ਭਾਰਤੀ ਟੀਮ ਦੀ ਮਿਡਲ ਆਰਡਰ ਬੱਲੇਬਾਜ਼ ਰਹੀ ਵੇਦਾ ਕ੍ਰਿਸ਼ਨਾਮੂਰਤੀ ਨੇ ਅਚਾਨਕ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਰਿਟਾਇਰਮੈਂਟ ਦੀ ਪੁਸ਼ਟੀ ਕੀਤੀ। ਕ੍ਰਿਸ਼ਨਾਮੂਰਤੀ ਨੂੰ ਆਖਰੀ ਵਾਰ ਸਾਲ 2020 ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕਰਦਿਆਂ ਦੇਖਿਆ ਗਿਆ ਸੀ।
ਉਨ੍ਹਾਂ ਨੇ ਟੀਮ ਇੰਡੀਆ ਲਈ ਵਨਡੇ ਅਤੇ ਟੀ-20 ਸਮੇਤ ਕੁੱਲ 124 ਮੈਚ ਖੇਡੇ। ਆਪਣੀ ਸੰਨਿਆਸ ਦਾ ਐਲਾਨ ਕਰਦਿਆਂ ਹੋਇਆਂ ਉਨ੍ਹਾਂ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਯਾਦਗਾਰੀ ਸਫਰ ਵਿੱਚ ਉਨ੍ਹਾਂ ਦਾ ਸਪੋਰਟ ਕੀਤਾ।
ਵੇਦਾ ਕ੍ਰਿਸ਼ਨਾਮੂਰਤੀ ਨੇ ਭਾਰਤ ਲਈ 48 ਵਨਡੇ ਅਤੇ 76 ਟੀ-20 ਮੈਚ ਖੇਡੇ, ਜਿਸ ਵਿੱਚ ਉਨ੍ਹਾਂ ਨੇ ਕ੍ਰਮਵਾਰ 829 ਅਤੇ 875 ਦੌੜਾਂ ਬਣਾਈਆਂ। ਵਨਡੇ ਕ੍ਰਿਕਟ ਵਿੱਚ ਉਨ੍ਹਾਂ ਦੇ ਨਾਮ 3 ਵਿਕਟਾਂ ਵੀ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਕਰਕੇ ਲਿਖਿਆ ਕਿ ਇੱਕ ਛੋਟੇ ਜਿਹੇ ਸ਼ਹਿਰ ਤੋਂ ਭਾਰਤੀ ਜਰਸੀ ਪਾਉਣ ਤੱਕ ਦਾ ਉਨ੍ਹਾਂ ਦਾ ਸਫ਼ਰ ਮਾਣਮੱਤਾ ਰਿਹਾ। ਉਨ੍ਹਾਂ ਨੇ ਕਿਹਾ ਕਿ ਉਹ ਕ੍ਰਿਕਟ ਖੇਡਣ 'ਤੇ ਪੂਰਨਵਿਰਾਮ ਲਾ ਰਹੀ ਹੈ, ਪਰ ਕ੍ਰਿਕਟ ਦੀ ਖੇਡ ਨੂੰ ਨਹੀਂ ਛੱਡ ਰਹੀ।