ਲੰਦਨ: ਇੰਗਲੈਂਡ ਦੀ ਸਾਬਕਾ ਕ੍ਰਿਕਟ ਟੀਮ ਦੇ ਕਪਤਾਨ ਐਲੇਸਟੇਅਰ ਕੁੱਕ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਭਾਰਤ ਖਿਲਾਫ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ WTC) ਦੇ ਫਾਈਨਲ ਮੈਚ ਤੋਂ ਪਹਿਲਾਂ ਹੀ ਨਿਊ ਜ਼ੀਲੈਂਡ ਦੀ ਟੀਮ ਦਾ ਹੱਥ ਉੱਤੇ ਸੀ। ਉਨ੍ਹਾਂ ਅੱਗੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਨਿਊ ਜ਼ੀਲੈਂਡ ਦੀ ਟੀਮ ਫਾਈਨਲ ਮੈਚ ਜਿੱਤੇਗੀ।
ਕੁੱਕ ਨੇ ਕਿਹਾ, "ਮੈਂ ਤੱਥਾਂ ਦੇ ਅਧਾਰ 'ਤੇ ਕਿਹਾ ਸੀ ਕਿ ਨਿਊ ਜ਼ੀਲੈਂਡ ਦੀ ਟੀਮ ਇਹ ਮੈਚ ਜਿੱਤੇਗੀ। ਇੰਗਲੈਂਡ ਖਿਲਾਫ ਦੋ ਮੈਚਾਂ ਦੀ ਟੈਸਟ–ਸੀਰੀਜ਼ ਉਨ੍ਹਾਂ ਲਈ ਸਹੀ ਤਿਆਰੀ ਸੀ।" ਨਿਊ ਜ਼ੀਲੈਂਡ ਨੇ ਡਬਲਯੂਟੀਸੀ ਦੇ ਫਾਈਨਲ ਤੋਂ ਪਹਿਲਾਂ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿਚ ਇੰਗਲੈਂਡ ਨੂੰ 1-0 ਨਾਲ ਹਰਾਇਆ ਸੀ, ਜਦਕਿ ਭਾਰਤ ਨੂੰ ਖ਼ਿਤਾਬ ਮੈਚ ਤੋਂ ਪਹਿਲਾਂ ਸਿਰਫ ਇੰਟਰਾ-ਸਕੁਐਡ ਮੈਚ ਖੇਡਣ ਦਾ ਹੀ ਮੌਕਾ ਮਿਲਿਆ ਸੀ। ਕੁੱਕ ਨੇ ਕਿਹਾ, "ਇੰਟਰਾ ਸਕੁਐਡ ਮੈਚ ਚੰਗੇ ਹਨ, ਪਰ ਇਹ ਕੌਮਾਂਤਰੀ ਮੈਚਾਂ ਦੀ ਤਰ੍ਹਾਂ ਨਹੀਂ ਹੈ। ਪਹਿਲਾ ਘੰਟਾ ਮੁਕਾਬਲਾ ਹੋ ਸਕਦਾ ਹੈ, ਪਰ ਫਿਰ ਇਹ ਡਿੱਗਦਾ ਰਹਿੰਦਾ ਹੈ।"
ਕੁੱਕ ਦਾ ਮੰਨਣਾ ਹੈ ਕਿ ਫਾਈਨਲ ਤੋਂ ਪਹਿਲਾਂ ਭਾਰਤ ਦੀ ਪਲੇਇੰਗ ਇਲੈਵਨ ਦਾ ਐਲਾਨ ਕਰਨਾ ਚੰਗਾ ਸੰਕੇਤ ਨਹੀਂ ਸੀ। ਇੰਗਲੈਂਡ ਨਾਲ ਭਾਰਤ ਦੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਸੰਬੰਧ ਵਿਚ ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੂੰ ਚਲਦੀ ਗੇਂਦ ਨਾਲ ਕੁਝ ਸਮੱਸਿਆਵਾਂ ਹਨ ਜੋ ਇੰਗਲੈਂਡ ਨੂੰ ਫਾਇਦਾ ਦੇਣਗੀਆਂ।
ਸਾਬਕਾ ਕਪਤਾਨ ਨੇ ਕਿਹਾ, "ਭਾਰਤ ਇਕ ਮਜ਼ਬੂਤ ਟੀਮ ਹੈ। ਪਰ ਜੇ ਗੇਂਦ ਮੂਵ ਕਰਦੀ ਹੈ ਤਾਂ ਭਾਰਤ ਆਪਣੇ ਮੌਕਿਆਂ ਦਾ ਹਮੇਸ਼ਾਂ ਲਾਹਾ ਲੈ ਸਕਦਾ ਹੈ। ਭਾਰਤ ਕੋਲ ਵਿਸ਼ਵ ਪੱਧਰੀ ਬੱਲੇਬਾਜ਼ੀ ਯੂਨਿਟ ਤਾਂ ਹੈ ਪਰ ਗੇਂਦ ਮੂਵ ਕਰਨਾ ਉਨ੍ਹਾਂ ਦੀ ਕਮਜ਼ੋਰੀ ਹੈ।" ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ 4 ਅਗਸਤ ਤੋਂ ਪੰਜ ਮੈਚਾਂ ਦੀ ਟੈਸਟ–ਸੀਰੀਜ਼ ਖੇਡੀ ਜਾਏਗੀ। ਸੀਰੀਜ਼ ਦਾ ਪਹਿਲਾ ਟੈਸਟ 4 ਅਗਸਤ ਨੂੰ ਨੌਟਿੰਘਮ ਵਿੱਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: Haryana Congress: ਪੰਜਾਬ ਮਗਰੋਂ ਹਰਿਆਣਾ ਕਾਂਗਰਸ 'ਚ ਧਮਾਕਾ, 19 ਵਿਧਾਇਕਾਂ ਨੇ ਕਿਹਾ, ‘ਸ਼ੈਲਜਾ ਹਟਾਓ, ਹੁੱਡਾ ਬਣਾਓ’ ਸੂਬਾ ਪ੍ਰਧਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904