Dasun Shanaka: ਸ਼੍ਰੀਲੰਕਾ ਕ੍ਰਿਕਟ ਨਾਲ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ, ਮੰਨਿਆ ਜਾ ਰਿਹਾ ਸੀ ਕਿ ਵਿਸ਼ਵ ਕੱਪ ਤੋਂ ਪਹਿਲਾਂ ਦਾਸੁਨ ਸ਼ਨਾਕਾ ਨੂੰ ਕਪਤਾਨ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।


ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਵਿਸ਼ਵ ਕੱਪ ਤੋਂ ਪਹਿਲਾਂ ਦਾਸੁਨ ਸ਼ਨਾਕਾ ਨੂੰ ਕਪਤਾਨੀ ਛੱਡਣੀ ਹੋਵੇਗੀ। ਪਰ ਹੁਣ ਇੱਕ ਨਵਾਂ ਮੋੜ ਆਇਆ ਹੈ। ਵਿਸ਼ਵ ਕੱਪ 'ਚ ਦਾਸੁਨ ਸ਼ਨਾਕਾ ਹੀ ਸ਼੍ਰੀਲੰਕਾ ਕ੍ਰਿਕਟ ਟੀਮ ਦੀ ਅਗਵਾਈ ਕਰਨਗੇ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਦਾਸੁਨ ਸ਼ਨਾਕਾ 'ਤੇ ਭਰੋਸਾ ਬਰਕਰਾਰ ਰੱਖਿਆ ਹੈ।





ਵਿਸ਼ਵ ਕੱਪ 'ਚ ਦਾਸੁਨ ਸ਼ਨਾਕਾ ਹੋਣਗੇ ਸ਼੍ਰੀਲੰਕਾ ਦੇ ਕਪਤਾਨ


ਪਿਛਲੇ ਦਿਨੀਂ ਏਸ਼ੀਆ ਕੱਪ ਦੇ ਫਾਈਨਲ 'ਚ ਸ਼੍ਰੀਲੰਕਾ ਦੀ ਟੀਮ ਨੂੰ ਭਾਰਤ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ਵਿੱਚ ਭਾਰਤੀ ਟੀਮ ਨੇ ਦਾਸੁਨ ਸ਼ਨਾਕਾ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾਇਆ ਸੀ।


ਜਿਸ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਦਾਸੁਨ ਸ਼ਨਾਕਾ ਨੂੰ ਕਪਤਾਨੀ ਤੋਂ ਹਟਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਸੀ ਕਿ ਵਿਸ਼ਵ ਕੱਪ ਲਈ ਦਾਸੁਨ ਸ਼ਨਾਕਾ ਦੀ ਜਗ੍ਹਾ ਆਲਰਾਊਂਡਰ ਧਨੰਜੈ ਡੀ ਸਿਲਵਾ ਨੂੰ ਕਪਤਾਨ ਬਣਾਇਆ ਜਾ ਸਕਦਾ ਹੈ, ਪਰ ਅਜਿਹਾ ਨਹੀਂ ਹੋਇਆ। ਦਾਸੁਨ ਸ਼ਨਾਕਾ ਹੀ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਕਪਤਾਨ ਹੋਣਗੇ।


ਇਹ ਵੀ ਪੜ੍ਹੋ: Indian Cricket Team Jersey: BCCI ਨੇ ਵਰਲਡ ਕੱਪ ਲਈ ਰਿਲੀਜ਼ ਕੀਤੀ ਟੀਮ ਇੰਡੀਆ ਦੀ ਜਰਸੀ, ਦੋਖੋ ਵੀਡੀਓ


ਅਜਿਹਾ ਰਿਹਾ ਦਾਸੁਨ ਸ਼ਨਾਕਾ ਦਾ ਕਰੀਅਰ


ਅੰਕੜੇ ਦੱਸਦੇ ਹਨ ਕਿ ਦਾਸੁਨ ਸ਼ਨਾਕਾ ਨੇ ਸ਼੍ਰੀਲੰਕਾ ਲਈ 67 ਵਨਡੇ ਮੈਚ ਖੇਡੇ ਹਨ। ਇਨ੍ਹਾਂ 67 ਮੈਚਾਂ 'ਚ ਦਾਸੁਨ ਸ਼ਨਾਕਾ ਨੇ 92.05 ਦੀ ਸਟ੍ਰਾਈਕ ਰੇਟ ਅਤੇ 22.3 ਦੀ ਔਸਤ ਨਾਲ 1204 ਦੌੜਾਂ ਬਣਾਈਆਂ ਹਨ।


ਇਸ ਤੋਂ ਇਲਾਵਾ ਦਾਸੁਨ ਸ਼ਨਾਕਾ ਦੇ ਨਾਂ 2 ਸੈਂਕੜੇ ਦਰਜ ਹਨ। ਜਦ ਕਿ ਇਸ ਆਲਰਾਊਂਡਰ ਨੇ ਵਨਡੇ ਫਾਰਮੈਟ ਵਿੱਚ ਤਿੰਨ ਵਾਰ 50 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਦਾਸੁਨ ਸ਼ਨਾਕਾ ਨੇ ਵਨਡੇ ਫਾਰਮੈਟ 'ਚ ਗੇਂਦਬਾਜ਼ ਦੇ ਤੌਰ 'ਤੇ 27 ਵਿਕਟਾਂ ਲਈਆਂ ਹਨ।


ਇਸ ਦੌਰਾਨ ਦਾਸੁਨ ਸ਼ਨਾਕਾ ਦੀ ਐਵਰੇਜ 34.11 ਰਹੀ ਜਦਕਿ ਉਨ੍ਹਾਂ ਦਾ ਸਟ੍ਰਾਈਕ ਰੇਟ 35.78 ਰਿਹਾ। ਵਨਡੇ ਫਾਰਮੈਟ ਵਿੱਚ ਦਾਸੁਨ ਸ਼ਨਾਕਾ ਦੀ ਈਕੋਨੋਮੀ 5.72 ਰਹੀ ਹੈ।


ਇਹ ਵੀ ਪੜ੍ਹੋ: ODI World Cup 2023: ਧਨਸ਼੍ਰੀ ਵਰਮਾ ਸਣੇ ਰਣਵੀਰ ਸਿੰਘ ਨੂੰ ਮਿਲੀ ਵਨਡੇ ਵਿਸ਼ਵ ਕੱਪ ਦੀ ਟਿਕਟ, ਜਾਣੋ ਕੀ ਹੋਵੇਗਾ ਖਾਸ