BCCI Put 3 Conditions For Head Coach of Indian Team: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਟੀ20 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਲਈ ਕੋਚ ਲੱਭਣ ਦੀ ਤਿਆਰੀ ਵਿੱਚ ਜੁੱਟ ਚੁੱਕੀ ਹੈ। ਇਸ ਲਈ ਉਨ੍ਹਾਂ ਵੱਲੋਂ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਭਰਤੀ ਦਾ ਐਲਾਨ ਕੀਤਾ ਗਿਆ ਹੈ। ਪਰ ਬੀਸੀਸੀਆਈ ਨੇ ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਲੋਕਾਂ ਲਈ 3 ਵੱਡੀਆਂ ਸ਼ਰਤਾਂ ਰੱਖੀਆਂ ਹਨ। ਕੀ ਇਨ੍ਹਾਂ ਤਿੰਨਾਂ ਸ਼ਰਤਾਂ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਕਪਤਾਨ ਐਮਐਸ ਧੋਨੀ ਪੂਰਾ ਕਰ ਸਕਦੇ ਹਨ। ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...


ਸਾਰੇ ਪ੍ਰਸ਼ੰਸਕ ਇਹ ਉਮੀਦ ਕਰ ਰਹੇ ਹਨ ਕਿ ਧੋਨੀ ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਲਈ ਅਰਜ਼ੀ ਦੇਵੇ ਅਤੇ ਉਹ ਮੁੱਖ ਕੋਚ ਦਾ ਕਾਰਜਭਾਰ ਸੰਭਾਲ ਲਵੇ। ਤਾਂ ਕਿ ਭਾਰਤੀ ਟੀਮ 2013 ਤੋਂ ਚੱਲ ਰਹੇ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕਰ ਸਕੇ। ਅਜਿਹੇ 'ਚ, ਆਓ ਜਾਣਦੇ ਹਾਂ ਨਵੇਂ ਮੁੱਖ ਕੋਚ ਲਈ ਬੀਸੀਸੀਆਈ ਨੇ ਕਿਹੜੀਆਂ ਸ਼ਰਤਾਂ ਰੱਖੀਆਂ ਹਨ।


ਲੰਬਾ ਕਾਰਜਕਾਲ


ਦਰਅਸਲ, ਬੀਸੀਸੀਆਈ ਨੇ ਸਪੱਸ਼ਟ ਕੀਤਾ ਹੈ ਕਿ ਜੋ ਵੀ ਟੀਮ ਇੰਡੀਆ ਦਾ ਮੁੱਖ ਕੋਚ ਬਣਨ ਲਈ ਅਪਲਾਈ ਕਰਦਾ ਹੈ, ਉਸ ਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਇਸ ਵਾਰ ਮੁੱਖ ਕੋਚ ਦਾ ਕਾਰਜਕਾਲ ਲਗਭਗ 4 ਸਾਲ ਦਾ ਹੋਣ ਵਾਲਾ ਹੈ, ਜੋ ਕਿ 1 ਜੁਲਾਈ 2024 ਤੋਂ ਸ਼ੁਰੂ ਹੋ 31 ਦਸੰਬਰ 2027 ਤੱਕ ਹੋਏਗਾ। ਪਤਾ ਲੱਗਾ ਹੈ ਕਿ ਹੁਣ ਤੱਕ ਮੁੱਖ ਕੋਚ ਦਾ ਕਾਰਜਕਾਲ ਸਿਰਫ 2 ਸਾਲ ਦਾ ਹੁੰਦਾ ਸੀ।


ਉਮਰ ਨਿਯਮ


ਬੀਸੀਸੀਆਈ ਨੇ ਆਪਣੀ ਸ਼ਰਤਾਂ ਦੀ ਸੂਚੀ ਵਿੱਚ ਦੂਜੀ ਸ਼ਰਤ ਉਮਰ ਨੂੰ ਲੈ ਕੇ ਰੱਖੀ ਹੈ। ਬੋਰਡ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜੋ ਵੀ ਮੁੱਖ ਕੋਚ ਦੇ ਅਹੁਦੇ ਲਈ ਅਪਲਾਈ ਕਰਦਾ ਹੈ ਉਸ ਦੀ ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਮੁੱਖ ਕੋਚ ਰਾਹੁਲ ਦ੍ਰਾਵਿੜ ਦੀ ਉਮਰ ਵੀ 51 ਸਾਲ ਹੈ।


ਤਿੰਨਾਂ ਫਾਰਮੈਟ ਦੀ ਜ਼ਿੰਮੇਵਾਰੀ


ਅੱਜ ਕੱਲ੍ਹ ਕਈ ਕ੍ਰਿਕਟ ਕੋਚ ਚੁਣੇ ਹੋਏ ਫਾਰਮੈਟਾਂ ਵਿੱਚ ਹੀ ਕੋਚਿੰਗ ਦਿੰਦੇ ਨਜ਼ਰ ਆਉਂਦੇ ਹਨ। ਪਰ ਬੀਸੀਸੀਆਈ ਨੇ ਅਜੇ ਵੀ ਸਿਰਫ ਇੱਕ ਕੋਚ ਦੇ ਫਾਰਮੂਲੇ 'ਤੇ ਕੰਮ ਕਰਨ ਦਾ ਫੈਸਲਾ ਕੀਤਾ ਹੈ। ਯਾਨੀ ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਵੀ ਟੀਮ ਇੰਡੀਆ ਦਾ ਮੁੱਖ ਕੋਚ ਬਣੇਗਾ, ਉਸ ਕੋਲ ਤਿੰਨਾਂ ਫਾਰਮੈਟਾਂ ਵਿੱਚ ਭਾਰਤ ਦੇ ਪ੍ਰਦਰਸ਼ਨ ਦੀ ਸਮੁੱਚੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਹੋਵੇਗੀ। ਹਾਲਾਂਕਿ ਐੱਮਐੱਸ ਧੋਨੀ ਇਨ੍ਹਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰ ਸਕਦੇ ਹਨ। ਪਰ ਇਸ ਦੇ ਬਾਵਜੂਦ ਸੰਭਾਵਨਾਵਾਂ ਬਹੁਤ ਘੱਟ ਹਨ ਕਿ ਉਹ ਮੁੱਖ ਕੋਚ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ।