ਰਜਨੀਸ਼ ਕੌਰ ਦੀ ਰਿਪੋਰਟ


 


Rishabh Pant Accident: ਭਾਰਤ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਰੁੜਕੀ ਨੇੜੇ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਪੁਲਿਸ ਮੁਤਾਬਕ ਕ੍ਰਿਕਟਰ ਨੂੰ ਡਰਾਈਵਿੰਗ ਕਰਦੇ ਸਮੇਂ ਨੀਂਦ ਆ ਗਈ ਅਤੇ ਇਸ ਕਾਰਨ ਉਹ ਕੰਟਰੋਲ ਗੁਆ ਬੈਠਾ ਅਤੇ ਉਨ੍ਹਾਂ ਦੀ BMW ਕਾਰ ਡਿਵਾਈਡਰ ਨਾਲ ਜਾ ਟਕਰਾਈ। ਉੱਤਰਾਖੰਡ ਪੁਲਿਸ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਕਿਹਾ ਕਿ, ਕ੍ਰਿਕਟਰ ਕਾਰ ਵਿੱਚ ਇਕੱਲਾ ਸੀ ਅਤੇ ਸੜੀ ਹੋਈ ਗੱਡੀ ਤੋਂ ਬਚਣ ਲਈ ਖੁਦ ਖਿੜਕੀ ਤੋੜ ਦਿੱਤੀ। ਦੱਸ ਦਈਏ ਕਿ ਪੰਤ ਦੀ ਕਾਰ ਹਰਿਦੁਆਰ ਜ਼ਿਲ੍ਹੇ ਦੇ ਮੰਗਲੌਰ ਅਤੇ ਨਰਸਨ ਦੇ ਵਿਚਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਰੁੜਕੀ ਸਿਵਲ ਹਸਪਤਾਲ 'ਚ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਮੈਕਸ ਹਸਪਤਾਲ ਦੇਹਰਾਦੂਨ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਮੰਗਲੌਰ ਥਾਣਾ ਖੇਤਰ ਦੇ NH-58 'ਤੇ ਵਾਪਰਿਆ। ਹਾਲਾਂਕਿ ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਬੇਤੁਕੀ ਹਰਕਤ ਕੀਤੀ।


 






 


ਹਾਦਸੇ ਵਾਲੀ ਥਾਂ ਨੇੜੇ ਮੌਜੂਦ ਲੋਕਾਂ ਨੇ ਕਾਰ 'ਚੋਂ ਪੈਸੇ ਕੀਤੇ ਚੋਰੀ 


ਇੱਕ ਪਾਸੇ ਪੰਤ ਦੀ ਕਾਰ ਦਾ ਜਿਸ ਥਾਂ ਉੱਤੇ ਹਾਦਸਾ ਹੋਇਆ। ਉੱਥੇ ਮੌਕੇ 'ਤੇ ਮੌਜੂਦ ਲੋਕਾਂ ਨੇ ਬੇਹੱਦ ਸ਼ਰਮਨਾਕ ਹਰਕਤ ਕੀਤੀ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਾਦਸੇ ਵਾਲੀ ਥਾਂ ਦੇ ਨੇੜੇ ਦੇ ਕੁਝ ਲੋਕਾਂ ਨੇ ਵੀ ਹਾਦਸੇ ਵਾਲੀ ਥਾਂ ਤੋਂ ਪੈਸੇ ਚੋਰੀ ਕਰਨਾ ਠੀਕ ਸਮਝਿਆ। ਦੱਸਿਆ ਗਿਆ ਕਿ ਪਿੰਡ ਵਾਸੀਆਂ ਨੇ ਹਾਦਸੇ ਵਾਲੀ ਥਾਂ ਤੋਂ ਕਾਰ ਵਿੱਚੋਂ ਕੁਝ ਪੈਸੇ ਵੀ ਲਏ ਹਨ। ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਕੁਝ ਰੁਪਏ ਵੀ ਮੌਕੇ 'ਤੇ ਪਏ ਦੇਖੇ ਗਏ।


ਕਾਰ ਨੂੰ ਲੱਗ ਗਈ ਸੀ ਅੱਗ 


ਇਕ ਮੀਡੀਆ ਰਿਪੋਰਟ ਅਨੁਸਾਰ, ਇੱਕ ਗਵਾਹ ਨੇ ਦੱਸਿਆ ਕਿ ਗੱਡੀ ਚਲਾਉਂਦੇ ਸਮੇਂ ਪੰਤ ਦੀ ਕਾਰ ਮਿੱਟੀ ਦੇ ਢੇਰ ਨਾਲ ਟਕਰਾ ਗਈ ਅਤੇ ਕਈ ਵਾਰ ਪਲਟੀ। ਕਾਬੂ ਤੋਂ ਬਾਹਰ ਹੋ ਕੇ ਕਾਰ ਸੜਕ ਦੇ ਕਿਨਾਰੇ ਖੜ੍ਹੀ ਗਾਰਡ ਰੇਲਜ਼ ਨਾਲ ਟਕਰਾ ਗਈ ਤੇ ਅੱਗ ਲੱਗ ਗਈ।


ਮਦਦ ਦੀ ਬਜਾਏ ਲੋਕ ਕਾਰ 'ਚੋਂ ਪੈਸੇ ਲਏ ਕੇ ਭੱਜ ਗਏ


ਰਿਪੋਰਟ ਮੁਤਾਬਕ ਰਿਸ਼ਭ ਪੰਤ ਆਪਣੀ ਕਾਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਸੱਟਾਂ ਕਾਰਨ ਅਜਿਹਾ ਨਹੀਂ ਕਰ ਸਕੇ। ਇਸੇ ਦੌਰਾਨ ਇਲਾਕੇ 'ਚ ਮੌਜੂਦ ਕੁਝ ਵਿਅਕਤੀ ਬਲਦੀ ਕਾਰ ਦੇ ਨੇੜੇ ਆ ਗਏ। ਜ਼ਖਮੀ ਕ੍ਰਿਕਟਰ ਦੀ ਮਦਦ ਕਰਨ ਦੀ ਬਜਾਏ, ਉਨ੍ਹਾਂ ਨੇ ਕਥਿਤ ਤੌਰ 'ਤੇ ਕ੍ਰਿਕਟਰ ਦੇ ਕਾਰ ਵਿੱਚ ਰੱਖੇ ਬੈਗ ਵਿੱਚੋਂ ਪੈਸੇ ਲਏ ਅਤੇ ਭੱਜ ਗਏ।


ਖ਼ੁਦ ਕੀਤੀ ਕ੍ਰਿਕਟਰ ਨੇ ਆਪਣੀ ਮਦਦ, ਕਾਲ ਕਰ ਕੇ ਐਂਬੂਲੈਂਸ ਬੁਲਾਇਆ 


ਕ੍ਰਿਕਟਰ ਖੁਦ ਖਿੜਕੀ ਤੋੜ ਕੇ ਕਾਰ 'ਚੋਂ ਬਾਹਰ ਨਿਕਲਣ 'ਚ ਕਾਮਯਾਬ ਰਿਹਾ, ਮਦਦ ਲਈ ਐਂਬੂਲੈਂਸ ਅਤੇ ਪੁਲਿਸ ਨੂੰ ਬੁਲਾਇਆ। ਰੁੜਕੀ ਦੇ ਨਰਸਾਨ ਸਰਹੱਦੀ ਖੇਤਰ ਦੇ ਹਮਦਪੁਰ ਝਾਲ ਵਿਖੇ ਹਾਦਸੇ ਵਾਲੀ ਥਾਂ 'ਤੇ ਸੜੀ ਹੋਈ ਕਾਰ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕ੍ਰਿਕਟਰ ਦੇ ਸਿਰ 'ਤੇ ਸੱਟਾਂ ਹਨ, ਅਤੇ ਲੱਤ ਅਤੇ ਪੂਰੇ ਸਰੀਰ 'ਤੇ ਸੱਟਾਂ ਹਨ। ਦੱਸਣਯੋਗ ਹੈ ਕਿ ਉੱਥੇ ਸ਼ੁਰੂਆਤੀ ਇਲਾਜ ਕਰਵਾਉਣ ਤੋਂ ਬਾਅਦ ਰਿਸ਼ਭ ਪੰਤ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਲਿਜਾਇਆ ਗਿਆ ਹੈ।


ਪਰਿਵਾਰ ਨਾਲ ਨਵੇਂ ਸਾਲ ਮਨਾਉਣ ਲਈ ਆ ਰਹੇ ਸੀ ਦਿੱਲੀ ਤੋਂ ਦੇਹਰਾਦੂਨ 


ਰਿਸ਼ਭ ਪੰਤ ਆਪਣੇ ਪਰਿਵਾਰ ਨਾਲ ਨਵੇਂ ਸਾਲ ਦਾ ਦਿਨ ਮਨਾਉਣ ਲਈ ਦਿੱਲੀ ਤੋਂ ਦੇਹਰਾਦੂਨ ਜਾ ਰਹੇ ਸਨ। ਰਿਪੋਰਟਾਂ ਦੇ ਅਨੁਸਾਰ, ਕ੍ਰਿਕਟਰ ਦੇ ਅੱਗੇ ਰਿਕਵਰੀ ਲਈ ਲੰਬਾ ਰਸਤਾ ਹੈ ਅਤੇ ਕ੍ਰਿਕਟ ਵਿੱਚ ਇੱਕ ਸਾਲ ਗੁਆ ਸਕਦਾ ਹੈ। 


ਉੱਤਰਾਖੰਡ ਦੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਦਿੱਤੇ ਹੁਕਮ


 


ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅਧਿਕਾਰੀਆਂ ਨੂੰ ਜ਼ਖਮੀ ਕ੍ਰਿਕਟਰ ਰਿਸ਼ਭ ਪੰਤ ਦੇ ਇਲਾਜ ਲਈ ਹਰ ਸੰਭਵ ਪ੍ਰਬੰਧ ਯਕੀਨੀ ਬਣਾਉਣ ਅਤੇ ਲੋੜ ਪੈਣ 'ਤੇ ਏਅਰ ਐਂਬੂਲੈਂਸ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।