Shane Warne Demise: Australia Legendary spinner dies due to heart attack


ਆਸਟ੍ਰੇਲੀਆ ਦੇ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਨੇ 52 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸ਼ੇਨ ਵਾਰਨ ਦੀ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਉਹ ਥਾਈਲੈਂਡ 'ਚ ਸੀ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।


ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸ਼ੇਨ ਵਾਰਨ ਦੀ ਤਸਵੀਰ ਨਾਲ ਟਵੀਟ ਕੀਤਾ ਅਤੇ ਲਿਖਿਆ, 'ਵਿਸ਼ਵਾਸ ਨਹੀਂ ਹੋ ਰਿਹਾ। ਮਹਾਨ ਸਪਿਨਰਾਂ ਚੋਂ ਇੱਕ, ਸਪਿਨ ਨੂੰ ਸ਼ਾਨਦਾਰ ਬਣਾਉਣ ਵਾਲਾ ਸੁਪਰਸਟਾਰ, ਸ਼ੇਨ ਵਾਰਨ ਨਹੀਂ ਰਹੇ। ਉਨ੍ਹਾਂ ਦੇ ਪਰਿਵਾਰ, ਦੋਸਤਾਂ, ਦੁਨੀਆ ਭਰ ਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ।


1992 ਵਿੱਚ ਆਸਟਰੇਲੀਆ ਲਈ ਡੈਬਿਊ ਕੀਤਾ


13 ਸਤੰਬਰ, 1969 ਨੂੰ ਜਨਮੇ ਸ਼ੇਨ ਵਾਰਨ ਨੇ 1992 'ਚ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਨੇ ਸਾਲਾਂ ਤੱਕ ਕ੍ਰਿਕਟ ਦੇ ਸਾਰੇ ਫਾਰਮੈਟਾਂ 'ਤੇ ਰਾਜ ਕੀਤਾ। ਵੱਡੇ ਬੱਲੇਬਾਜ਼ ਵਾਰਨ ਦੀ ਗੁਗਲੀ ਨੂੰ ਸਮਝਣ 'ਚ ਨਾਕਾਮ ਰਹਿੰਦੇ ਸੀ। ਵਾਰਨ ਨੂੰ ਦੁਨੀਆ ਦੇ ਮਹਾਨ ਸਪਿਨਰਾਂ 'ਚ ਗਿਣਿਆ ਜਾਂਦਾ ਹੈ।


ਅਜਿਹਾ ਰਿਹਾ ਅੰਤਰਰਾਸ਼ਟਰੀ ਕਰੀਅਰ


ਸ਼ੇਨ ਵਾਰਨ ਨੇ ਆਸਟ੍ਰੇਲੀਆ ਲਈ 145 ਟੈਸਟ ਅਤੇ 194 ਵਨਡੇ ਖੇਡੇ ਹਨ। ਉਨ੍ਹਾਂ ਨੇ ਟੈਸਟ ਮੈਚਾਂ 'ਚ 708 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੇ ਨਾਲ ਹੀ ਵਾਰਨ ਨੇ ਵਨਡੇ 'ਚ 293 ਵਿਕਟਾਂ ਆਪਣੇ ਨਾਂ ਕਰ ਲਈਆਂ। ਵਾਰਨ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 2007 ਵਿੱਚ ਖੇਡਿਆ ਸੀ।


ਇਹ ਵੀ ਪੜ੍ਹੋ: ਭਾਰਤ ਦਾ ਅਜਿਹਾ ਪਿੰਡ, ਜਿੱਥੇ ਅੱਧੀ ਆਬਾਦੀ ਨਾ ਤਾਂ ਬੋਲ ਸਕਦੀ ਤੇ ਨਾ ਹੀ ਸੁਣ ਸਕਦੀ ਹੈ! ਜਾਣੋ ਇਸ ਪਿੰਡ ਦੀ ਕਹਾਣੀ