Australia Squad For T20 World Cup 2024: ਆਸਟ੍ਰੇਲੀਆ ਨੇ ਵੀ ਟੀ-20 ਵਿਸ਼ਵ ਕੱਪ 2024 ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵਿਸ਼ਵ ਕੱਪ 'ਚ ਟੀਮ ਮਿਸ਼ੇਲ ਮਾਰਸ਼ ਦੀ ਕਪਤਾਨੀ 'ਚ ਮੈਦਾਨ 'ਤੇ ਉਤਰੇਗੀ, ਜੋ ਟੀ-20 ਇੰਟਰਨੈਸ਼ਨਲ ਦੇ ਫੁਲ ਟਾਈਮ ਦੇ ਕਪਤਾਨ ਹਨ। ਟੀਮ 'ਚ ਕਈ ਅਜਿਹੇ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ, ਜੋ ਇਨ੍ਹੀਂ ਦਿਨੀਂ ਭਾਰਤ 'ਚ ਖੇਡੇ ਜਾ ਰਹੇ IPL 2024 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।
ਟੀਮ 'ਚ ਟ੍ਰੈਵਿਸ ਹੈੱਡ ਅਤੇ ਗਲੇਨ ਮੈਕਸਵੈੱਲ ਵਰਗੇ ਸਟਾਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਟੈਸਟ ਅਤੇ ਵਨਡੇ ਕਪਤਾਨ ਪੈਟ ਕਮਿੰਸ ਨੂੰ ਵੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਪੈਟ ਕਮਿੰਸ ਇਸ ਸਮੇਂ ਆਈਪੀਐਲ 2024 ਵਿੱਚ ਸਨਰਾਈਜ਼ਰਸ ਹੈਦਰਾਬਾਦ ਦੀ ਕਮਾਨ ਸੰਭਾਲ ਰਹੇ ਹਨ। ਹਰਫਨਮੌਲਾ ਕੈਮਰੂਨ ਗ੍ਰੀਨ ਨੂੰ ਵੀ ਟੀਮ 'ਚ ਮੌਕਾ ਦਿੱਤਾ ਗਿਆ ਹੈ, ਜੋ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਦੇ ਹੋਏ ਜ਼ਿਆਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ।
ਆਸਟਰੇਲੀਆ 2021 ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿੱਚ ਚੈਂਪੀਅਨ ਬਣਿਆ। ਅਜਿਹੇ 'ਚ ਇਸ ਵਾਰ ਵੀ ਆਸਟ੍ਰੇਲੀਆ ਖਿਤਾਬ ਜਿੱਤਣ ਦੇ ਮਜ਼ਬੂਤ ਦਾਅਵੇਦਾਰਾਂ 'ਚੋਂ ਇਕ ਹੋਵੇਗਾ। ਬੋਰਡ ਨੇ ਟੂਰਨਾਮੈਂਟ ਲਈ ਟੀਮ ਦੇ ਜ਼ਿਆਦਾਤਰ ਤਜ਼ਰਬੇਕਾਰ ਖਿਡਾਰੀਆਂ 'ਤੇ ਭਰੋਸਾ ਜਤਾਇਆ ਹੈ। ਆਸਟ੍ਰੇਲੀਆ ਨੇ IPL 2024 'ਚ ਧਮਾਕੇਦਾਰ ਪਾਰੀ ਖੇਡਣ ਵਾਲੇ ਜੈਕ ਫਰੇਜ਼ਰ ਮੈਕਗਰਕ ਨੂੰ ਟੀਮ ਦਾ ਹਿੱਸਾ ਨਹੀਂ ਬਣਾਇਆ ਹੈ। ਮੈਕਗਰਕ ਦੇ ਨਾਂ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਆਸਟ੍ਰੇਲੀਆ ਨੇ ਮਾਰਕਸ ਸਟੋਇਨਿਸ ਨੂੰ ਮੌਕਾ ਦਿੱਤਾ ਹੈ, ਜੋ ਕੇਂਦਰੀ ਕਰਾਰ ਦਾ ਹਿੱਸਾ ਨਹੀਂ ਹਨ।
ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਆ ਦੀ ਟੀਮ
ਮਿਸ਼ੇਲ ਮਾਰਸ਼ (ਕਪਤਾਨ), ਪੈਟ ਕਮਿੰਸ, ਐਸਟਨ ਐਗਰ, ਟਿਮ ਡੇਵਿਡ, ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਗਲੇਨ ਮੈਕਸਵੈੱਲ, ਮਿਸ਼ੇਲ ਸਟਾਰਕ, ਮਾਰਕਸ ਸਟੋਇਨਿਸ, ਮੈਥਿਊ ਵੇਡ, ਡੇਵਿਡ ਵਾਰਨਰ ਅਤੇ ਐਡਮ ਜ਼ੈਂਪਾ।
Read More: ICC T20 World Cup 2024: ਟੀ-20 ਵਿਸ਼ਵ ਕੱਪ ਤੋਂ ਬਾਅਦ ਕੋਹਲੀ-ਰੋਹਿਤ ਲੈਣਗੇ ਸੰਨਿਆਸ, ਇਸ ਦਿਨ ਖੇਡਣਗੇ ਆਖਰੀ ਮੈਚ