Commonwealth Games 2022:  ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਸੁਰੱਖਿਆ ਵਿੱਚ ਕਮੀਆਂ ਕਾਰਨ ਕੁਸ਼ਤੀ ਦੇ ਮੈਚਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੂਰੇ ਸਟੇਡੀਅਮ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਕੁਸ਼ਤੀ ਦੇ ਫਾਈਨਲ ਮੈਚ ਵੀ ਲੇਟ ਹੋਣਗੇ। ਭਾਰਤ ਦੇ ਬਜਰੰਗ ਪੂਨੀਆ ਅਤੇ ਦੀਪਕ ਪੂਨੀਆ ਨੇ ਪਹਿਲੇ ਦੌਰ ਵਿੱਚ ਜਿੱਤ ਦਰਜ ਕੀਤੀ। ਦੋਵਾਂ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।






ਯੂਨਾਈਟਿਡ ਵਰਲਡ ਰੈਸਲਿੰਗ ਨੇ ਟਵੀਟ ਕੀਤਾ, "ਸੁਰੱਖਿਆ ਜਾਂਚ ਲਈ ਅਸੀਂ ਫਿਲਹਾਲ ਖੇਡਾਂ ਨੂੰ ਰੋਕ ਰਹੇ ਹਾਂ। ਇਜਾਜ਼ਤ ਮਿਲਣ ਤੋਂ ਬਾਅਦ ਖੇਡ ਮੁੜ ਸ਼ੁਰੂ ਹੋ ਜਾਣਗੀਆਂ।" ਤਾਜ਼ਾ ਜਾਣਕਾਰੀ ਅਨੁਸਾਰ ਕੁਸ਼ਤੀ ਦੇ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 5:15 ਵਜੇ ਮੁੜ ਸ਼ੁਰੂ ਹੋਣਗੇ।






 


ਬਜਰੰਗ ਪੂਨੀਆ ਅਤੇ ਦੀਪਕ ਨੇ ਕੀਤਾ ਕਮਾਲ 


ਬਜਰੰਗ ਪੂਨੀਆ ਅਤੇ ਦੀਪਕ ਪੂਨੀਆ ਦੋਵਾਂ ਨੇ ਆਪਣੇ ਪਹਿਲੇ ਮੈਚ ਜਿੱਤ ਲਏ ਹਨ। ਬਜਰੰਗ ਨੇ ਨੌਰੂ ਦੇ ਲਾਵੇ ਬਿੰਘਮ ਨੂੰ 4-0 ਨਾਲ ਹਰਾਇਆ ਜਦਕਿ ਦੀਪਕ ਪੂਨੀਆ ਨੇ ਨਿਊਜ਼ੀਲੈਂਡ ਦੇ ਮੈਥਿਊ ਨੂੰ 10-0 ਨਾਲ ਹਰਾਇਆ। ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਇੱਕ ਹੋਰ ਭਾਰਤੀ ਤਮਗਾ ਪੱਕਾ ਹੋ ਗਿਆ ਹੈ।


ਪੈਰਾ ਟੇਬਲ ਟੈਨਿਸ ਦੇ ਮਹਿਲਾ ਸਿੰਗਲਜ਼ (ਕਲਾਸ 3-5) ਵਿੱਚ ਭਾਵਨਾ ਪਟੇਲ ਨੇ ਇਹ ਤਮਗਾ ਪੱਕਾ ਕਰ ਲਿਆ ਹੈ। ਉਸ ਨੇ ਇਸ ਈਵੈਂਟ ਦੇ ਸੈਮੀਫਾਈਨਲ ਮੈਚ ਵਿੱਚ ਇੰਗਲੈਂਡ ਦੀ ਸੂ ਬੇਲੀ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ।