Virat Kohli: ਕੋਲੰਬੋ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਏ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਭਾਰਤ ਲਈ ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਨੇ ਸੈਂਕੜੇ ਦਾ ਅੰਕੜਾ ਪਾਰ ਕੀਤਾ। ਕੇਐਲ ਰਾਹੁਲ ਨੇ 100 ਗੇਂਦਾਂ ਵਿੱਚ 100 ਦੌੜਾਂ ਬਣਾਈਆਂ। ਜਦਕਿ ਵਿਰਾਟ ਕੋਹਲੀ ਨੇ 84 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ ਵਨਡੇ ਫਾਰਮੈਟ 'ਚ 13 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਵਿਰਾਟ ਕੋਹਲੀ ਵਨਡੇ ਫਾਰਮੈਟ 'ਚ ਸਭ ਤੋਂ ਤੇਜ਼ 13 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।


ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਨੇ ਖੇਡੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ...


ਵਿਰਾਟ ਕੋਹਲੀ 94 ਗੇਂਦਾਂ 'ਤੇ ਅਜੇਤੂ 122 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਉਨ੍ਹਾਂ ਨੇ ਆਪਣੀ ਪਾਰੀ 'ਚ 9 ਚੌਕੇ ਅਤੇ 3 ਛੱਕੇ ਲਗਾਏ। ਇਸ ਤੋਂ ਇਲਾਵਾ ਕੇਐੱਲ ਰਾਹੁਲ 106 ਗੇਂਦਾਂ 'ਤੇ 111 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਵਿਕਟਕੀਪਰ ਬੱਲੇਬਾਜ਼ ਨੇ ਆਪਣੀ ਪਾਰੀ 'ਚ 12 ਚੌਕੇ ਅਤੇ 2 ਛੱਕੇ ਲਗਾਏ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਵਨਡੇ ਫਾਰਮੈਟ ਵਿੱਚ 13 ਹਜ਼ਾਰ ਦੌੜਾਂ ਨੂੰ ਪੂਰਾ ਕਰ ਲਿਆ ਹੈ। ਵਿਰਾਟ ਕੋਹਲੀ ਵਨਡੇ ਫਾਰਮੈਟ 'ਚ ਸਭ ਤੋਂ ਤੇਜ਼ 13 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।


ਇਹ ਵੀ ਪੜ੍ਹੋ: IND Vs PAK, Innings Highlights: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 357 ਦੌੜਾਂ ਦਾ ਟੀਚਾ, ਕੋਹਲੀ ਤੇ ਕੇਐਲ ਰਾਹੁਲ ਨੇ ਖੇਡੀ ਸ਼ਾਨਦਾਰ ਪਾਰੀ


ਇਦਾਂ ਦਾ ਰਿਹਾ ਵਿਰਾਟ ਕੋਹਲੀ ਦਾ ਵਨਡੇ ਕਰੀਅਰ


ਅੰਕੜੇ ਦੱਸਦੇ ਹਨ ਕਿ ਵਿਰਾਟ ਕੋਹਲੀ ਨੇ 278 ਵਨਡੇ ਮੈਚਾਂ ਦੀਆਂ 267 ਪਾਰੀਆਂ ਵਿੱਚ 13024 ਦੌੜਾਂ ਬਣਾਈਆਂ ਹਨ। ਕੋਈ ਹੋਰ ਬੱਲੇਬਾਜ਼ ਵਨਡੇ ਫਾਰਮੈਟ ਵਿੱਚ 13 ਹਜ਼ਾਰ ਦੌੜਾਂ ਦੇ ਅੰਕੜੇ ਨੂੰ ਨਹੀਂ ਛੂਹ ਸਕਿਆ ਹੈ। ਹੁਣ ਤੱਕ ਵਿਰਾਟ ਕੋਹਲੀ ਨੇ ਆਪਣੇ ਵਨਡੇ ਕਰੀਅਰ 'ਚ 47 ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ ਸਾਬਕਾ ਭਾਰਤੀ ਕਪਤਾਨ ਨੇ 65 ਮੈਚਾਂ 'ਚ ਪੰਜਾਹ ਦੌੜਾਂ ਦਾ ਅੰਕੜਾ ਪਾਰ ਕੀਤਾ ਹੈ।


ਕੇਐਲ ਰਾਹੁਲ ਨੇ 106 ਗੇਂਦਾਂ ਵਿੱਚ ਨਾਬਾਦ 111 ਦੌੜਾਂ ਬਣਾਈਆਂ। ਭਾਰਤੀ ਵਿਕਟਕੀਪਰ ਬੱਲੇਬਾਜ਼ ਨੇ ਆਪਣੀ ਪਾਰੀ 'ਚ 12 ਚੌਕੇ ਅਤੇ 2 ਛੱਕੇ ਲਗਾਏ। ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਵਿਚਾਲੇ ਤੀਜੀ ਵਿਕਟ ਲਈ 194 ਗੇਂਦਾਂ 'ਤੇ 233 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਹੋਈ। ਦੋਵਾਂ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਟੀਮ ਨੇ ਪਾਕਿਸਤਾਨ ਨੂੰ 357 ਦੌੜਾਂ ਦਾ ਵੱਡਾ ਟੀਚਾ ਦਿੱਤਾ ਹੈ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ 121 ਦੌੜਾਂ ਦੀ ਸ਼ਾਨਦਾਰ ਓਪਨਿੰਗ ਸਾਂਝੇਦਾਰੀ ਕੀਤੀ।


ਇਹ ਵੀ ਪੜ੍ਹੋ: KL Rahul Century: ਕੇਐੱਲ ਰਾਹੁਲ ਨੇ ਸੈਂਕੜਾ ਲਗਾ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਕੀਤੀ ਵਾਪਸੀ, ਆਲੋਚਕਾਂ ਨੂੰ ਦਿੱਤਾ ਕਰਾਰਾ ਜਵਾਬ