MS Dhoni Injury: ਚੇਨਈ ਸੁਪਰ ਕਿੰਗਜ਼ ਨੇ ਸ਼ਨੀਵਾਰ ਰਾਤ ਗੁਜਰਾਤ ਟਾਈਟਨਸ ਨੂੰ ਹਰਾ ਕੇ ਪੰਜਵੀਂ ਵਾਰ ਆਈਪੀਐੱਲ ਟਰਾਫੀ 'ਤੇ ਕਬਜ਼ਾ ਕੀਤਾ, ਪਰ ਹੁਣ ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਮੀਡੀਆ ਰਿਪੋਰਟਾਂ ਮੁਤਾਬਕ ਮਹਿੰਦਰ ਸਿੰਘ ਧੋਨੀ ਨੂੰ ਜਲਦੀ ਹੀ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਜਾਣਾ ਪੈ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਨੂੰ ਗੋਡਿਆਂ ਵਿੱਚ ਪਰੇਸ਼ਾਨੀ ਹੈ। ਕੈਪਟਨ ਕੂਲ ਆਪਣੇ ਗੋਡਿਆਂ ਦੇ ਟੈਸਟ ਲਈ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਜਾਣਗੇ। ਫਿਲਹਾਲ ਚੇਨਈ ਸੁਪਰ ਕਿੰਗਜ਼ ਦੀ ਟੀਮ ਅਤੇ ਪ੍ਰਸ਼ੰਸਕ IPL ਜਿੱਤਣ ਦੇ ਜਸ਼ਨ 'ਚ ਡੁੱਬੇ ਹੋਏ ਹਨ ਪਰ ਹੁਣ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ, ਉਹ ਪ੍ਰਸ਼ੰਸਕਾਂ ਲਈ ਚੰਗੀ ਖਬਰ ਨਹੀਂ ਹੈ।


ਮਹਿੰਦਰ ਸਿੰਘ ਧੋਨੀ ਦਾ ਟੈਸਟ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਹੋਵੇਗਾ


ਮੀਡੀਆ ਰਿਪੋਰਟਾਂ ਮੁਤਾਬਕ ਮਹਿੰਦਰ ਸਿੰਘ ਧੋਨੀ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਕਈ ਟੈਸਟ ਕਰਵਾਉਣੇ ਪੈਣਗੇ। ਕੈਪਟਨ ਕੂਲ ਇਸ ਹਫਤੇ ਮੁੰਬਈ ਜਾ ਸਕਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਟੈਸਟਾਂ 'ਚੋਂ ਗੁਜ਼ਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਨੂੰ ਆਈਪੀਐਲ ਇਤਿਹਾਸ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ। ਇਸ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਸਾਲ 2011 'ਚ ਟੀ-20 ਵਿਸ਼ਵ ਕੱਪ ਦੇ ਨਾਲ-ਨਾਲ ਵਨਡੇ ਵਿਸ਼ਵ ਕੱਪ ਵੀ ਜਿੱਤਿਆ ਹੈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਚੇਨਈ ਸੁਪਰ ਕਿੰਗਜ਼ ਨੇ 5 ਵਾਰ IPL ਖਿਤਾਬ ਜਿੱਤਿਆ ਹੈ।


ਇਹ ਵੀ ਪੜ੍ਹੋ: IPL 2023 Final: CSK ਦੀ ਜਿੱਤ ਤੋਂ ਬਾਅਦ ਕੋਹਲੀ-ਅਨੁਸ਼ਕਾ ਨੇ ਜ਼ਾਹਰ ਕੀਤੀ ਖ਼ੁਸ਼ੀ, ਦੇਖੋ ਧੋਨੀ ਨੂੰ ਕਿਵੇਂ ਦਿੱਤਾ ਸਨਮਾਨ


ਮਹਿੰਦਰ ਸਿੰਘ ਧੋਨੀ ਨੂੰ ਸਭ ਤੋਂ ਸਫਲ ਕਪਤਾਨਾਂ 'ਚ ਗਿਣਿਆ ਜਾਂਦਾ


ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਨੇ ਸੋਮਵਾਰ ਰਾਤ ਗੁਜਰਾਤ ਟਾਈਟਨਸ ਨੂੰ ਹਰਾ ਕੇ ਪੰਜਵੀਂ ਵਾਰ ਆਈਪੀਐਲ ਟਰਾਫੀ ’ਤੇ ਕਬਜ਼ਾ ਕੀਤਾ। ਇਸ ਤੋਂ ਪਹਿਲਾਂ ਇਹ ਟੀਮ IPL 2010, IPL 2011, IPL 2018 ਅਤੇ IPL 2021 ਦੇ ਖਿਤਾਬ ਜਿੱਤ ਚੁੱਕੀ ਹੈ। ਹੁਣ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਸਾਂਝੇ ਤੌਰ 'ਤੇ ਸਭ ਤੋਂ ਵੱਧ ਵਾਰ ਆਈਪੀਐਲ ਜਿੱਤਣ ਵਾਲੀ ਟੀਮ ਬਣ ਗਈ ਹੈ। ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਨੇ 5-5 ਵਾਰ ਆਈਪੀਐਲ ਟਰਾਫੀ ਜਿੱਤੀ ਹੈ। ਇਸ ਟੀਮ ਨੇ ਪਹਿਲੀ ਵਾਰ ਸਾਲ 2010 ਵਿੱਚ ਆਈਪੀਐਲ ਟਰਾਫੀ ’ਤੇ ਕਬਜ਼ਾ ਕੀਤਾ ਸੀ।


ਇਹ ਵੀ ਪੜ੍ਹੋ: IPL: ਚੇਨਈ ਦੇ ਚੈਂਪੀਅਨ ਬਣਨ ਤੋਂ ਬਾਅਦ ਰਿਵਾਬਾ ਨੇ ਪਤੀ ਜਡੇਜਾ ਦੇ ਪੈਰੀਂ ਹੱਥ ਲਾਏ, ਜਡੇਜਾ ਨੇ ਗਲ ਨਾਲ ਲਾਇਆ, ਵੀਡੀਓ ਵਾਇਰਲ