ਕ੍ਰਿਕਟ ਨੂੰ ਅਨਿਸ਼ਚਿਤਤਾਵਾਂ ਦਾ ਖੇਡ ਕਿਹਾ ਜਾਂਦਾ ਹੈ। ਇਸ ਵਿੱਚ ਕਦੋਂ ਕੀ ਹੋ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ। ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਹੈ। ਹਾਂ, ਇੱਕ ਵਨਡੇ ਮੈਚ ਵਿੱਚ ਇੱਕ ਟੀਮ ਨੇ ਸਿਰਫ਼ ਪੰਜ ਗੇਂਦਾਂ ਵਿੱਚ ਜਿੱਤ ਹਾਸਲ ਕਰ ਲਈ ਇਹ ਵਨਡੇ ਮੈਚ ਪੂਰੇ 50 ਓਵਰਾਂ ਦਾ ਸੀ। ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੋ ਸਕਦਾ ਹੈ। ਪਰ, ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਪਰ ਇਹ ਅਸਲ ਸੱਚਾਈ ਹੈ। ਬਿਲਕੁਲ ਇਦਾਂ ਹੀ ਹੋਇਆ ਹੈ।
ਆਹ ਸਾਰਾ ਕੁਝ ਆਈਸੀਸੀ ਪੁਰਸ਼ ਅੰਡਰ-19 ਵਿਸ਼ਵ ਕੱਪ ਅਮਰੀਕਾ ਕੁਆਲੀਫਾਇਰ ਦੇ ਇੱਕ ਮੈਚ ਵਿੱਚ ਹੋਇਆ। ਜਿੱਥੇ ਕੈਨੇਡਾ ਦੀ ਅੰਡਰ-19 ਟੀਮ ਨੇ 50 ਓਵਰਾਂ ਦੇ ਮੈਚ ਵਿੱਚ ਅਰਜਨਟੀਨਾ ਦੀ ਅੰਡਰ-19 ਟੀਮ ਨੂੰ ਸਿਰਫ਼ ਪੰਜ ਗੇਂਦਾਂ ਵਿੱਚ ਹਰਾ ਦਿੱਤਾ। ਇਸ ਮੈਚ ਨੇ ਪੂਰੇ ਕ੍ਰਿਕਟ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
50 ਓਵਰਾਂ ਦੇ ਮੈਚ ਵਿੱਚ ਸਿਰਫ਼ 23 ਦੌੜਾਂ 'ਤੇ ਆਲ ਆਊਟ ਹੋਈ ਅਰਜਨਟੀਨਾ
ਤੁਹਾਨੂੰ ਦੱਸ ਦਈਏ ਕਿ ਇਸ ਮੈਚ ਵਿੱਚ ਅਰਜਨਟੀਨਾ ਅੰਡਰ-19 ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਪਰ ਟੀਮ ਦਾ ਇਹ ਫੈਸਲਾ ਪੂਰੀ ਤਰ੍ਹਾਂ ਗਲਤ ਸਾਬਤ ਹੋਇਆ। ਕੈਨੇਡਾ ਅੰਡਰ-19 ਟੀਮ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਅਰਜਨਟੀਨਾ ਅੰਡਰ-19 ਟੀਮ ਸਿਰਫ਼ 19.4 ਓਵਰਾਂ ਵਿੱਚ ਸਿਰਫ਼ 23 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਦੇ 7 ਖਿਡਾਰੀ ਆਪਣਾ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ। ਪੂਰੀ ਟੀਮ ਵੱਲੋਂ ਸਿਰਫ਼ ਇੱਕ ਚੌਕਾ ਅਤੇ ਇੱਕ ਛੱਕਾ ਲੱਗਿਆ। ਹੈਰਾਨੀ ਵਾਲੀ ਗੱਲ ਇਹ ਸੀ ਕਿ ਟੀਮ ਦਾ ਕੋਈ ਵੀ ਖਿਡਾਰੀ ਦੋਹਰੇ ਅੰਕ ਤੱਕ ਨਹੀਂ ਪਹੁੰਚ ਸਕਿਆ।
ਕੈਨੇਡਾ ਅੰਡਰ-19 ਟੀਮ ਨੇ 24 ਦੌੜਾਂ ਦਾ ਮਾਮੂਲੀ ਟੀਚਾ ਸਿਰਫ਼ 5 ਗੇਂਦਾਂ ਵਿੱਚ ਹਾਸਲ ਕਰ ਲਿਆ। ਕੈਨੇਡਾ ਅੰਡਰ-19 ਲਈ ਯੁਵਰਾਜ ਸਮਰਾ ਨੇ 4 ਗੇਂਦਾਂ ਵਿੱਚ 2 ਚੌਕੇ ਅਤੇ 2 ਛੱਕੇ ਲਗਾਏ। ਅਰਜਨਟੀਨਾ ਟੀਮ ਨੇ ਵਾਧੂ 3 ਦੌੜਾਂ ਦਿੱਤੀਆਂ। ਦੂਜੇ ਓਪਨਰ ਬੱਲੇਬਾਜ਼ ਧਰਮ ਪਟੇਲ ਨੇ 1 ਗੇਂਦ ਵਿੱਚ 1 ਦੌੜ ਬਣਾਈ। ਇਸ ਤਰ੍ਹਾਂ 24 ਦੌੜਾਂ ਦਾ ਟੀਚਾ ਸਿਰਫ਼ 5 ਗੇਂਦਾਂ ਵਿੱਚ ਹਾਸਲ ਕਰ ਲਿਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।