IND vs NEP Live Score: IND vs NEP Live Score: ਸ਼ੁਰੂ ਹੋਇਆ ਮੈਚ, DL ਮੈਥਡ ਨਾਲ ਭਾਰਤ ਨੂੰ ਮਿਲਿਆ 23 ਓਵਰਾਂ ਵਿੱਚ 145 ਦੌੜਾਂ ਦਾ ਟੀਚਾ

India vs Nepal Score Live: ਏਬੀਪੀ ਨਿਊਜ਼ ਦੇ ਇਸ ਲਾਈਵ ਬਲਾਗ ਵਿੱਚ ਭਾਰਤ ਅਤੇ ਨੇਪਾਲ ਵਿਚਾਲੇ ਖੇਡੇ ਜਾ ਰਹੇ ਮੈਚ ਦੀ ਅਪਡੇਟ ਦਿੱਤੀ ਜਾ ਰਹੀ ਹੈ।

ABP Sanjha Last Updated: 04 Sep 2023 10:38 PM
IND vs NEP Live Updates: 7 ਓਵਰਾਂ ਤੋਂ ਬਾਅਦ ਸਕੋਰ 45

IND vs NEP Live Updates:  ਸੱਤਵੇਂ ਓਵਰ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਚੌਕਾ ਅਤੇ ਛੱਕਾ ਜੜਿਆ। 7 ਓਵਰਾਂ ਤੋਂ ਬਾਅਦ ਟੀਮ ਇੰਡੀਆ ਦਾ ਸਕੋਰ ਬਿਨਾਂ ਕਿਸੇ ਵਿਕਟ ਦੇ 45 ਦੌੜਾਂ ਹੋ ਗਿਆ ਹੈ। ਰੋਹਿਤ ਸ਼ਰਮਾ 20 ਗੇਂਦਾਂ ਵਿੱਚ 22 ਅਤੇ ਸ਼ੁਭਮਨ ਗਿੱਲ 22 ਗੇਂਦਾਂ ਵਿੱਚ 22 ਦੌੜਾਂ ਬਣਾ ਰਹੇ ਹਨ।

IND vs NEP Live Updates: ਸ਼ੁਰੂ ਹੋਇਆ ਮੈਚ

IND vs NEP Live Updates: ਸ਼ੁਰੂ ਹੋਇਆ ਮੈਚ, DL ਮੈਥਡ ਨਾਲ ਭਾਰਤ ਨੂੰ ਮਿਲਿਆ 23 ਓਵਰ ਵਿੱਚ 145 ਦੌੜਾਂ ਦਾ ਟੀਚਾ

IND vs NEP Live Updates: ਮੀਂਹ ਰੁਕਿਆ, 10 ਵਜੇ ਅੰਪਾਇਰ ਕਰਨਗੇ ਜਾਂਚ

IND vs NEP Live Updates: ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਮੀਂਹ ਬੰਦ ਹੋ ਗਿਆ ਹੈ ਅਤੇ ਮੈਦਾਨ ਤੋਂ ਕਵਰਸ ਹਟਾਏ ਜਾ ਰਹੇ ਹਨ। ਹਾਲਾਂਕਿ ਓਵਰ ਕੱਟੇ ਜਾਣਗੇ ਜਾਂ ਨਹੀਂ ਇਹ ਫੈਸਲਾ 10 ਵਜੇ ਆਵੇਗਾ। ਦਰਅਸਲ, 10 ਵਜੇ ਅੰਪਾਇਰ ਮੈਦਾਨ ਵਿੱਚ ਜਾ ਕੇ ਨਿਰੀਖਣ ਕਰਨਗੇ।

IND vs NEP Live: ਮੀਂਹ ਕਾਰਨ ਇਕ ਵਾਰ ਫਿਰ ਰੁਕੀ ਖੇਡ

IND vs NEP Live: ਮੀਂਹ ਕਾਰਨ ਖੇਡ ਇੱਕ ਵਾਰ ਫਿਰ ਖੇਡ ਰੋਕ ਦਿੱਤਾ ਗਿਆ ਹੈ। ਨੇਪਾਲ ਨੇ ਟੀਮ ਇੰਡੀਆ ਨੂੰ 231 ਦੌੜਾਂ ਦਾ ਟੀਚਾ ਦਿੱਤਾ ਹੈ। ਮੀਂਹ ਤੋਂ ਪਹਿਲਾਂ ਭਾਰਤੀ ਟੀਮ ਨੇ ਬਿਨਾਂ ਕਿਸੇ ਨੁਕਸਾਨ ਤੋਂ 2.1 ਓਵਰਾਂ ਵਿੱਚ 17 ਦੌੜਾਂ ਬਣਾ ਲਈਆਂ ਸਨ।

IND vs NEP 1st Innings Highlights: 230 ਦੌੜਾਂ ਤੱਕ ਸੀਮਤ ਰਹੀ ਨੇਪਾਲ ਦੀ ਟੀਮ

IND vs NEP 1st Innings Highlights: ਨੇਪਾਲ ਨੇ ਪਹਿਲਾਂ ਖੇਡਦਿਆਂ ਟੀਮ ਇੰਡੀਆ ਖਿਲਾਫ 230 ਦੌੜਾਂ ਬਣਾਈਆਂ। ਨੇਪਾਲ ਲਈ ਸਲਾਮੀ ਬੱਲੇਬਾਜ਼ ਆਸਿਫ ਸ਼ੇਖ ਨੇ 58 ਦੌੜਾਂ ਅਤੇ ਅੱਠਵੇਂ ਨੰਬਰ ਦੇ ਬੱਲੇਬਾਜ਼ ਸੋਮਪਾਲ ਕਾਮੀ ਨੇ 48 ਦੌੜਾਂ ਬਣਾਈਆਂ। ਜਦਕਿ ਕੁਸ਼ਲ ਭੁਰਟੇਲ ਨੇ 38 ਦੌੜਾਂ, ਗੁਲਸ਼ਨ ਝਾਅ ਨੇ 23 ਦੌੜਾਂ ਅਤੇ ਦੀਪੇਂਦਰ ਸਿੰਘ ਐਰੀ ਨੇ 29 ਦੌੜਾਂ ਬਣਾਈਆਂ, ਜਦੋਂ ਕਿ ਭਾਰਤ ਲਈ ਰਵਿੰਦਰ ਜਡੇਜਾ ਅਤੇ ਮੁਹੰਮਦ ਸਿਰਾਜ ਨੇ 3-3 ਵਿਕਟਾਂ ਲਈਆਂ।

IND vs NEP Live: ਨੇਪਾਲ ਨੇ ਪਾਰ ਕੀਤਾ 200 ਦਾ ਅੰਕੜਾ

IND vs NEP Live:   ਨੇਪਾਲ ਨੇ 44ਵੇਂ ਓਵਰ ਵਿੱਚ 200 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਨੇਪਾਲ ਨੇ ਚੌਥੀ ਵਾਰ ਟੈਸਟ ਕ੍ਰਿਕਟ ਖੇਡਣ ਵਾਲੇ ਦੇਸ਼ ਖਿਲਾਫ 200 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। 44 ਓਵਰਾਂ ਤੋਂ ਬਾਅਦ ਨੇਪਾਲ ਦਾ ਸਕੋਰ 7 ਵਿਕਟਾਂ 'ਤੇ 202 ਦੌੜਾਂ ਹੈ।

IND vs NEP Live: ਮੀਂਹ ਬੰਦ ਹੋ ਗਿਆ ਅਤੇ ਕਵਰਸ ਹਟਾਏ ਗਏ

IND vs NEP Live:  ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਫਿਲਹਾਲ ਮੀਂਹ ਰੁਕ ਗਿਆ ਹੈ ਅਤੇ ਜ਼ਮੀਨ ਤੋਂ ਕਵਰਸ  ਹਟਾ ਦਿੱਤੇ ਗਏ ਹਨ। ਗੇਮ ਜਲਦੀ ਹੀ ਮੁੜ ਸ਼ੁਰੂ ਹੋਵੇਗੀ। ਖੇਡ 15 ਮਿੰਟਾਂ ਵਿੱਚ ਮੁੜ ਸ਼ੁਰੂ ਹੋ ਸਕਦੀ ਹੈ।

IND vs NEP Live: ਮੀਂਹ ਕਾਰਨ ਰੁਕਿਆ ਖੇਡ

IND vs NEP Live: 38ਵੇਂ ਓਵਰ ਵਿੱਚ ਅਚਾਨਕ ਮੀਂਹ ਤੇਜ਼ ਹੋ ਗਿਆ ਅਤੇ ਖੇਡ ਨੂੰ ਰੋਕਣਾ ਪਿਆ। ਹੁਣ ਤੱਕ 37.5 ਓਵਰ ਦਾ ਖੇਡਾ ਖੇਡਿਆ ਜਾ ਚੁੱਕਿਆ ਹੈ। ਨੇਪਾਲ ਦਾ ਸਕੋਰ 6 ਵਿਕਟਾਂ 'ਤੇ 178 ਦੌੜਾਂ ਹੋ ਗਿਆ ਹੈ। ਦੀਪੇਂਦਰ ਸਿੰਘ ਐਰੀ 27 ਅਤੇ ਸੋਮਪਾਲ ਕਾਮੀ 11 ਦੌੜਾਂ ਬਣਾ ਕੇ ਖੇਡ ਰਹੇ ਹਨ। ਰਵਿੰਦਰ ਜਡੇਜਾ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਹਨ। ਜਦਕਿ ਮੁਹੰਮਦ ਸਿਰਾਜ ਨੇ ਦੋ ਵਿਕਟਾਂ ਲਈਆਂ ਹਨ।

IND vs NEP Live Score: ਸਿਰਾਜ ਨੇ ਆਸਿਫ ਸ਼ੇਖ ਨੂੰ ਭੇਜਿਆ ਪਵੇਲੀਅਨ

IND vs NEP Live Score: ਨੇਪਾਲ ਦੀ ਪੰਜਵੀਂ ਵਿਕਟ 30ਵੇਂ ਓਵਰ 'ਚ 132 ਦੇ ਸਕੋਰ 'ਤੇ ਡਿੱਗੀ। ਆਸਿਫ ਸ਼ੇਖ 58 ਦੌੜਾਂ ਬਣਾ ਕੇ ਆਊਟ ਹੋ ਗਏ। ਮੁਹੰਮਦ ਸਿਰਾਜ ਨੇ ਉਨ੍ਹਾਂ ਨੂੰ ਪਵੇਲੀਅਨ ਭੇਜਿਆ। ਹੁਣ ਦੀਪੇਂਦਰ ਸਿੰਘ ਐਰੀ ਆ ਗਏ ਹਨ।

IND vs NEP Live Score: ਨੇਪਾਲ ਦਾ ਸਕੋਰ 24 ਓਵਰਾਂ ਬਾਅਦ 108

IND vs NEP Live Score: 24 ਓਵਰਾਂ ਤੋਂ ਬਾਅਦ ਨੇਪਾਲ ਦਾ ਸਕੋਰ 4 ਵਿਕਟਾਂ 'ਤੇ 108 ਦੌੜਾਂ ਹੋ ਗਿਆ ਹੈ। ਆਸਿਫ਼ ਸ਼ੇਖ 47 ਅਤੇ ਗੁਲਸਨ ਝਾਅ ਸੱਤ ਦੌੜਾਂ ਬਣਾ ਕੇ ਖੇਡ ਰਹੇ ਹਨ। ਭਾਰਤੀ ਸਪਿਨਰਾਂ ਦੇ ਸਾਹਮਣੇ ਨੇਪਾਲ ਦਾ ਮਿਡਲ ਆਰਡਰ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਿਆ।

IND vs NEP Live Score: ਨੇਪਾਲ ਦਾ ਚੌਥਾ ਵਿਕਟ ਡਿੱਗਿਆ

IND vs NEP Live Score: ਨੇਪਾਲ ਦਾ ਚੌਥਾ ਵਿਕਟ 101 ਦੇ ਸਕੋਰ 'ਤੇ ਡਿੱਗਿਆ। ਕੁਸ਼ਲ ਮੱਲਾ ਸਿਰਫ਼ ਦੋ ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਜਡੇਜਾ ਨੇ ਕੈਚ ਆਊਟ ਕੀਤਾ। ਰਵਿੰਦਰ ਜਡੇਜਾ ਦੀ ਇਹ ਤੀਜੀ ਸਫਲਤਾ ਹੈ। ਹੁਣ ਗੁਲਸਨ ਝਾਅ ਬੱਲੇਬਾਜ਼ੀ ਕਰਨ ਆਏ ਹਨ। ਦੂਜੇ ਪਾਸੇ ਆਸਿਫ ਸ਼ੇਖ 45 ਦੇ ਪਹੁੰਚ ਗਏ ਹਨ।

IND vs NEP Live: 18 ਓਵਰਾਂ ਤੋਂ ਬਾਅਦ 89 ਦੌੜਾਂ 'ਤੇ 2 ਵਿਕਟਾਂ, ਨੇਪਾਲ ਦੇ ਡਿੱਗੇ 2 ਵਿਕੇਟ

IND vs NEP Live: 18 ਓਵਰਾਂ ਤੋਂ ਬਾਅਦ ਨੇਪਾਲ ਦਾ ਸਕੋਰ 2 ਵਿਕਟਾਂ 'ਤੇ 89 ਦੌੜਾਂ ਹੋ ਗਿਆ ਹੈ। ਜਡੇਜਾ ਦੇ ਇਸ ਓਵਰ ਤੋਂ ਚਾਰ ਦੌੜਾਂ ਆਈਆਂ। ਆਸਿਫ ਸ਼ੇਖ 36 ਅਤੇ ਰੋਹਿਤ ਪੋਡਾਲੇ 04 ਦੌੜਾਂ 'ਤੇ ਖੇਡ ਰਹੇ ਹਨ। ਹੁਣ ਗੇਂਦ ਕੁਲਦੀਪ ਯਾਦਵ ਨੂੰ ਸੌਂਪ ਦਿੱਤੀ ਗਈ ਹੈ।

IND vs NEP Live: ਸ਼ਾਰਦੁਲ ਠਾਕੁਰ ਨੂੰ ਮਿਲਿਆ ਵਿਕਟ

IND vs NEP Live: ਨੇਪਾਲ ਦੀ ਪਹਿਲੀ ਵਿਕਟ 10ਵੇਂ ਓਵਰ ਵਿੱਚ ਡਿੱਗੀ। ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਕੁਸ਼ਲ ਭੁਰਟੇਲ 25 ਗੇਂਦਾਂ 'ਚ 38 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ ਤਿੰਨ ਚੌਕੇ ਤੇ ਦੋ ਛੱਕੇ ਲਾਏ। ਸ਼ਾਰਦੁਲ ਨੇ ਭੁਰਟੇਲ ਨੂੰ ਵਿਕਟ ਦੇ ਪਿੱਛੇ ਕੈਚ ਕਰਵਾਇਆ। 10 ਓਵਰਾਂ ਤੋਂ ਬਾਅਦ ਨੇਪਾਲ ਦਾ ਸਕੋਰ ਇਕ ਵਿਕਟ 'ਤੇ 65 ਦੌੜਾਂ ਹੈ।

IND vs NEP Live: ਸਿਰਾਜ ਦੇ ਓਵਰ ਵਿੱਚ ਆਏ ਦੋ ਚੌਕੇ

IND vs NEP Live: 8 ਓਵਰਾਂ ਤੋਂ ਬਾਅਦ ਨੇਪਾਲ ਦਾ ਸਕੋਰ ਬਿਨਾਂ ਕਿਸੇ ਵਿਕਟ ਤੋਂ 42 ਦੌੜਾਂ ਹੈ। ਸਿਰਾਜ ਨੇ ਅੱਠਵਾਂ ਓਵਰ ਸੁੱਟਿਆ ਅਤੇ ਇਸ ਓਵਰ ਵਿੱਚ ਦੋ ਚੌਕੇ ਲਾਏ। ਭੁਰਟੇਲ 17 ਗੇਂਦਾਂ ਵਿੱਚ 22 ਅਤੇ ਆਸਿਫ਼ 31 ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਖੇਡ ਰਹੇ ਹਨ।

India vs Nepal Live Score: 3 ਓਵਰਾਂ ਤੋਂ ਬਾਅਦ ਸਕੋਰ 12

India vs Nepal Live Score: 3 ਓਵਰਾਂ ਤੋਂ ਬਾਅਦ ਨੇਪਾਲ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਤੋਂ 12 ਦੌੜਾਂ ਹੈ। ਦੋਵੇਂ ਓਪਨਰਸ ਨੂੰ ਜੀਵਨਦਾਨ ਮਿਲ ਗਿਆ ਹੈ। ਸ਼ਮੀ ਅਤੇ ਸਿਰਾਜ ਦੋਵੇਂ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਹਨ।

India vs Nepal Live Score: ਭਾਰਤ ਨੇ ਜਿੱਤਿਆ ਟਾਸ

India vs Nepal Live Score: ਟੀਮ ਇੰਡੀਆ ਨੇ ਟਾਸ ਜਿੱਤ ਲਿਆ ਹੈ। ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੇ ਪਲੇਇੰਗ 11 ਵਿੱਚ ਇੱਕ ਬਦਲਾਅ ਕੀਤਾ ਗਿਆ ਹੈ। ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸ਼ਮੀ ਖੇਡਣਗੇ।

ਪਿਛੋਕੜ

Asia Cup 2023- India vs Nepal LIVE Blog: ਭਾਰਤ ਏਸ਼ੀਆ ਕੱਪ 'ਚ ਆਪਣੇ ਦੂਜੇ ਮੈਚ 'ਚ ਨੇਪਾਲ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਮੀਂਹ ਕਾਰਨ ਪਾਕਿਸਤਾਨ ਖ਼ਿਲਾਫ਼ ਮੈਚ ਰੱਦ ਹੋਣ ਕਾਰਨ ਟੀਮ ਇੰਡੀਆ ਲਈ ਇਸ ਮੈਚ ਵਿੱਚ ਜਿੱਤ ਦਰਜ ਕਰਨੀ ਜ਼ਰੂਰੀ ਹੋ ਗਈ ਹੈ। ਹਾਲਾਂਕਿ ਸ਼੍ਰੀਲੰਕਾ ਦਾ ਮੌਸਮ ਇੱਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਸਕਦਾ ਹੈ। ਕੈਂਡੀ 'ਚ ਐਤਵਾਰ ਦੇਰ ਰਾਤ ਤੋਂ ਬਾਰਿਸ਼ ਹੋ ਰਹੀ ਹੈ। ਮੈਚ ਦੌਰਾਨ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਜੇਕਰ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਦਾ ਹੈ ਤਾਂ ਗਰੁੱਪ ਏ 'ਚੋਂ ਪਾਕਿਸਤਾਨ ਤੋਂ ਇਲਾਵਾ ਟੀਮ ਇੰਡੀਆ ਅਗਲੇ ਦੌਰ 'ਚ ਜਗ੍ਹਾ ਬਣਾ ਲਵੇਗੀ।


ਹਾਲਾਂਕਿ ਟੀਮ ਇੰਡੀਆ ਅਗਲੇ ਦੌਰ ਤੋਂ ਪਹਿਲਾਂ ਬੱਲੇਬਾਜ਼ੀ ਕ੍ਰਮ ਦੀਆਂ ਸਾਰੀਆਂ ਕਮਜ਼ੋਰੀਆਂ 'ਤੇ ਕੰਮ ਕਰਨਾ ਚਾਹੇਗੀ। ਟੀਮ ਇੰਡੀਆ ਦਾ ਟਾਪ ਆਰਡਰ ਪਾਕਿਸਤਾਨ ਖਿਲਾਫ ਭਾਰੀ ਫਲਾਪ ਸਾਬਤ ਹੋਇਆ। ਸ਼ੁਭਮਨ ਗਿੱਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਲਈ ਅਗਲੇ ਦੌਰ ਦੇ ਅਹਿਮ ਮੈਚਾਂ ਤੋਂ ਪਹਿਲਾਂ ਫਾਰਮ 'ਚ ਵਾਪਸੀ ਕਰਨ ਦਾ ਇਹ ਚੰਗਾ ਮੌਕਾ ਹੈ।


ਈਸ਼ਾਨ ਕਿਸ਼ਨ ਨੇ ਪਾਕਿਸਤਾਨ ਖਿਲਾਫ ਮੈਚ 'ਚ ਕੇਐੱਲ ਰਾਹੁਲ ਦੀ ਕਮੀ ਨਹੀਂ ਆਉਣ ਦਿੱਤੀ ਅਤੇ ਇਕ ਵਾਰ ਫਿਰ ਮਿਡਿਲ ਆਰਡਰ ਨੂੰ ਮਜ਼ਬੂਤ ​​ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ 'ਤੇ ਹੋਵੇਗੀ। ਹਾਰਦਿਕ ਪੰਡਯਾ ਅਤੇ ਰਵਿੰਦਰ ਜਡੇਜਾ ਹੀ ਫਿਨਿਸ਼ਰ ਦੀ ਭੂਮਿਕਾ 'ਚ ਨਜ਼ਰ ਆਉਣਗੇ।


ਪਾਕਿਸਤਾਨ ਖਿਲਾਫ ਮੈਚ 'ਚ ਭਾਰਤ ਨੂੰ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਮੈਚ ਤੋਂ ਪਹਿਲਾਂ ਹੀ ਭਾਰਤ ਨੂੰ ਗੇਂਦਬਾਜ਼ੀ ਵਿਭਾਗ 'ਚ ਵੱਡਾ ਝਟਕਾ ਲੱਗਿਆ ਹੈ। ਜਸਪ੍ਰੀਤ ਬੁਮਰਾਹ ਆਪਣੇ ਪਹਿਲੇ ਬੱਚੇ ਦੇ ਜਨਮ ਕਾਰਨ ਮੈਦਾਨ 'ਚ ਨਹੀਂ ਉਤਰਨਗੇ। ਬੁਮਰਾਹ ਐਤਵਾਰ ਨੂੰ ਹੀ ਭਾਰਤ ਪਰਤ ਗਏ ਸਨ।


ਬੁਮਰਾਹ ਦੀ ਜਗ੍ਹਾ ਮੁਹੰਮਦ ਸ਼ਮੀ ਨੂੰ ਪਲੇਇੰਗ 11 'ਚ ਜਗ੍ਹਾ ਦਿੱਤੀ ਜਾਵੇਗੀ। ਸਿਰਾਜ ਅਤੇ ਸ਼ਾਰਦੁਲ ਠਾਕੁਰ ਪਲੇਇੰਗ 11 ਵਿੱਚ ਜਗ੍ਹਾ ਬਚਾ ਸਕਣਗੇ। ਸਪਿਨ ਦੀ ਜ਼ਿੰਮੇਵਾਰੀ ਕੁਲਦੀਪ ਯਾਦਵ ਦੇ ਮੋਢਿਆਂ 'ਤੇ ਹੋਵੇਗੀ। ਕਿਉਂਕਿ ਵਨਡੇ ਕ੍ਰਿਕਟ 'ਚ ਭਾਰਤ ਪਹਿਲੀ ਵਾਰ ਨੇਪਾਲ ਦਾ ਸਾਹਮਣਾ ਕਰ ਰਿਹਾ ਹੈ, ਇਸ ਲਈ ਭਾਰਤੀ ਗੇਂਦਬਾਜ਼ ਨੇਪਾਲ ਦੇ ਬੱਲੇਬਾਜ਼ਾਂ ਨੂੰ ਹਲਕੇ 'ਚ ਲੈਣ ਦੀ ਗਲਤੀ ਨਹੀਂ ਕਰਨਾ ਚਾਹੁਣਗੇ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.