Sports Breaking: 'ਕ੍ਰਿਕਟ' ਸਿਰਫ਼ ਇੱਕ ਖੇਡ ਨਹੀਂ ਹੈ, ਸਗੋਂ ਕਰੋੜਾਂ ਪ੍ਰਸ਼ੰਸਕਾਂ ਲਈ ਖੁਸ਼ੀ ਅਤੇ ਜਸ਼ਨ ਦਾ ਸਾਧਨ ਹੈ। ਕ੍ਰਿਕਟ ਜਗਤ ਨਾਲ ਜੁੜੇ ਕਈ ਅਜਿਹੇ ਖਿਡਾਰੀ ਹਨ, ਜੋ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ਼ ਕਰਦੇ ਆ ਰਹੇ ਹਨ। ਇਸਦੇ ਨਾਲ ਹੀ ਅਜਿਹੇ ਬਹੁਤ ਘੱਟ ਖਿਡਾਰੀ ਬਚੇ ਹਨ ਜਿਨ੍ਹਾਂ ਦਾ ਕ੍ਰਿਕਟ ਕਰੀਅਰ 20 ਸਾਲ ਜਾਂ ਇਸ ਤੋਂ ਵੱਧ ਦਾ ਰਿਹਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਅਜਿਹੇ ਹੀ ਮਹਾਨ ਖਿਡਾਰੀ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।
ਕ੍ਰਿਕਟਰ ਜਗਤ ਦੇ ਦਿੱਗਜ ਖਿਡਾਰੀ ਵੱਲੋਂ ਸੰਨਿਆਸ
ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਆਈ ਇੱਕ ਖਬਰ ਨੇ ਕ੍ਰਿਕਟ ਜਗਤ 'ਚ ਸਨਸਨੀ ਮਚਾ ਦਿੱਤੀ ਸੀ। ਦਰਅਸਲ, ਪਾਕਿਸਤਾਨ ਦੇ ਸੀਨੀਅਰ ਖਿਡਾਰੀ ਅਤੇ ਸਟਾਰ ਆਲਰਾਊਂਡਰ ਸ਼ੋਏਬ ਮਲਿਕ ਨੇ ਇੱਕ ਚੈਟ ਸ਼ੋਅ ਦੌਰਾਨ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਦੱਸ ਦੇਈਏ ਕਿ ਉਹ ਪਹਿਲਾਂ ਹੀ ਟੈਸਟ ਅਤੇ ਵਨਡੇ ਨੂੰ ਅਲਵਿਦਾ ਕਹਿ ਚੁੱਕੇ ਹਨ, ਜਦਕਿ ਮਲਿਕ ਨੇ ਸੀਮਤ ਓਵਰਾਂ ਦੇ ਫਾਰਮੈਟ ਤੋਂ ਵੀ ਸੰਨਿਆਸ ਲੈ ਲਿਆ ਹੈ।
ਦਰਅਸਲ, ਉਨ੍ਹਾਂ ਨੇ ਕਿਹਾ ਕਿ ਉਹ ਟੀ-20 ਲੀਗ 'ਚ ਖੇਡਣਾ ਜਾਰੀ ਰੱਖੇਗਾ। ਹਾਲਾਂਕਿ ਉਸ ਦੀ ਹੁਣ ਪਾਕਿਸਤਾਨ ਲਈ ਖੇਡਣ ਦੀ ਕੋਈ ਇੱਛਾ ਨਹੀਂ ਹੈ। ਸਰਲ ਭਾਸ਼ਾ ਵਿਚ ਕਹੀਏ ਤਾਂ ਸ਼ੋਏਬ ਮਲਿਕ ਨੇ ਅਧਿਕਾਰਤ ਤੌਰ 'ਤੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਨਹੀਂ ਲਿਆ ਹੈ, ਪਰ ਉਹ ਹੁਣ ਅੰਤਰਰਾਸ਼ਟਰੀ ਕ੍ਰਿਕਟ ਵਿਚ ਨਜ਼ਰ ਨਹੀਂ ਆਉਣ ਵਾਲੇ ਹਨ।
ਇਸ ਖਿਡਾਰੀ ਦਾ ਕਰੀਅਰ ਅਜਿਹਾ ਰਿਹਾ
ਸਾਲ 1999 ਵਿੱਚ, ਸ਼ੋਏਬ ਮਲਿਕ ਨੇ ਪਾਕਿਸਤਾਨ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ। ਉਦੋਂ ਤੋਂ, ਉਸਨੇ 35 ਟੈਸਟ, 287 ਵਨਡੇ ਅਤੇ 124 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਟੈਸਟ 'ਚ ਉਨ੍ਹਾਂ ਦੇ ਨਾਂ 1898 ਦੌੜਾਂ ਅਤੇ 32 ਵਿਕਟਾਂ ਹਨ।
ਵਨਡੇ 'ਚ 7534 ਦੌੜਾਂ ਬਣਾਉਣ ਤੋਂ ਇਲਾਵਾ ਉਸ ਨੇ 158 ਵਿਕਟਾਂ ਵੀ ਲਈਆਂ ਹਨ। ਟੀ-20 ਫਾਰਮੈਟ 'ਚ ਇਸ 42 ਸਾਲਾ ਖਿਡਾਰੀ ਨੇ ਨਾ ਸਿਰਫ 2435 ਦੌੜਾਂ ਬਣਾਈਆਂ ਹਨ ਸਗੋਂ 28 ਵਿਕਟਾਂ ਵੀ ਲਈਆਂ ਹਨ। ਇਸ ਤੋਂ ਇਲਾਵਾ ਸ਼ੋਏਬ ਮਲਿਕ ਨੇ ਗੈਰ-ਅੰਤਰਰਾਸ਼ਟਰੀ ਟੀ-20 ਮੈਚਾਂ 'ਚ 13360 ਦੌੜਾਂ ਬਣਾਈਆਂ ਹਨ।
ਨਿੱਜੀ ਕਾਰਨਾਂ ਕਰਕੇ ਮਸ਼ਹੂਰ ਹੋਏ
ਕ੍ਰਿਕਟ ਤੋਂ ਇਲਾਵਾ ਪਾਕਿਸਤਾਨ ਕ੍ਰਿਕਟ ਟੀਮ ਦੇ ਸੀਨੀਅਰ ਕ੍ਰਿਕਟਰ ਸ਼ੋਏਬ ਮਲਿਕ ਵੀ ਆਪਣੇ ਨਿੱਜੀ ਕਾਰਨਾਂ ਕਰਕੇ ਕਾਫੀ ਮਸ਼ਹੂਰ ਰਹੇ ਹਨ। ਉਨ੍ਹਾਂ ਦਾ ਵਿਆਹ ਸਾਬਕਾ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨਾਲ ਹੋਇਆ ਹੈ। ਹਾਲ ਹੀ 'ਚ ਦੋਹਾਂ ਦਾ ਤਲਾਕ ਹੋਇਆ ਹੈ।