India vs Nepal, Asia Cup 2023: 2023 ਏਸ਼ੀਆ ਕੱਪ 'ਚ ਭਾਰਤ ਅਤੇ ਨੇਪਾਲ ਵਿਚਾਲੇ ਕੱਲ ਯਾਨੀ ਸੋਮਵਾਰ ਨੂੰ ਮੈਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨਿੱਜੀ ਕਾਰਨਾਂ ਕਰਕੇ ਮੁੰਬਈ ਪਰਤ ਆਏ ਹਨ। ਅਜਿਹੇ 'ਚ ਉਹ ਨੇਪਾਲ ਖਿਲਾਫ ਨਹੀਂ ਖੇਡਣਗੇ।
ਏਸ਼ੀਆ ਕੱਪ 'ਚ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਜਸਪ੍ਰੀਤ ਬੁਮਰਾਹ ਪਾਕਿਸਤਾਨ ਖਿਲਾਫ ਬੱਲੇਬਾਜ਼ੀ ਕਰਨ ਆਏ। ਹਾਲਾਂਕਿ ਜਸਪ੍ਰੀਤ ਬੁਮਰਾਹ ਨੂੰ ਮੀਂਹ ਕਾਰਨ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ। ਭਾਰਤੀ ਟੀਮ ਸੋਮਵਾਰ ਨੂੰ ਨੇਪਾਲ ਨਾਲ ਖੇਡੇਗੀ। ਸੁਪਰ-4 'ਚ ਪਹੁੰਚਣ ਲਈ ਟੀਮ ਇੰਡੀਆ ਨੂੰ ਨੇਪਾਲ ਖਿਲਾਫ ਹਰ ਹਾਲਤ 'ਚ ਜਿੱਤ ਹਾਸਲ ਕਰਨੀ ਹੋਵੇਗੀ।
ਪੱਲੇਕੇਲੇ ਸਟੇਡੀਅਮ ਦੀ ਪਿੱਚ ਰਿਪੋਰਟ
ਭਾਰਤ ਅਤੇ ਨੇਪਾਲ ਵਿਚਾਲੇ ਮੈਚ ਉਸੇ ਮੈਦਾਨ 'ਚ ਖੇਡਿਆ ਜਾਵੇਗਾ ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਇਆ ਸੀ। ਹਾਲਾਂਕਿ ਭਾਰਤ-ਪਾਕਿ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਸ਼ੁਰੂਆਤ 'ਚ ਮਦਦ ਮਿਲੇਗੀ। ਹਾਲਾਂਕਿ ਗੇਂਦ ਪੁਰਾਣੀ ਹੋਣ ਤੋਂ ਬਾਅਦ ਵਿਕਟ ਬੱਲੇਬਾਜ਼ਾਂ ਲਈ ਢੁਕਵੀਂ ਹੋ ਜਾਂਦੀ ਹੈ।
ਕੇਐਲ ਰਾਹੁਲ ਨਹੀਂ ਹੋਣਗੇ ਟੀਮ ਦਾ ਹਿੱਸਾ
ਹਾਲਾਂਕਿ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਕੇਐਲ ਰਾਹੁਲ ਨੂੰ ਫਿੱਟ ਕਰਾਰ ਦਿੱਤਾ ਹੈ। ਰਾਹੁਲ ਨੇ ਫਿਟਨੈਸ ਟੈਸਟ ਵੀ ਪਾਸ ਕਰ ਲਿਆ ਹੈ। ਫਿਰ ਵੀ ਉਹ ਨੇਪਾਲ ਖਿਲਾਫ ਨਹੀਂ ਖੇਡਣਗੇ। ਦਰਅਸਲ, ਰਾਹੁਲ ਦੋ ਮੈਚਾਂ ਤੋਂ ਬਾਅਦ ਹੀ ਉਪਲਬਧ ਹੋਣਗੇ।
ਮੈਚ ਪ੍ਰਿਡਿਕਸ਼ਨ
ਨੇਪਾਲ ਇੱਕ ਨੌਜਵਾਨ ਅਤੇ ਚੰਗੀ ਟੀਮ ਹੈ। ਇਸ ਟੀਮ ਵਿੱਚ ਕਈ ਅਜਿਹੇ ਖਿਡਾਰੀ ਹਨ ਜੋ ਮੈਚ ਵਿਨਰ ਹਨ। ਪਰ ਟੀਮ ਇੰਡੀਆ ਵੱਡੀ ਟੀਮ ਹੈ। ਭਾਰਤੀ ਟੀਮ ਇਹ ਮੈਚ ਆਸਾਨੀ ਨਾਲ ਜਿੱਤ ਕੇ ਸੁਪਰ-4 'ਚ ਪਹੁੰਚ ਜਾਵੇਗੀ।
ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ - ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਕੁਲਦੀਪ ਯਾਦਵ ਅਤੇ ਮੁਹੰਮਦ ਸ਼ਮੀ।
ਨੇਪਾਲ ਦੀ ਸੰਭਾਵਿਤ ਪਲੇਇੰਗ ਇਲੈਵਨ- ਕੁਸ਼ਲ ਭੁਰਟੇਲ, ਆਸਿਫ ਸ਼ੇਖ (ਵਿਕਟਕੀਪਰ), ਰੋਹਿਤ ਪੌਡੇਲ (ਕਪਤਾਨ), ਆਰਿਫ ਸ਼ੇਖ, ਸੋਮਪਾਲ ਕਾਮੀ, ਗੁਲਸਨ ਝਾਅ, ਦੀਪੇਂਦਰ ਸਿੰਘ ਏਰੀ, ਕੁਸ਼ਲ ਮੱਲਾ, ਸੰਦੀਪ ਲਾਮਿਛਾਨੇ, ਕਰਨ ਛੇਤਰੀ ਅਤੇ ਲਲਿਤ ਰਾਜਬੰਸ਼ੀ।
ਇਹ ਵੀ ਪੜ੍ਹੋ: Asia Cup 2023: ਟੀਮ ਇੰਡੀਆ ਨੂੰ ਲੱਗਿਆ ਵੱਡਾ ਝਟਕਾ, ਅਚਾਨਕ ਮੁੰਬਈ ਪਰਤੇ ਜਸਪ੍ਰੀਤ ਬੁਮਰਾਹ, ਏਸ਼ੀਆ ਕੱਪ ਤੋਂ ਹੋਏ ਬਾਹਰ