Muhammad Siraj: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਸ਼ੁੱਕਰਵਾਰ ਤੋਂ ਐਡੀਲੇਡ 'ਚ ਖੇਡਿਆ ਗਿਆ। ਇਸ ਮੈਚ 'ਚ ਮੁਹੰਮਦ ਸਿਰਾਜ ਨੇ 2.90 ਦੀ ਇਕਾਨਮੀ ਰੇਟ ਨਾਲ ਗੇਂਦਬਾਜ਼ੀ ਕੀਤੀ ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ। ਹੁਣ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੇਜ਼ ਗੇਂਦਬਾਜ਼ ਨੇ 181.6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ। ਆਓ ਜਾਣਦੇ ਹਾਂ ਇਸਦੀ ਸੱਚਾਈ ਬਾਰੇ..


ਹੋਰ ਪੜ੍ਹੋ : ICC ਦੇ ਨਵੇਂ ਚੇਅਰਮੈਨ ਜੈ ਸ਼ਾਹ ਨੂੰ ਲੱਗਿਆ 440 ਵੋਲਟ ਦਾ ਝਟਕਾ, ਹੁਣ ਨਹੀਂ ਹੋਣਗੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਮੁੱਖੀ


ਇਹ ਘਟਨਾ ਆਸਟਰੇਲੀਆ ਦੀ ਪਾਰੀ ਦੇ 25ਵੇਂ ਓਵਰ ਵਿੱਚ ਵਾਪਰੀ। ਮੁਹੰਮਦ ਸਿਰਾਜ ਨੇ ਇਸ ਓਵਰ ਦੀ ਚੌਥੀ ਗੇਂਦ ਸੁੱਟੀ, ਜਿਸ 'ਤੇ ਪ੍ਰਸਾਰਕ ਨੇ ਉਸ ਦੀ ਗੇਂਦ ਦੀ ਰਫਤਾਰ 181.6 ਕਿਲੋਮੀਟਰ ਪ੍ਰਤੀ ਘੰਟਾ ਦੱਸੀ। ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਪ੍ਰਸ਼ੰਸਕਾਂ ਨੂੰ ਲੱਗਦਾ ਸੀ ਕਿ ਭਾਰਤੀ ਗੇਂਦਬਾਜ਼ ਨੇ ਨਵਾਂ ਰਿਕਾਰਡ ਬਣਾ ਲਿਆ ਹੈ ਪਰ ਇਹ ਸੱਚ ਨਹੀਂ ਹੈ। ਬ੍ਰਾਡਕਾਸਟਰ ਦੀ ਗਲਤੀ ਕਾਰਨ ਸਕਰੀਨ 'ਤੇ ਗਲਤ ਸਪੀਡ ਦੇਖਣ ਨੂੰ ਮਿਲੀ।



ਇਸ ਖਿਡਾਰੀ ਦੇ ਨਾਮ ਹੈ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਵਿਸ਼ਵ ਰਿਕਾਰਡ


ਦੱਸਣਯੋਗ ਹੈ ਕਿ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਵਿਸ਼ਵ ਰਿਕਾਰਡ ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦੇ ਨਾਂ ਹੈ। ਉਸਨੇ 2003 ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਖਿਲਾਫ 161.3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਸਿਰਾਜ ਦੀ ਗੇਂਦ ਦੀ ਸਪੀਡ ਇਸ ਤੋਂ ਕਿਤੇ ਜ਼ਿਆਦਾ ਹੈ।



ਅਜਿਹੇ 'ਚ ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸ਼ੋਏਬ ਅਖਤਰ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਹਾਲਾਂਕਿ, ਇਹ ਸੱਚ ਨਹੀਂ ਹੈ। ਇਹ ਪੂਰੀ ਤਰ੍ਹਾਂ broadcaster ਦੀ ਗਲਤੀ ਕਾਰਨ ਸੀ।


ਇਸ ਓਵਰ 'ਚ ਮੁਹੰਮਦ ਸਿਰਾਜ ਅਤੇ ਮਾਰਨਸ ਲਾਬੂਸ਼ੇਨ ਆਹਮੋ-ਸਾਹਮਣੇ ਹੋਏ। ਦਰਅਸਲ, ਸਿਰਾਜ ਆਪਣੇ ਓਵਰ ਦੀ ਆਖਰੀ ਗੇਂਦ ਸੁੱਟਣ ਲਈ ਤਿਆਰ ਸਨ, ਉਹ ਪਹਿਲਾਂ ਹੀ ਰਨ-ਅੱਪ ਲੈ ਚੁੱਕੇ ਸਨ। ਫਿਰ ਲਾਬੂਸ਼ੇਨ ਨੇ ਇੱਕ ਆਦਮੀ ਨੂੰ ਸਾਈਟ ਸਕ੍ਰੀਨ ਦੇ ਸਾਹਮਣੇ ਤੋਂ ਲੰਘਦਿਆਂ ਦੇਖਿਆ।


ਉਸ ਨੂੰ ਧਿਆਨ ਦੇਣ ਵਿੱਚ ਮੁਸ਼ਕਲ ਆ ਰਹੀ ਸੀ ਇਸ ਲਈ ਉਸ ਨੇ ਸਿਰਾਜ ਨੂੰ ਗੇਂਦਬਾਜ਼ੀ ਕਰਨ ਤੋਂ ਰੋਕ ਦਿੱਤਾ। ਸਿਰਾਜ ਲਾਬੂਸ਼ੇਨ ਦੇ ਪਿੱਛੇ ਹਟਣ ਤੋਂ ਨਾਰਾਜ਼ ਸੀ। ਉਸ ਨੇ ਗੁੱਸੇ ਵਿੱਚ ਆਸਟਰੇਲਿਆਈ ਬੱਲੇਬਾਜ਼ ਵੱਲ ਗੇਂਦ ਸੁੱਟ ਦਿੱਤੀ ਅਤੇ ਉਸ ਨੂੰ ਸਲੇਜ ਕਰ ਦਿੱਤਾ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।