IND vs AUS T20 Series: ਆਸਟ੍ਰੇਲੀਆ ਵਿੱਚ ਇੱਕ ਰੋਜ਼ਾ ਸੀਰੀਜ਼ ਹਾਰਨ ਤੋਂ ਬਾਅਦ, ਟੀਮ ਇੰਡੀਆ ਟੀ-20 ਸੀਰੀਜ਼ ਜਿੱਤ ਕੇ ਦੌਰੇ ਦਾ ਅੰਤ ਸਕਾਰਾਤਮਕ ਢੰਗ ਨਾਲ ਕਰਨਾ ਚਾਹੇਗੀ। 29 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਆਲਰਾਉਂਡਰ ਨਿਤੀਸ਼ ਕੁਮਾਰ ਰੈਡੀ ਜ਼ਖਮੀ ਹੋ ਗਏ ਹਨ, ਬੀਸੀਸੀਆਈ ਵੱਲੋਂ ਉਨ੍ਹਾਂ ਦੀ ਸੱਟ ਨੂੰ ਲੈ ਜਾਣਕਾਰੀ ਦਿੱਤੀ ਗਈ ਹੈ।
ਸੂਰਿਆਕੁਮਾਰ ਯਾਦਵ ਆਸਟ੍ਰੇਲੀਆ ਵਿਰੁੱਧ ਟੀ-20 ਸੀਰੀਜ਼ ਵਿੱਚ ਭਾਰਤ ਦੀ ਅਗਵਾਈ ਕਰਨਗੇ। ਹਾਲਾਂਕਿ, ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਆਲਰਾਉਂਡਰ ਨਿਤੀਸ਼ ਕੁਮਾਰ ਰੈਡੀ ਨੂੰ ਲੱਗੀ ਸੱਟ ਭਾਰਤ ਲਈ ਇੱਕ ਵੱਡਾ ਝਟਕਾ ਹੈ। ਬੀਸੀਸੀਆਈ ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਆਸਟ੍ਰੇਲੀਆ ਵਿਰੁੱਧ ਦੂਜੇ ਇੱਕ ਰੋਜ਼ਾ ਮੈਚ ਦੌਰਾਨ ਇਹ ਸੱਟ ਲੱਗੀ ਸੀ। ਨਤੀਜੇ ਵਜੋਂ, ਉਹ ਆਸਟ੍ਰੇਲੀਆ ਵਿਰੁੱਧ ਤੀਜੇ ਇੱਕ ਰੋਜ਼ਾ ਮੈਚ ਲਈ ਚੋਣ ਲਈ ਉਪਲਬਧ ਨਹੀਂ ਸੀ।
ਨਿਤੀਸ਼ ਕੁਮਾਰ ਰੈਡੀ ਦੀ ਸੱਟ ਬਾਰੇ ਬੀਸੀਸੀਆਈ ਅਪਡੇਟ
ਬੀਸੀਸੀਆਈ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ, "ਨਿਤੀਸ਼ ਕੁਮਾਰ ਰੈਡੀ ਨੂੰ ਐਡੀਲੇਡ ਵਿੱਚ ਦੂਜੇ ਇੱਕ ਰੋਜ਼ਾ ਮੈਚ ਦੌਰਾਨ ਖੱਬੇ ਕਵਾਡ੍ਰਿਸਪਸ ਵਿੱਚ ਸੱਟ ਲੱਗੀ ਸੀ ਅਤੇ ਬਾਅਦ ਵਿੱਚ ਤੀਜੇ ਇੱਕ ਰੋਜ਼ਾ ਲਈ ਚੋਣ ਲਈ ਉਪਲਬਧ ਨਹੀਂ ਹੋ ਸਕੇ। ਬੀਸੀਸੀਆਈ ਦੀ ਮੈਡੀਕਲ ਟੀਮ ਰੋਜ਼ਾਨਾ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।"
ਆਸਟ੍ਰੇਲੀਆ ਵਿਰੁੱਧ ਭਾਰਤ ਦੀ ਟੀ-20 ਟੀਮ
ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ (ਉਪ-ਕਪਤਾਨ), ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ।
ਭਾਰਤ ਬਨਾਮ ਆਸਟ੍ਰੇਲੀਆ ਟੀ-20ਆਈ ਸ਼ਡਿਊਲ
29 ਅਕਤੂਬਰ - ਪਹਿਲਾ ਟੀ-20 (ਕੈਨਬਰਾ)31 ਅਕਤੂਬਰ - ਦੂਜਾ ਟੀ-20 (ਮੈਲਬੌਰਨ)2 ਨਵੰਬਰ - ਤੀਜਾ ਟੀ-20 (ਹੋਬਾਰਟ)6 ਨਵੰਬਰ - ਚੌਥਾ ਟੀ-20 (ਗੋਲਡ ਕੋਸਟ)8 ਨਵੰਬਰ - ਪੰਜਵਾਂ ਟੀ-20 (ਬ੍ਰਿਸਬੇਨ)
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।