Abhishek Sharma Syed Mushtaq Ali Trophy 2024: ਅਭਿਸ਼ੇਕ ਸ਼ਰਮਾ ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਉਸ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ 2024 ਦੇ ਇੱਕ ਮੈਚ ਵਿੱਚ ਧਮਾਕੇਦਾਰ ਪ੍ਰਦਰਸ਼ਨ ਕੀਤਾ ਹੈ। ਪੰਜਾਬ ਲਈ ਖੇਡਦੇ ਹੋਏ ਅਭਿਸ਼ੇਕ ਨੇ ਸਿਰਫ 28 ਗੇਂਦਾਂ 'ਚ ਸੈਂਕੜਾ ਲਗਾਇਆ ਹੈ। ਉਨ੍ਹਾਂ ਨੇ ਮੇਘਾਲਿਆ ਦੇ ਖ਼ਿਲਾਫ਼ ਰਾਜਕੋਟ 'ਚ 11 ਛੱਕੇ ਲਗਾਏ। ਅਭਿਸ਼ੇਕ ਦੀ ਇਸ ਪਾਰੀ ਦੇ ਦਮ 'ਤੇ ਪੰਜਾਬ ਨੇ ਮੇਘਾਲਿਆ ਨੂੰ 7 ਵਿਕਟਾਂ ਨਾਲ ਹਰਾਇਆ। ਅਭਿਸ਼ੇਕ ਨੇ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਬਣਾਇਆ ਹੈ।


ਦਰਅਸਲ ਮੇਘਾਲਿਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 142 ਦੌੜਾਂ ਬਣਾਈਆਂ। ਇਸ ਦੌਰਾਨ ਅਰਪਿਤ ਨੇ 31 ਦੌੜਾਂ ਦੀ ਪਾਰੀ ਖੇਡੀ। ਕਪਤਾਨ ਆਕਾਸ਼ ਚੌਧਰੀ ਸਿਰਫ਼ 2 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੌਰਾਨ ਪੰਜਾਬ ਲਈ ਗੇਂਦਬਾਜ਼ੀ ਕਰਦੇ ਹੋਏ ਰਮਨਦੀਪ ਸਿੰਘ ਨੇ 2 ਵਿਕਟਾਂ ਲਈਆਂ। ਕਪਤਾਨ ਅਭਿਸ਼ੇਕ ਸ਼ਰਮਾ ਨੇ ਵੀ 2 ਵਿਕਟਾਂ ਲਈਆਂ। ਉਸ ਨੇ ਆਲਰਾਊਂਡਰ ਦੀ ਭੂਮਿਕਾ ਨਿਭਾਈ। ਵਿਕਟ ਲੈਣ ਤੋਂ ਬਾਅਦ ਅਭਿਸ਼ੇਕ ਨੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸੈਂਕੜਾ ਜੜਿਆ।



ਮੇਘਾਲਿਆ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਆਈ ਪੰਜਾਬ ਦੀ ਟੀਮ ਨੇ ਇਹ ਮੈਚ 9.3 ਓਵਰਾਂ ਵਿੱਚ ਜਿੱਤ ਲਿਆ। ਸਲਾਮੀ ਬੱਲੇਬਾਜ਼ ਹਰਨੂਰ ਸਿੰਘ ਸਿਰਫ਼ 6 ਦੌੜਾਂ ਬਣਾ ਕੇ ਆਊਟ ਹੋ ਗਿਆ। ਸਲਿਲ ਅਰੋੜਾ 1 ਰਨ ਬਣਾ ਕੇ ਪੈਵੇਲੀਅਨ ਪਰਤ ਗਏ। ਸ਼ੋਹਰਾਬ ਧਾਲੀਵਾਲ 22 ਦੌੜਾਂ ਬਣਾ ਕੇ ਆਊਟ ਹੋਏ ਪਰ ਅਭਿਸ਼ੇਕ ਨੇ ਆਪਣੀ ਬੜ੍ਹਤ ਬਣਾਈ ਰੱਖੀ। ਉਸ ਨੇ 29 ਗੇਂਦਾਂ ਵਿੱਚ ਨਾਬਾਦ 106 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 11 ਛੱਕੇ ਅਤੇ 8 ਚੌਕੇ ਲਗਾਏ। ਇਸ ਤਰ੍ਹਾਂ ਪੰਜਾਬ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ।



ਅਭਿਸ਼ੇਕ ਨੇ ਬਣਾਇਆ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ


ਅਭਿਸ਼ੇਕ ਟੀ-20 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਸ ਨੇ ਸਿਰਫ 28 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ। ਅਭਿਸ਼ੇਕ ਦੇ ਨਾਲ-ਨਾਲ ਉਰਵਿਲ ਪਟੇਲ ਨੇ ਵੀ ਇਹ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ 28 ਗੇਂਦਾਂ 'ਚ ਸੈਂਕੜਾ ਵੀ ਲਗਾਇਆ। ਉਰਵਿਲ ਅਤੇ ਅਭਿਸ਼ੇਕ ਸਾਂਝੇ ਤੌਰ 'ਤੇ ਪਹਿਲੇ ਨੰਬਰ 'ਤੇ ਹਨ। ਉਰਵਿਲ ਗੁਜਰਾਤ ਲਈ ਖੇਡਦਾ ਹੈ। ਉਨ੍ਹਾਂ ਨੇ ਤ੍ਰਿਪੁਰਾ ਖਿਲਾਫ ਰਿਕਾਰਡ ਤੋੜ ਸੈਂਕੜਾ ਲਗਾਇਆ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :