2022 ਤੋਂ 2027 ਤੱਕ ਇੰਡੀਅਨ ਪ੍ਰੀਮੀਅਰ ਲੀਗ ਦੇ ਸਾਈਕਲ ਲਈ ਮੀਡੀਆ ਰਾਈਟਸ ਦੀ ਨਿਲਾਮੀ ਤੋਂ ਬੀਸੀਸੀਆਈ ਨੂੰ 48,000 ਕਰੋੜ ਰੁਪਏ ਦੀ ਕਮਾਈ ਹੋਈ ਹੈ। ਇਸ ਨਾਲ ਆਈਪੀਐਲ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਲੀਗ ਬਣ ਕੇ ਉਭਰੀ ਹੈ। ਹਾਲਾਂਕਿ, ਇਸ ਦੌਰਾਨ ਕਿਆਸ ਲਗਾਏ ਜਾ ਰਹੇ ਸਨ ਕਿ ਭਵਿੱਖ ਵਿੱਚ ਟੀਮ ਇੰਡੀਆ ਦੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਗੀਦਾਰੀ ਘੱਟ ਜਾਵੇਗੀ। ਪਰ ਬੀਸੀਸੀਆਈ ਨੇ ਇਸ ਨੂੰ ਲੈ ਕੇ ਬਹੁਤ ਖਾਸ ਯੋਜਨਾ ਬਣਾਈ ਹੈ।


ਭਵਿੱਖ ਵਿੱਚ ਭਾਰਤ ਦੀਆਂ ਦੋ ਟੀਮਾਂ ਇੱਕੋ ਸਮੇਂ ਵੱਖ-ਵੱਖ ਦੇਸ਼ਾਂ ਵਿੱਚ ਖੇਡਦੀਆਂ ਨਜ਼ਰ ਆ ਸਕਦੀਆਂ ਹਨ। ਇਹ ਜਾਣਕਾਰੀ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋ ਰਾਸ਼ਟਰੀ ਟੀਮਾਂ ਨੂੰ ਤਿਆਰ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੇ ਹਾਂ। ਸਾਡਾ ਉਦੇਸ਼ ਸਾਡੀਆਂ ਇੱਕੋ ਸਮੇਂ ਵਿੱਚ ਦੋ ਟੀਮਾਂ ਟੈਸਟ ਤੇ ਸੀਮਤ ਓਵਰਾਂ ਦੀ ਕ੍ਰਿਕਟ ਖੇਡਦੇ ਨਜ਼ਰ ਆਉਣ।


ਦੱਸ ਦੇਈਏ ਕਿ IPL ਦੇ ਵਧਦੇ ਕੱਦ ਕਾਰਨ ਹੁਣ BCCI 'ਤੇ ਮੈਚਾਂ ਦੀ ਗਿਣਤੀ ਵਧਾਉਣ ਦਾ ਦਬਾਅ ਹੈ। ਬੀਸੀਸੀਆਈ ਨੇ ਪਹਿਲਾਂ ਹੀ ਅਗਲੇ ਸੀਜ਼ਨ ਤੋਂ ਆਈਪੀਐਲ ਦੀ ਵਿੰਡੋ ਵਧਾਉਣ ਦਾ ਦਾਅਵਾ ਕਰ ਚੁੱਕਾ ਹੈ। ਜੈ ਸ਼ਾਹ ਨੇ ਦੱਸਿਆ ਕਿ ਅਗਲੇ ਸਾਲ ਤੋਂ IPL ਨੂੰ 2 ਦੀ ਬਜਾਏ 2.5 ਮਹੀਨੇ ਦੀ ਵਿੰਡੋ ਮਿਲੇਗੀ। ਇਸ ਦੌਰਾਨ ਸਾਰੇ ਦੇਸ਼ਾਂ ਦੇ ਅੰਤਰਰਾਸ਼ਟਰੀ ਕ੍ਰਿਕਟਰ ਆਈ.ਪੀ.ਐੱਲ. ਲਈ ਹਾਜ਼ਰ ਹੋਣਗੇ।


ਬੀਸੀਸੀਆਈ ਨੇ ਇੱਕ ਯੋਜਨਾ ਬਣਾਈ  


ਆਈ.ਪੀ.ਐੱਲ. ਦੀ ਵਿੰਡੋ ਵਧਣ ਨਾਲ ਅੰਤਰਰਾਸ਼ਟਰੀ ਕ੍ਰਿਕਟ ਪ੍ਰਭਾਵਿਤ ਹੋਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਪਰ ਹੁਣ ਬੀ.ਸੀ.ਸੀ.ਆਈ. ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅੰਤਰਰਾਸ਼ਟਰੀ ਮੈਚਾਂ 'ਤੇ ਜ਼ਿਆਦਾ ਅਸਰ ਨਹੀਂ ਪੈਣ ਦੇਵੇਗਾ।


ਹਾਲਾਂਕਿ ਬੀਸੀਸੀਆਈ ਵੱਲੋਂ ਜਿਸ ਤਰ੍ਹਾਂ ਦੀ ਯੋਜਨਾ ਦੀ ਗੱਲ ਕੀਤੀ ਗਈ ਹੈ, ਪਿਛਲੇ ਸਾਲ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ। ਪਿਛਲੇ ਸਾਲ ਟੀਮ ਇੰਡੀਆ ਦੇ ਸਟਾਰ ਖਿਡਾਰੀ ਇੰਗਲੈਂਡ ਦੌਰੇ 'ਤੇ ਸਨ। ਇਸ ਦੌਰਾਨ ਆਈਪੀਐਲ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਖਿਡਾਰੀਆਂ ਨੂੰ ਟੀ-20 ਅਤੇ ਵਨਡੇ ਟੀਮਾਂ ਦੇ ਹਿੱਸੇ ਵਜੋਂ ਸ਼੍ਰੀਲੰਕਾ ਭੇਜਿਆ ਗਿਆ। ਇਸੇ ਤਰ੍ਹਾਂ ਦੀ ਟੀਮ ਅਗਲੇ ਮਹੀਨੇ ਆਇਰਲੈਂਡ ਦੌਰੇ 'ਤੇ ਬੋਰਡ ਵੱਲੋਂ ਭੇਜੀ ਜਾਵੇਗੀ।