Arjun Tendulkar and Yograj Singh Bhangra Video : ਅਰਜੁਨ ਤੇਂਦੁਲਕਰ (Arjun Tendulkar) ਨੇ ਰਣਜੀ ਡੈਬਿਊ ਉਤੇ ਸ਼ਾਨਦਾਰ ਸੈਂਕੜਾ ਜੜਿਆ। ਉਨ੍ਹਾਂ ਨੇ ਇਹ ਕਾਰਨਾਮਾ ਗੋਆ ਟੀਮ ਲਈ ਖੇਡਦੇ ਹੋਏ ਕੀਤਾ ਸੀ। ਹੁਣ ਸੋਸ਼ਲ ਮੀਡੀਆ 'ਤੇ ਅਰਜੁਨ ਅਤੇ ਯੋਗਰਾਜ ਸਿੰਘ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਦੋਵੇਂ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਯੋਗਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਅਰਜੁਨ ਨਾਲ ਭੰਗੜਾ ਪਾਉਂਦੇ ਨਜ਼ਰ ਆ ਰਹੇ ਸਨ। ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਹੋਰ ਖਿਡਾਰੀ ਵੀ ਨਜ਼ਰ ਆ ਰਹੇ ਹਨ। ਅਰਜੁਨ ਤੇਂਦੁਲਕਰ ਦੇ ਸੈਂਕੜੇ ਤੋਂ ਬਾਅਦ ਇਹ ਵੀਡੀਓ ਇੱਕ ਵਾਰ ਫਿਰ ਚਰਚਾ ਵਿੱਚ ਹੈ।


ਯੋਗਰਾਜ ਸਿੰਘ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਅਰਜੁਨ ਨੇ ਉਨ੍ਹਾਂ ਨਾਲ 2 ਹਫਤੇ ਦਾ ਸਮਾਂ ਬਿਤਾਇਆ ਸੀ। ਅਰਜੁਨ ਸਵੇਰੇ 5 ਵਜੇ ਉੱਠਦਾ ਸੀ। 2 ਘੰਟੇ ਦੌੜਨ ਤੋਂ ਬਾਅਦ ਉਹ ਜਿਮ 'ਚ ਬਾਡੀ ਵੇਟ ਐਕਸਰਸਾਈਜ਼ ਕਰਦਾ ਸੀ।


ਇਸ ਤੋਂ ਇਲਾਵਾ ਯੋਗਰਾਜ ਨੇ ਆਪਣੀ ਅਤੇ ਅਰਜੁਨ ਦੀ ਇਕ ਹੋਰ ਕਹਾਣੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ, 'ਇਕ ਵਾਰ ਅਭਿਆਸ ਮੈਚ ਦੌਰਾਨ ਅਰਜੁਨ ਦੇ ਸੱਟ ਲੱਗ ਗਈ ਸੀ। ਅਸੀਂ ਜਲਦੀ ਡਾਕਟਰ ਕੋਲ ਗਏ। ਉਨ੍ਹਾਂ ਨੇ ਦੱਸਿਆ ਕਿ ਕੋਈ ਫਰੈਕਚਰ ਨਹੀਂ ਹੈ।’ ਇਸ ਤੋਂ ਬਾਅਦ ਅਰਜੁਨ ਨੇ ਮੈਨੂੰ ਕਿਹਾ, ‘ਸਰ, ਮੈਂ ਖੜ੍ਹਾ ਵੀ ਨਹੀਂ ਹੋ ਸਕਦਾ।’ ਮੈਂ ਉਸ ਨੂੰ ਕਿਹਾ ਕਿ ਡਰੋ ਨਾ। ਅੱਗ ਦੀ ਨਦੀ ਵਿੱਚ ਤੈਰਨ ਤੋਂ ਬਿਨਾਂ ਤੁਸੀਂ ਕਦੇ ਵੀ ਸੋਨਾ ਨਹੀਂ ਬਣ ਸਕਦੇ।