India vs Pakistan Asia Cup 2023: ਏਸ਼ੀਆ ਕੱਪ 2023 ਪਾਕਿਸਤਾਨ ਵਿੱਚ ਹੋਣਾ ਸੀ। ਪਰ ਹੁਣ ਪਾਕਿਸਤਾਨ ਤੋਂ ਟੂਰਨਾਮੈਂਟ ਦੀ ਮੇਜ਼ਬਾਨੀ ਖੋਹੀ ਜਾ ਸਕਦੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਏਸ਼ੀਅਨ ਕ੍ਰਿਕਟ ਕੌਂਸਲ ਦੀ ਮੀਟਿੰਗ ਲਈ ਬਹਿਰੀਨ ਵਿੱਚ ਹਨ।


ਮੀਟਿੰਗ ਵਿੱਚ ਪਾਕਿਸਤਾਨ ਨੇ ਮੇਜ਼ਬਾਨੀ ਖੋਹਣ ਦੇ ਮਾਮਲੇ ਦਾ ਸਖ਼ਤ ਵਿਰੋਧ ਕੀਤਾ ਹੈ। ਹਾਲਾਂਕਿ ਰਿਪੋਰਟ ਮੁਤਾਬਕ ਏਸ਼ੀਆ ਕੱਪ ਦੇ ਨਵੇਂ ਸਥਾਨ ਨੂੰ ਲੈ ਕੇ ਅਜੇ ਫੈਸਲਾ ਨਹੀਂ ਲਿਆ ਗਿਆ ਹੈ। ਮੀਡੀਆ 'ਚ ਚੱਲ ਰਹੀਆਂ ਖਬਰਾਂ ਮੁਤਾਬਕ ਇਸ ਵਾਰ ਏਸ਼ੀਆ ਕੱਪ ਦਾ ਆਯੋਜਨ UAE 'ਚ ਹੋ ਸਕਦਾ ਹੈ। ਇਸ ਸਬੰਧੀ ਅਧਿਕਾਰਤ ਐਲਾਨ ਹੋਣਾ ਹਾਲੇ ਬਾਕੀ ਹੈ।


ਏਸ਼ੀਆ ਕੱਪ ਨੂੰ ਲੈ ਕੇ ਪੀਸੀਬੀ (PCB) ਨੂੰ ਬਹੁਤ ਉਮੀਦਾਂ ਸਨ। ਪਰ ਹੁਣ ਸਾਰੀਆਂ ਉਮੀਦਾਂ ਟੁੱਟ ਗਈਆਂ ਹਨ। 'ਸਪੋਰਟਸ ਟਾਕ' ਦੀ ਰਿਪੋਰਟ ਮੁਤਾਬਕ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਪਾਕਿਸਤਾਨ ਤੋਂ ਖੋਹ ਲਈ ਗਈ ਹੈ। ਹੁਣ ਇਹ ਟੂਰਨਾਮੈਂਟ ਯੂ.ਏ.ਈ. ਵਿੱਚ ਕਰਵਾਇਆ ਜਾ ਸਕਦਾ ਹੈ। ਇਸ ਸਬੰਧੀ ਇਕ ਹੋਰ ਥਾਂ ਦਾ ਨਾਂ ਵੀ ਸਾਹਮਣੇ ਆਇਆ ਹੈ।


ਰਿਪੋਰਟ ਦੇ ਮੁਤਾਬਕ ਸ਼੍ਰੀਲੰਕਾ ਵੀ ਵੈਨਿਊ ਬਣ ਸਕਦਾ ਹੈ। ਪਰ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ ਏਸ਼ੀਅਨ ਕ੍ਰਿਕਟ ਕੌਂਸਲ ਜਲਦੀ ਹੀ ਇਸ ਦਾ ਐਲਾਨ ਕਰ ਸਕਦੀ ਹੈ। ਜੈ ਸ਼ਾਹ ਐਸਸੀਸੀ ਦੀ ਮੀਟਿੰਗ ਲਈ ਬਹਿਰੀਨ ਗਏ ਹੋਏ ਹਨ।


ਜ਼ਿਕਰਯੋਗ ਹੈ ਕਿ ਪਹਿਲੀ ਵਾਰ ਏਸ਼ੀਆ ਕੱਪ (Asia cup) ਦਾ ਆਯੋਜਨ ਯੂ.ਏ.ਈ. (UAE) ਵਿੱਚ ਕੀਤਾ ਗਿਆ ਸੀ। ਭਾਰਤ ਨੇ 1984 ਵਿੱਚ ਖੇਡੇ ਗਏ ਟੂਰਨਾਮੈਂਟ ਦੇ ਫਾਈਨਲ ਵਿੱਚ ਸ੍ਰੀਲੰਕਾ ਨੂੰ ਹਰਾਇਆ ਸੀ। ਜੇਕਰ ਪਾਕਿਸਤਾਨ ਦੀ ਮੇਜ਼ਬਾਨੀ ਦੀ ਗੱਲ ਕਰੀਏ ਤਾਂ ਉਸ ਨੇ ਹੀ ਏਸ਼ੀਆ ਕੱਪ 2008 ਦਾ ਆਯੋਜਨ ਕੀਤਾ ਸੀ। ਪਾਕਿਸਤਾਨ ਵਿੱਚ ਹੋਏ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਇਆ ਸੀ। ਇਹ ਮੈਚ ਸ਼੍ਰੀਲੰਕਾ ਨੇ ਜਿੱਤਿਆ ਸੀ। ਖਾਸ ਗੱਲ ਇਹ ਹੈ ਕਿ ਏਸ਼ੀਆ ਕੱਪ ਦੇ ਇਤਿਹਾਸ 'ਚ ਪਾਕਿਸਤਾਨ ਨੂੰ ਸਿਰਫ ਇਕ ਵਾਰ ਮੇਜ਼ਬਾਨੀ ਮਿਲੀ ਹੈ। 2023 'ਚ ਹੋਣ ਵਾਲੇ ਟੂਰਨਾਮੈਂਟ ਨੂੰ ਪਾਕਿਸਤਾਨ ਤੋਂ ਸ਼ਿਫਟ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: Arjun Rampal Family Photos: ਇੱਕ ਫ੍ਰੇਮ 'ਚ ਗਰਲਫਰੈਂਡ ਗੈਬਰੀਏਲਾ ਅਤੇ ਧੀਆਂ ਨਾਲ ਨਜ਼ਰ ਆਏ ਅਰਜੁਨ ਰਾਮਪਾਲ, ਵੇਖੋ ਤਸਵੀਰਾਂ