Latest ICC Rankings: ਟੀ-20 ਵਿਸ਼ਵ ਕੱਪ 2022 'ਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep Singh) ਨੇ ਕਾਫੀ ਪ੍ਰਭਾਵਿਤ ਕੀਤਾ। ਇਸ ਖਿਡਾਰੀ ਨੇ ਪੂਰੇ ਟੂਰਨਾਮੈਂਟ ਵਿੱਚ 10 ਵਿਕਟਾਂ ਲਈਆਂ। ਹਾਲਾਂਕਿ ਅਰਸ਼ਦੀਪ ਸਿੰਘ ਨੂੰ ਟੀ-20 ਵਿਸ਼ਵ ਕੱਪ 2022 ਵਿੱਚ ਸ਼ਾਨਦਾਰ ਗੇਂਦਬਾਜ਼ੀ ਦਾ ਇਨਾਮ ਮਿਲਿਆ ਹੈ। ਹੁਣ ਇਹ ਭਾਰਤੀ ਤੇਜ਼ ਗੇਂਦਬਾਜ਼ ਆਈਸੀਸੀ ਰੈਂਕਿੰਗ 'ਚ 22ਵੇਂ ਸਥਾਨ 'ਤੇ ਆ ਗਿਆ ਹੈ। ਇਸ ਨਾਲ ਹੀ ਇਸ ਦੇ ਸੈਮ ਕੁਰਾਨ ਸਮੇਤ ਕਈ ਹੋਰ ਖਿਡਾਰੀਆਂ ਨੇ ਆਈਸੀਸੀ ਰੈਂਕਿੰਗ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ।
ਸੈਮ ਕੁਰਾਨ ਨੇ ਵੀ ਰੈਂਕਿੰਗ ਵਿੱਚ ਕੀਤਾ ਹੈ ਵਾਧਾ
ਟੀ-20 ਵਿਸ਼ਵ ਕੱਪ 2022 'ਚ ਇੰਗਲੈਂਡ ਦੇ ਹਰਫਨਮੌਲਾ ਸੈਮ ਕੁਰਾਨ 'ਪਲੇਅਰ ਆਫ ਦਿ ਟੂਰਨਾਮੈਂਟ' ਰਹੇ। ਇਸ ਤੋਂ ਇਲਾਵਾ ਇਸ ਆਲਰਾਊਂਡਰ ਨੂੰ ਪਾਕਿਸਤਾਨ ਖਿਲਾਫ਼ ਫਾਈਨਲ ਮੈਚ 'ਚ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਸੈਮ ਕੁਰਾਨ ਨੂੰ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ 11 ਸਥਾਨ ਦਾ ਫਾਇਦਾ ਹੋਇਆ ਹੈ। ਉਥੇ ਹੀ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਵੀ ਆਈਸੀਸੀ ਰੈਂਕਿੰਗ ਵਿੱਚ ਇੱਕ ਛਾਲ ਮਾਰੀ ਹੈ। ਸ਼ਾਹੀਨ ਅਫਰੀਦੀ ਆਈਸੀਸੀ ਰੈਂਕਿੰਗ 'ਚ 18ਵੇਂ ਸਥਾਨ 'ਤੇ ਪਹੁੰਚ ਗਏ ਹਨ, ਇਸ ਤੋਂ ਪਹਿਲਾਂ ਉਹ 39ਵੇਂ ਨੰਬਰ 'ਤੇ ਸਨ। ਇਸ ਦੇ ਨਾਲ ਹੀ ਧਨੰਜੈ ਡੀ ਸਿਲਵਾ ਅਤੇ ਬੇਨ ਸਟੋਕਸ ਨੂੰ ਆਲਰਾਊਂਡਰ ਦੀ ਰੈਂਕਿੰਗ 'ਚ ਫਾਇਦਾ ਹੋਇਆ ਹੈ।
ਬੈਨ ਸਟੋਕਸ ਨੇ ਰੈਂਕਿੰਗ 'ਚ ਮਾਰੀ ਵੱਡੀ ਛਾਲ
ਸ਼੍ਰੀਲੰਕਾ ਦੇ ਆਲਰਾਊਂਡਰ ਧਨੰਜੈ ਡੀ ਸਿਲਵਾ ਨੇ ਇਸ ਟੂਰਨਾਮੈਂਟ 'ਚ 177 ਦੌੜਾਂ ਬਣਾਈਆਂ। ਇਸ ਨਾਲ ਹੀ ਉਹਨਾਂ ਨੇ 6 ਵਿਕਟਾਂ ਵੀ ਆਪਣੇ ਨਾਂ ਕੀਤੀਆਂ। ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸ਼੍ਰੀਲੰਕਾ ਦੇ ਆਲਰਾਊਂਡਰ ਰੈਂਕਿੰਗ 'ਚ 30ਵੇਂ ਨੰਬਰ 'ਤੇ ਆ ਗਏ। ਜਦਕਿ ਪਾਕਿਸਤਾਨ ਖਿਲਾਫ਼ ਫਾਈਨਲ ਮੈਚ 'ਚ ਇੰਗਲੈਂਡ ਦੀ ਜਿੱਤ ਦੇ ਹੀਰੋ ਰਹੇ ਬੇਨ ਸਟੋਕਸ 41ਵੇਂ ਸਥਾਨ 'ਤੇ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਬੇਨ ਸਟੋਕਸ ਨੇ ਟੀ-20 ਵਿਸ਼ਵ ਕੱਪ 2022 ਦੇ ਫਾਈਨਲ 'ਚ ਪਾਕਿਸਤਾਨ ਖਿਲਾਫ਼ ਅਜੇਤੂ 52 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਇਕ ਵਿਕਟ ਆਪਣੇ ਨਾਂ ਕਰ ਲਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
IND vs NZ: ਸੰਜੂ ਸੈਮਸਨ ਤੇ ਈਸ਼ਾਨ ਕਿਸ਼ਨ ਲਈ ਟੀ-20 ਸੀਰੀਜ਼ ਹੋਵੇਗੀ ਅਹਿਮ, ਫੇਲ ਹੋਏ ਤਾਂ ਵਾਪਸੀ ਹੋਵੇਗੀ ਮੁਸ਼ਕਿਲ!
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ