੀਸਟਾਈਲ ਜਿੱਤਿਆ। ਬਜਰੰਗ ਪੂਨੀਆ ਨੇ ਆਸਾਨੀ ਨਾਲ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਜਿੱਤ ਲਿਆ ।
ਸਾਕਸ਼ੀ ਮਲਿਕ ਸੈਮੀਫਾਈਨਲ 'ਚ
ਸਾਕਸ਼ੀ ਮਲਿਕ ਨੇ ਫ੍ਰੀਸਟਾਈਲ 62 ਕਿਲੋ ਵਰਗ ਵਿੱਚ ਇੰਗਲੈਂਡ ਦੀ ਪਹਿਲਵਾਨ ਨੂੰ ਹਰਾਇਆ। ਉਸ ਤੋਂ ਬਾਅਦ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ। ਜਿਸ ਨਾਲ ਇਹ ਭਾਰਤੀ ਖਿਡਾਰੀਆਂ ਨੇ ਸਿਲਵਰ ਪੱਕਾ ਕਰ ਦਿੱਤਾ ਹੈ ।