IND vs ENG Edgbaston Test Pitch Report: ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਮੈਚ ਐਜਬੈਸਟਨ ਵਿਖੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਬਰਮਿੰਘਮ ਵਿੱਚ ਹੋਣ ਵਾਲੇ ਇਸ ਮੈਚ ਲਈ ਤਿਆਰ ਹਨ। ਭਾਰਤ ਇਨ੍ਹਾਂ ਪੰਜ ਮੈਚਾਂ ਦੀ ਸੀਰੀਜ਼ ਵਿੱਚ 1-0 ਨਾਲ ਪਿੱਛੇ ਹੈ।

ਭਾਰਤ ਕੋਲ ਐਜਬੈਸਟਨ ਵਿਖੇ ਸੀਰੀਜ਼ ਨੂੰ 1-1 ਨਾਲ ਬਰਾਬਰ ਕਰਨ ਦਾ ਮੌਕਾ ਹੈ। ਆਓ ਜਾਣਦੇ ਹਾਂ ਕਿ ਪੰਜ ਦਿਨਾਂ ਦੇ ਮੈਚ ਵਿੱਚ ਬੱਲੇਬਾਜ਼ ਅਤੇ ਗੇਂਦਬਾਜ਼ ਵਿਚੋਂ ਕਿਸ ਦੇ ਲਈ ਪਿੱਚ ਵਧੀਆ ਹੋਵੇਗੀ।

ਐਜਬੈਸਟਨ ਵਿਖੇ ਪਿੱਚ ਕਿਸਦੀ ਮਦਦ ਕਰੇਗੀ?

ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ 2 ਜੁਲਾਈ ਤੋਂ 6 ਜੁਲਾਈ ਤੱਕ ਖੇਡਿਆ ਜਾਵੇਗਾ। ਤੇਜ਼ ਗੇਂਦਬਾਜ਼ਾਂ ਨੂੰ ਐਜਬੈਸਟਨ ਸਟੇਡੀਅਮ ਵਿੱਚ ਪਹਿਲੇ ਅਤੇ ਦੂਜੇ ਦਿਨ ਪਿੱਚ ਤੋਂ ਮਦਦ ਮਿਲ ਸਕਦੀ ਹੈ। ਦੂਜੇ ਪਾਸੇ, ਤੀਜੇ ਦਿਨ ਤੋਂ ਬੱਲੇਬਾਜ਼ਾਂ ਲਈ ਬੱਲੇਬਾਜ਼ੀ ਆਸਾਨ ਹੋ ਸਕਦੀ ਹੈ। ਪਰ ਇਸ ਤੋਂ ਬਾਅਦ, ਸਪਿਨਰ ਚੌਥੇ ਅਤੇ ਪੰਜਵੇਂ ਦਿਨ ਇਸ ਮੈਦਾਨ 'ਤੇ ਕਮਾਲ ਦਿਖਾ ਸਕਦੇ ਹਨ। ਐਜਬੈਸਟਨ ਦੇ ਇਸ ਮੈਦਾਨ 'ਤੇ ਵੱਡੇ ਸਕੋਰ ਬਣਾਏ ਜਾ ਸਕਦੇ ਹਨ।

ਐਜਬੈਸਟਨ 'ਤੇ ਭਾਰਤ ਦਾ ਖਰਾਬ ਰਿਕਾਰਡਇਸ ਮੈਦਾਨ 'ਤੇ ਭਾਰਤ ਅਤੇ ਇੰਗਲੈਂਡ ਵਿਚਾਲੇ 8 ਟੈਸਟ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਭਾਰਤੀ ਟੀਮ ਇੱਕ ਵਾਰ ਵੀ ਨਹੀਂ ਜਿੱਤੀ ਹੈ। ਇਨ੍ਹਾਂ 8 ਮੈਚਾਂ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਸਿਰਫ਼ ਇੱਕ ਮੈਚ ਡਰਾਅ ਹੋਇਆ ਹੈ। ਇਸ ਦੇ ਨਾਲ ਹੀ ਇੰਗਲੈਂਡ ਸੱਤ ਵਾਰ ਜਿੱਤਿਆ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਸ਼ਭਮਨ ਗਿੱਲ ਦੀ ਕਪਤਾਨੀ ਹੇਠ ਭਾਰਤ ਦੇ ਹੱਥ ਖਿਤਾਬ ਆਉਂਦਾ ਹੈ ਜਾਂ ਨਹੀਂ।

ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ

ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਕਰੁਣ ਨਾਇਰ, ਰਿਸ਼ਭ ਪੰਤ, ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈੱਡੀ/ਜਸਪ੍ਰੀਤ ਬੁਮਰਾਹ, ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ।

ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਦੂਜੇ ਟੈਸਟ ਮੈਚ ਵਿੱਚ ਖੇਡਣ ਜਾਂ ਨਾ ਖੇਡਣ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਟੀਮ ਨੇ ਪਹਿਲਾਂ ਕਿਹਾ ਸੀ ਕਿ ਬੁਮਰਾਹ ਪੰਜ ਟੈਸਟ ਮੈਚਾਂ ਵਿੱਚੋਂ ਸਿਰਫ਼ ਤਿੰਨ ਹੀ ਖੇਡਣਗੇ। ਇਸ ਦੇ ਨਾਲ ਹੀ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੁਮਰਾਹ ਇੰਗਲੈਂਡ ਖ਼ਿਲਾਫ਼ ਚਾਰ ਮੈਚ ਖੇਡ ਸਕਦਾ ਹੈ।