ਵੈਸਟਇੰਡੀਜ਼ ਅਤੇ ਆਸਟ੍ਰੇਲੀਆ ਵਿਚਾਲੇ ਸਬੀਨਾ ਪਾਰਕ ਵਿਖੇ ਖੇਡੇ ਗਏ ਤੀਜੇ ਟੈਸਟ ਮੈਚ ਵਿੱਚ, 129 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਪੂਰੀ ਵੈਸਟਇੰਡੀਜ਼ ਟੀਮ 27 ਦੌੜਾਂ 'ਤੇ ਆਲ ਆਊਟ ਹੋ ਗਈ। 15ਵੇਂ ਓਵਰ ਦੀ ਤੀਜੀ ਗੇਂਦ 'ਤੇ ਜੈਡਨ ਸੀਲਜ਼ ਦੇ ਰੂਪ ਵਿੱਚ 10ਵੀਂ ਵਿਕਟ ਡਿੱਗੀ, ਇਹ ਮਿਸ਼ੇਲ ਸਟਾਰਕ ਦੀ ਇਸ ਪਾਰੀ ਦੀ ਛੇਵੀਂ ਵਿਕਟ ਸੀ। ਸਟਾਰਕ ਨੂੰ ਮੈਚ ਅਤੇ ਸੀਰੀਜ਼ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।

ਤੀਜੇ ਟੈਸਟ ਵਿੱਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 225 ਦੌੜਾਂ ਬਣਾਈਆਂ। ਵੈਸਟਇੰਡੀਜ਼ ਦੀ ਪਹਿਲੀ ਪਾਰੀ 143 ਦੌੜਾਂ 'ਤੇ ਸਿਮਟ ਗਈ। ਹਾਲਾਂਕਿ, ਦੂਜੀ ਪਾਰੀ ਵਿੱਚ, ਵਿੰਡੀਜ਼ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਮਹਿਮਾਨ ਟੀਮ ਨੂੰ 121 ਦੌੜਾਂ 'ਤੇ ਸਮੇਟ ਦਿੱਤਾ। ਰੋਸਟਨ ਚੇਜ਼ ਤੇ ਟੀਮ ਨੂੰ ਜਿੱਤ ਲਈ 204 ਦੌੜਾਂ ਬਣਾਉਣੀਆਂ ਸਨ, ਪਰ ਦੂਜੀ ਪਾਰੀ ਵਿੱਚ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਹੋਰ ਵੀ ਮਾੜਾ ਰਿਹਾ।

ਵੈਸਟਇੰਡੀਜ਼ ਦੇ 7 ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਚੋਟੀ ਦੇ 5 ਬੱਲੇਬਾਜ਼ਾਂ ਵਿੱਚੋਂ 4 (ਜੌਨ ਕੈਂਪਬੈਲ, ਕੇਵਲ ਐਲਸਟਨ ਐਂਡਰਸਨ, ਬ੍ਰੈਂਡਨ ਕਿੰਗ ਅਤੇ ਰੋਸਟਨ ਚੇਜ਼) ਜ਼ੀਰੋ 'ਤੇ ਆਊਟ ਹੋਏ। ਸਟਾਰਕ ਨੇ ਪਹਿਲੇ ਓਵਰ ਵਿੱਚ 3 ਵਿਕਟਾਂ ਲਈਆਂ, ਉਸਨੇ ਇਸ ਪਾਰੀ ਵਿੱਚ 6 ਵਿਕਟਾਂ ਲਈਆਂ। ਉਸਦੇ ਇਲਾਵਾ, ਸਕਾਟ ਬੋਲੈਂਡ ਨੇ ਸਿਰਫ 2 ਓਵਰ ਗੇਂਦਬਾਜ਼ੀ ਕੀਤੀ, ਜਿਸ ਵਿੱਚ ਉਸਨੇ 3 ਵਿਕਟਾਂ ਤੇ 1 ਵਿਕਟ ਜੋਸ਼ ਹੇਜ਼ਲਵੁੱਡ ਨੇ ਲਈ।

ਟੁੱਟ ਗਿਆ 129 ਸਾਲ ਪੁਰਾਣਾ ਰਿਕਾਰਡ 

ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ 70 ਸਾਲਾਂ ਬਾਅਦ ਅਜਿਹਾ ਹੋਇਆ ਹੈ ਕਿ ਕੋਈ ਟੀਮ ਇੱਕ ਪਾਰੀ ਵਿੱਚ 30 ਜਾਂ ਇਸ ਤੋਂ ਘੱਟ ਦੇ ਸਕੋਰ 'ਤੇ ਆਲ ਆਊਟ ਹੋ ਗਈ ਹੋਵੇ। ਵੈਸਟਇੰਡੀਜ਼ ਦੀ 27 ਦੌੜਾਂ ਦੀ ਪਾਰੀ ਨੇ 129 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ, ਇਹ ਟੈਸਟਾਂ ਵਿੱਚ ਦੂਜੀ ਸਭ ਤੋਂ ਘੱਟ ਪਾਰੀ ਬਣ ਗਈ ਹੈ।

ਹਾਲਾਂਕਿ, 1955 ਵਿੱਚ ਨਿਊਜ਼ੀਲੈਂਡ ਦੇ ਨਾਮ 'ਤੇ ਦਰਜ ਸ਼ਰਮਨਾਕ ਰਿਕਾਰਡ ਟੁੱਟਣ ਤੋਂ ਬਚ ਗਿਆ। ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 26 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਸੀ, ਜੋ ਕਿ ਅਜੇ ਵੀ ਟੈਸਟ ਕ੍ਰਿਕਟ ਵਿੱਚ ਸਭ ਤੋਂ ਘੱਟ ਸਕੋਰ ਹੈ। ਟੈਸਟਾਂ ਵਿੱਚ ਸਭ ਤੋਂ ਘੱਟ ਸਕੋਰ ਵਾਲੀਆਂ ਚੋਟੀ ਦੀਆਂ 5 ਪਾਰੀਆਂ ਦੀ ਸੂਚੀ ਵੇਖੋ।

26 - ਨਿਊਜ਼ੀਲੈਂਡ (ਬਨਾਮ ਇੰਗਲੈਂਡ) - 195527 - ਵੈਸਟਇੰਡੀਜ਼ (ਬਨਾਮ ਆਸਟ੍ਰੇਲੀਆ) - 202530 - ਦੱਖਣੀ ਅਫਰੀਕਾ (ਬਨਾਮ ਇੰਗਲੈਂਡ) - 189630 - ਦੱਖਣੀ ਅਫਰੀਕਾ (ਬਨਾਮ ਇੰਗਲੈਂਡ) - 192435 - ਦੱਖਣੀ ਅਫਰੀਕਾ (ਬਨਾਮ ਇੰਗਲੈਂਡ) - 1899

ਆਸਟ੍ਰੇਲੀਆ ਪਹਿਲਾਂ ਹੀ ਲੜੀ ਜਿੱਤ ਚੁੱਕਾ ਸੀ। ਤੀਜਾ ਟੈਸਟ ਜਿੱਤ ਕੇ, ਪੈਟ ਕਮਿੰਸ ਅਤੇ ਟੀਮ ਨੇ ਲੜੀ 3-0 ਨਾਲ ਜਿੱਤ ਲਈ। ਮਿਸ਼ੇਲ ਸਟਾਰਕ ਨੂੰ ਤੀਜੇ ਟੈਸਟ ਵਿੱਚ ਪਲੇਅਰ ਆਫ਼ ਦ ਮੈਚ ਅਤੇ ਪਲੇਅਰ ਆਫ਼ ਦ ਸੀਰੀਜ਼ ਪੁਰਸਕਾਰ ਮਿਲੇ।