Cricketers Inspirational Stories: ਕ੍ਰਿਕਟ ਦੇ ਇਤਿਹਾਸ 'ਚ ਕਈ ਅਜਿਹੇ ਖਿਡਾਰੀ ਰਹੇ ਹਨ, ਜਿਨ੍ਹਾਂ ਨੇ ਮੈਦਾਨ 'ਤੇ ਆਪਣੇ ਪ੍ਰਦਰਸ਼ਨ ਤੋਂ ਇਲਾਵਾ ਮੈਦਾਨ ਤੋਂ ਬਾਹਰ ਵੀ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਇਨ੍ਹਾਂ ਕ੍ਰਿਕਟਰਾਂ ਨੇ ਆਪਣੀ ਜ਼ਿੰਦਗੀ ਵਿੱਚ ਵੱਡੀਆਂ ਪ੍ਰੀਖਿਆਵਾਂ ਦਾ ਸਾਹਮਣਾ ਕੀਤਾ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਲੋਕਾਂ ਲਈ ਮਿਸਾਲ ਵੱਖਰੀ ਮਿਸਾਲ ਕਾਇਮ ਕੀਤੀ ਹੈ। ਹਾਲਾਂਕਿ ਅੱਜ ਅਸੀਂ ਉਨ੍ਹਾਂ ਕ੍ਰਿਕਟਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਮੌਤ ਨੂੰ ਹਰਾ ਕੇ ਕ੍ਰਿਕਟ ਦੇ ਮੈਦਾਨ 'ਚ ਵਾਪਸੀ ਕੀਤੀ।
ਯੁਵਰਾਜ ਸਿੰਘ
ਭਾਰਤੀ ਕ੍ਰਿਕਟ ਟੀਮ ਨੇ ਵਨਡੇ ਵਿਸ਼ਵ ਕੱਪ 2011 ਆਪਣੇ ਨਾਂਅ ਕੀਤਾ। ਟੀਮ ਇੰਡੀਆ ਨੂੰ ਵਿਸ਼ਵ ਚੈਂਪੀਅਨ ਬਣਾਉਣ 'ਚ ਯੁਵਰਾਜ ਸਿੰਘ ਦਾ ਅਹਿਮ ਯੋਗਦਾਨ ਸੀ। ਇਸ ਖਿਡਾਰੀ ਨੇ ਆਪਣੇ ਬੱਲੇ ਤੋਂ ਇਲਾਵਾ ਗੇਂਦਬਾਜ਼ੀ ਰਾਹੀਂ ਵੀ ਯੋਗਦਾਨ ਪਾਇਆ। ਯੁਵਰਾਜ ਸਿੰਘ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦਿ ਟੂਰਨਾਮੈਂਟ' ਦਾ ਖਿਤਾਬ ਦਿੱਤਾ ਗਿਆ ਸੀ, ਪਰ ਵਿਸ਼ਵ ਕੱਪ ਤੋਂ ਕੁਝ ਦਿਨ ਬਾਅਦ ਹੀ ਇਹ ਗੱਲ ਸਾਹਮਣੇ ਆਈ ਕਿ ਇਹ ਖਿਡਾਰੀ ਕੈਂਸਰ ਨਾਲ ਜੂਝ ਰਿਹਾ ਸੀ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਯੁਵਰਾਜ ਸਿੰਘ ਦਾ ਕ੍ਰਿਕਟ ਕਰੀਅਰ ਖਤਮ ਹੋ ਗਿਆ, ਪਰ ਯੁਵਰਾਜ ਸਿੰਘ ਹਾਰ ਮੰਨਣ ਵਾਲੇ ਨਹੀਂ ਸਨ। ਇਸ ਖਿਡਾਰੀ ਨੇ ਕੈਂਸਰ ਦਾ ਇਲਾਜ ਕਰਵਾਇਆ ਅਤੇ ਇਸ ਤੋਂ ਬਾਅਦ ਕ੍ਰਿਕਟ ਦੇ ਮੈਦਾਨ 'ਚ ਵਾਪਸੀ ਕੀਤੀ। ਯੁਵਰਾਜ ਸਿੰਘ ਕੈਂਸਰ ਨੂੰ ਹਰਾ ਕੇ ਟੀਮ ਇੰਡੀਆ ਅਤੇ ਆਈ.ਪੀ.ਐੱਲ. ਲਈ ਵੀ ਖੇਡੇ।
Read MOre: Sania Mirza: ਸਾਨੀਆ ਮਿਰਜ਼ਾ ਇਸ ਸ਼ਖਸ ਦੇ ਸਭ ਤੋਂ ਵੱਧ ਕਰੀਬ, ਤਲਾਕ ਤੋਂ ਬਾਅਦ ਮੁਹੰਮਦ ਸ਼ਮੀ ਨਾਲ ਜੁੜਿਆ ਨਾਂਅ
ਨਿਕੋਲਸ ਪੂਰਨ
ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਨਿਕੋਲਸ ਪੂਰਨ 2015 ਵਿੱਚ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਸ ਹਾਦਸੇ ਤੋਂ ਬਾਅਦ ਨਿਕੋਲਸ ਪੂਰਨ ਦੀਆਂ ਦੋਵੇਂ ਲੱਤਾਂ ਲਗਭਗ ਬੇਕਾਰ ਹੋ ਗਈਆਂ, ਜਦੋਂ ਕਿ ਉਹ ਸਿਰਫ 19 ਸਾਲ ਦਾ ਸੀ ਅਤੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਸੀ। ਇਸ ਹਾਦਸੇ ਤੋਂ ਬਾਅਦ ਡਾਕਟਰ ਕੁਝ ਵੀ ਕਹਿਣ ਦੀ ਸਥਿਤੀ 'ਚ ਨਹੀਂ ਸਨ, ਉਸ ਸਮੇਂ ਇਹ ਨਹੀਂ ਕਿਹਾ ਜਾ ਸਕਦਾ ਸੀ ਕਿ ਨਿਕੋਲਸ ਪੂਰਨ ਮੁੜ ਕ੍ਰਿਕਟ ਖੇਡ ਸਕਣਗੇ ਜਾਂ ਨਹੀਂ... ਉਨ੍ਹਾਂ ਨੂੰ ਕਈ ਮਹੀਨੇ ਵ੍ਹੀਲਚੇਅਰ 'ਤੇ ਬਿਤਾਉਣੇ ਪਏ, ਪਰ ਬਾਅਦ 'ਚ ਇਸ ਨਿਕੋਲਸ ਪੂਰਨ ਨੇ ਸ਼ਾਨਦਾਰ ਵਾਪਸੀ ਕੀਤੀ। ਪ੍ਰਸ਼ੰਸਕਾਂ ਨੂੰ ਕਦੇ ਇਹ ਅਹਿਸਾਸ ਨਹੀਂ ਹੋਇਆ ਕਿ ਉਹ ਇੱਕ ਵਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਰਿਸ਼ਭ ਪੰਤ
ਸਾਲ 2023 ਦੀ ਸ਼ੁਰੂਆਤ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਲਈ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ। ਦਰਅਸਲ, ਰਿਸ਼ਭ ਪੰਤ ਆਪਣੀ ਮਰਸਡੀਜ਼ ਕਾਰ 'ਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮਰਸਡੀਜ਼ ਕਾਰ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਰਿਸ਼ਭ ਪੰਤ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਵਿਕਟਕੀਪਰ ਬੱਲੇਬਾਜ਼ ਦੀ ਜਾਨ ਤਾਂ ਬਚ ਗਈ ਪਰ ਇਸ ਗੱਲ ਦੇ ਬਹੁਤ ਘੱਟ ਚਾਂਸ ਸੀ ਕਿ ਉਹ ਕਦੇ ਵੀ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਕਰ ਸਕੇ। ਪਰ ਰਿਸ਼ਭ ਪੰਤ ਨੇ ਹਾਰ ਨਹੀਂ ਮੰਨੀ। ਸਖਤ ਮਿਹਨਤ ਤੋਂ ਬਾਅਦ ਉਹ ਫਿਰ ਤੋਂ ਕ੍ਰਿਕਟ ਦੇ ਮੈਦਾਨ 'ਚ ਪਰਤੇ।