T20 World Cup 2024: ਟੀ-20 ਵਿਸ਼ਵ ਕੱਪ ਦੇ ਨਾਲ ਕਈ ਕ੍ਰਿਕਟ ਪ੍ਰੇਮੀਆਂ ਵੱਲੋਂ ਆਪਣੀ ਪਸੰਦੀਦਾ ਟੀਮ ਦਾ ਸਮਰਥਨ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ  ਇਸ ਟੂਰਨਾਮੈਂਟ ਦਾ ਹਰ ਮੈਚ ਬਹੁਤ ਰੋਮਾਂਚਕ ਸਾਬਤ ਹੋਇਆ ਹੈ। ਇਸ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਫਿਲਹਾਲ ਹਰ ਕਿਸੇ ਦੀਆਂ ਨਜ਼ਰਾਂ ਅੱਜ ਯਾਨੀ 9 ਜੂਨ ਨੂੰ ਹੋਣ ਵਾਲੇ ਪਾਕਿਸਤਾਨ ਅਤੇ ਟੀਮ ਇੰਡੀਆ ਦੇ ਮੁਕਾਬਲੇ ਉੱਪਰ ਟਿੱਕੀਆਂ ਹੋਣਗੀਆਂ। ਭਾਰਤੀ ਟੀਮ ਤੋਂ ਪ੍ਰਸ਼ੰਸਕਾਂ ਦੀਆਂ  ਉਮੀਦਾਂ ਕਈ ਗੁਣਾ ਵੱਧ ਗਈਆਂ ਹਨ। ਇਸ ਵਿਚਾਲੇ ਭਾਰਤੀ ਕੋਚ ਨੇ ਵੱਡਾ ਬਿਆਨ ਦਿੱਤਾ ਹੈ ਅਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਕੁਝ ਲੋਕਾਂ ਦਾ ਦਾਅਵਾ ਹੈ ਕਿ ਪ੍ਰਬੰਧਕਾਂ ਨੂੰ ਅਜਿਹੇ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ।


ਟੀ-20 ਵਿਸ਼ਵ ਕੱਪ ਦੌਰਾਨ ਇਸ ਭਾਰਤੀ ਕੋਚ ਨੇ ਦਿੱਤਾ ਵੱਡਾ ਬਿਆਨ


ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਦੀ ਮੁਹਿੰਮ ਦੇ ਵਿਚਕਾਰ ਭਾਰਤੀ ਕੋਚ ਅਭਿਸ਼ੇਕ ਨਾਇਰ, ਜੋ ਕਿ ਆਈਪੀਐੱਲ ਫਰੈਂਚਾਈਜ਼ੀ ਕੇਕੇਆਰ ਦੇ ਸਹਾਇਕ ਕੋਚ ਹਨ, ਨੇ ਆਪਣੇ ਹਾਲੀਆ ਇੰਟਰਵਿਊ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਹਨ। ਰਣਵੀਰ ਇਲਾਹਾਬਾਦੀਆ ਦੇ ਪੋਡਕਾਸਟ ਦੌਰਾਨ ਭਾਰਤੀ ਕੋਚ ਤੋਂ ਕਈ ਤਰ੍ਹਾਂ ਦੇ ਨਿੱਜੀ ਸਵਾਲ ਪੁੱਛੇ ਗਏ ਅਤੇ ਇਸ ਦੇ ਨਾਲ ਹੀ ਖਿਡਾਰੀਆਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀ ਖਾਸ ਜਾਣਕਾਰੀ ਵੀ ਮੰਗੀ ਗਈ। ਸ਼ੋਅ ਦੇ ਹੋਸਟ ਰਣਵੀਰ ਨੇ ਸਵਾਲ ਪੁੱਛਿਆ ਸੀ ਕਿ ਆਈਪੀਐਲ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਸੈਕਸ ਲਈ ਪਾਰਟਨਰ ਮਿਲਦੇ ਹਨ। ਅਭਿਸ਼ੇਕ ਨਾਇਰ ਨੇ ਇਸ ਸਵਾਲ ਦਾ ਬਹੁਤ ਹੀ ਦਿਲਚਸਪ ਜਵਾਬ ਦਿੱਤਾ ਹੈ।



ਅਭਿਸ਼ੇਕ ਸ਼ਰਮਾ ਨੇ ਕੀਤਾ ਵੱਡਾ ਖੁਲਾਸਾ


ਜਦੋਂ ਅਭਿਸ਼ੇਕ ਨਾਇਰ ਨੂੰ ਸੈਕਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੈਕਸ ਦੀ ਲੋੜ ਹਰ ਵਿਅਕਤੀ ਨੂੰ ਹੁੰਦੀ ਹੈ ਅਤੇ ਉਹ ਸਾਰੇ ਆਪਣੀਆਂ ਜ਼ਰੂਰਤਾਂ ਵੱਲ ਧਿਆਨ ਦਿੰਦੇ ਹਨ। ਅਭਿਸ਼ੇਕ ਨਾਇਰ ਨੇ ਕਿਹਾ ਕਿ ਸਾਡਾ ਮੁੱਖ ਕੰਮ ਇਹ ਹੈ ਕਿ ਖਿਡਾਰੀਆਂ ਨੂੰ ਆਪਣੀ ਖੇਡ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਬਾਹਰ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਜ਼ਿਆਦਾ ਉਤਸ਼ਾਹਿਤ ਨਹੀਂ ਹੋਣਾ ਚਾਹੀਦਾ ਅਤੇ ਉਹ ਟੀਮ ਲਈ ਸਰਵੋਤਮ ਖਿਡਾਰੀ ਬਣ ਕੇ ਉੱਭਰਨਾ ਚਾਹੀਦਾ ਹੈ। ਹਾਲਾਂਕਿ, ਆਈਪੀਐਲ ਪਾਰਟੀਆਂ ਦੌਰਾਨ ਪਹਿਲਾਂ ਵੀ ਕਈ ਵਾਰ ਸ਼ਾਨਦਾਰ ਪਾਰਟੀਆਂ ਵੇਖੀਆਂ ਗਈਆਂ ਸਨ।


ਭਾਰਤੀ ਟੀਮ ਦੇ ਖਿਡਾਰੀਆਂ ਨੂੰ ਸਹੂਲਤਾਂ ਮਿਲਦੀਆਂ


ਭਾਰਤੀ ਕ੍ਰਿਕਟ ਬੋਰਡ ਨੇ ਕੁਝ ਸਾਲ ਪਹਿਲਾਂ ਫੈਸਲਾ ਕੀਤਾ ਸੀ ਕਿ ਖਿਡਾਰੀ ਹੁਣ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮੈਚਾਂ ਦੌਰਾਨ ਆਪਣੀ ਪਤਨੀ ਨੂੰ ਯਾਤਰਾ 'ਚ ਸ਼ਾਮਲ ਕਰ ਸਕਦੇ ਹਨ। ਹਾਲਾਂਕਿ, ਇਸ ਸਮੇਂ ਦੌਰਾਨ, ਸਫ਼ਰ ਦੀ ਸਾਰੀ ਜ਼ਿੰਮੇਵਾਰੀ ਖੁਦ ਖਿਡਾਰੀ ਦੀ ਹੁੰਦੀ ਹੈ। ਇਸ ਤੋਂ ਇਲਾਵਾ ਕੋਈ ਵੀ ਖਿਡਾਰੀ ਆਪਣੀ ਪ੍ਰੇਮਿਕਾ ਨਾਲ ਯਾਤਰਾ ਨਹੀਂ ਕਰ ਸਕਦਾ, ਜੇਕਰ ਕੋਈ ਖਿਡਾਰੀ ਅਜਿਹਾ ਕਰਦਾ ਹੈ ਤਾਂ ਉਸ ਨੂੰ ਕੋਈ ਨਾ ਕੋਈ ਸਜ਼ਾ ਹੋ ਸਕਦੀ ਹੈ।