ਅਮਰੀਕਾ ਦੇ ਬੱਲੇਬਾਜ਼ ਦਾ ਧਮਾਕਾ
ਟੇਲਰ ਨੇ ਧਮਾਕੇਦਾਰ ਸੈਂਕੜਾ ਠੋਕ ਅਮਰੀਕਾ ਨੂੰ ਜਿੱਤ ਹਾਸਿਲ ਕਰਵਾਈ। ਅਮਰੀਕਾ ਨੇ ਓਮਾਨ ਨੂੰ 8 ਵਿਕਟਾਂ ਨਾਲ ਮਾਤ ਦਿੱਤੀ।
ਅਮਰੀਕਾ ਅਤੇ ਓਮਾਨ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਵਨਡੇ ਮੈਚ ਸਟੀਵਨ ਟੇਲਰ ਨੇ ਰੋਮਾਂਚਕ ਬਣਾ ਦਿੱਤਾ।
ਇਸ ਮੈਚ 'ਚ ਅਮਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਅਮਰੀਕਾ ਦੀ ਟੀਮ ਦਾ ਇਹ ਫੈਸਲਾ ਸਹੀ ਵੀ ਸਾਬਿਤ ਹੋਇਆ।
ਓਮਾਨ - 163 ਆਲ ਆਊਟ
ਅਮਰੀਕਾ ਨੇ ਓਮਾਨ ਦੀ ਟੀਮ ਨੂੰ 49.2 ਓਵਰਾਂ 'ਚ 163 ਰਨ 'ਤੇ ਆਲ ਆਊਟ ਕਰ ਦਿੱਤਾ।
ਸਟੀਵਨ ਟੇਲਰ ਨੇ 95 ਗੇਂਦਾਂ 'ਤੇ 124 ਰਨ ਦੀ ਨਾਬਾਦ ਪਾਰੀ ਖੇਡੀ। ਟੇਲਰ ਦੀ ਪਾਰੀ 'ਚ 15 ਚੌਕੇ ਅਤੇ 7 ਛੱਕੇ ਸ਼ਾਮਿਲ ਸਨ। ਟੇਲਰ ਦੇ ਮੈਦਾਨ 'ਤੇ ਹੁੰਦਿਆਂ ਬੱਲੇਬਾਜ਼ੀ ਕਰਨ ਵਾਲੇ ਬਾਕੀ ਦੇ 3 ਬੱਲੇਬਾਜਾਂ ਦਾ ਸਟ੍ਰਾਈਕ ਰੇਟ 50 ਤੋਂ ਵੀ ਘਟ ਦਾ ਰਿਹਾ।
ਓਮਾਨ ਦੇ ਰੱਖੇ 164 ਰਨ ਦੇ ਟੀਚੇ ਨੂੰ ਅਮਰੀਕਾ ਦੀ ਟੀਮ ਨੇ 29.3 ਓਵਰਾਂ 'ਚ ਹੀ ਹਾਸਿਲ ਕਰ ਲਿਆ। ਖਾਸ ਗੱਲ ਇਹ ਰਹੀ ਕਿ 164 ਰਨ ਚੋਂ 124 ਰਨ ਟੀਮ ਦੇ ਸਲਾਮੀ ਬੱਲੇਬਾਜ ਸਟੀਵਨ ਟੇਲਰ ਨੇ ਇਕੱਲੇ ਹੀ ਬਣਾ ਦਿੱਤੇ।
ਟੇਲਰ ਦਾ ਧਮਾਕਾ
ਅਮਰੀਕਾ ਲਈ ਟਿਮੀ ਪਟੇਲ ਨੇ 9 ਓਵਰਾਂ 'ਚ 22 ਰਨ ਦੇਕੇ 5 ਵਿਕਟ ਝਟਕੇ। ਸਟੀਵਨ ਟੇਲਰ ਨੇ 10 ਓਵਰਾਂ 'ਚ 33 ਰਨ ਦੇਕੇ 1 ਵਿਕਟ ਹਾਸਿਲ ਕੀਤਾ।
ਟੇਲਰ ਦੇ ਧਮਾਕੇਦਾਰ ਸੈਂਕੜੇ ਦੇ ਆਸਰੇ ਅਮਰੀਕਾ ਨੇ ਮੈਚ ਆਸਾਨੀ ਨਾਲ ਆਪਣੇ ਨਾਮ ਕਰ ਲਿਆ।