Asia Cup 2022 : ਭਾਰਤੀ ਟੀਮ ਲਈ ਏਸ਼ੀਆ ਕੱਪ ਸ਼ਾਨਦਾਰ ਜਾ ਰਿਹਾ ਹੈ। ਟੀਮ ਇੰਡੀਆ ਨੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ ਹਰਾਇਆ ਸੀ, ਜਦਕਿ ਦੂਜੇ ਮੈਚ 'ਚ ਵੀ ਭਾਰਤੀ ਟੀਮ ਹਾਂਗਕਾਂਗ ਨੂੰ ਹਰਾਉਣ 'ਚ ਕਾਮਯਾਬ ਰਹੀ। ਹਾਂਗਕਾਂਗ ਦੇ ਖਿਡਾਰੀ ਟੀਮ ਇੰਡੀਆ ਦੇ ਸਾਹਮਣੇ ਕਿਤੇ ਵੀ ਟਿਕ ਨਹੀਂ ਸਕੇ ਪਰ ਇਸ ਮੈਚ ਤੋਂ ਠੀਕ ਬਾਅਦ ਹਾਂਗਕਾਂਗ ਦੇ ਇੱਕ ਖਿਡਾਰੀ ਨੇ ਪੂਰੀ ਮਹਫਿਲ ਨੂੰ ਲੁੱਟ ਲਿਆ। ਮੈਚ ਤੋਂ ਬਾਅਦ ਸਟੇਡੀਅਮ 'ਚ ਇਕ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਿਆ।


ਸ਼ਰੇਆਮ ਕੀਤਾ ਪ੍ਰੇਮਿਕਾ ਨੂੰ ਪਿਆਰ ਦਾ ਇਜ਼ਹਾਰ 


ਹਾਂਗਕਾਂਗ ਦਾ ਮੈਚ ਬੇਸ਼ੱਕ ਟੀਮ ਇੰਡੀਆ ਤੋਂ ਹਾਰ ਗਿਆ ਸੀ ਪਰ ਇਸ ਟੀਮ ਦੇ ਸਟਾਰ ਖਿਡਾਰੀ ਕਿੰਚਿਤ ਸ਼ਾਹ ਨੇ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ। ਕਿੰਚਿਤ ਨੇ ਮੈਚ ਖਤਮ ਹੋਣ ਤੋਂ ਬਾਅਦ ਦਰਸ਼ਕਾਂ 'ਚ ਬੈਠੀ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕੀਤਾ। ਇਹ ਨਜ਼ਾਰਾ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਤਾੜੀਆਂ ਵੀ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿੰਚਿਤ ਸ਼ਾਹ ਦੀ ਪ੍ਰੇਮਿਕਾ ਨੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਸ ਨੇ ਤੁਰੰਤ ਹਾਂ ਕਰ ਦਿੱਤੀ, ਜਿਸ ਨੂੰ ਦੇਖ ਕੇ ਲੋਕ ਬਹੁਤ ਖੁਸ਼ ਹੋਏ।


ਇੰਝ ਕੀਤਾ ਪ੍ਰਪੋਜ਼ 


ਕਿੰਚਿਤ ਨੇ ਪੂਰੀ ਪਲਾਨਿੰਗ ਨਾਲ ਮੈਚ ਤੋਂ ਬਾਅਦ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕੀਤਾ। ਕਿੰਚਿਤ ਮੈਚ ਤੋਂ ਤੁਰੰਤ ਬਾਅਦ ਦਰਸ਼ਕਾਂ ਵਿਚਕਾਰ ਪਹੁੰਚ ਗਿਆ। ਫਿਰ ਉਹ ਆਪਣੀ ਪ੍ਰੇਮਿਕਾ ਕੋਲ ਗਿਆ ਅਤੇ ਗੋਡਿਆਂ ਭਾਰ ਬੈਠ ਕੇ ਅਤੇ ਹੱਥ ਵਿਚ ਅੰਗੂਠੀ ਲੈ ਕੇ ਉਸ ਨੂੰ ਪ੍ਰਪੋਜ਼ ਕੀਤਾ। ਇਹ ਨਜ਼ਾਰਾ ਦੇਖ ਕੇ ਉਨ੍ਹਾਂ ਦੀ ਪ੍ਰੇਮਿਕਾ ਬੇਹੱਦ ਖੁਸ਼ ਹੋ ਗਈ। ਉਸ ਨੇ ਤੁਰੰਤ ਹਾਂ ਵੀ ਕਹਿ ਦਿੱਤੀ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।


 






 


ਟੀਮ ਇੰਡੀਆ ਨੇ ਲਗਾਤਾਰ ਜਿੱਤਿਆ ਦੂਜਾ ਮੈਚ 


ਸੂਰਿਆਕੁਮਾਰ ਯਾਦਵ ਦੀਆਂ 26 ਗੇਂਦਾਂ 'ਚ 68 ਦੌੜਾਂ ਦੀ ਹਮਲਾਵਰ ਪਾਰੀ ਅਤੇ ਵਿਰਾਟ ਕੋਹਲੀ ( 59 ਦੌੜਾਂ) ਦੀ ਬਦੌਲਤ ਬੁੱਧਵਾਰ ਨੂੰ ਏਸ਼ੀਆ ਕੱਪ ਟੀ-20 ਕ੍ਰਿਕਟ ਮੈਚ 'ਚ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾ ਕੇ ਸੁਪਰ ਫੋਰ 'ਚ ਧਮਾਕੇਦਾਰ ਐਂਟਰੀ ਕੀਤੀ। ਏਸ਼ੀਆ ਕੱਪ 2022 ਵਿੱਚ ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਭਾਰਤ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ। ਅਫਗਾਨਿਸਤਾਨ ਗਰੁੱਪ ਬੀ ਤੋਂ ਸੁਪਰ ਫੋਰ ਵਿੱਚ ਪਹੁੰਚ ਗਿਆ ਹੈ।