T20 World Cup 2022: ਟੀ-20 ਵਿਸ਼ਵ ਕੱਪ 2022 'ਚ ਐਤਵਾਰ ਨੂੰ ਦੱਖਣੀ ਅਫਰੀਕਾ ਤੋਂ 5 ਵਿਕਟਾਂ ਨਾਲ ਮੈਚ ਹਾਰਨ ਤੋਂ ਬਾਅਦ ਭਾਰਤ ਦੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਨੇ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਦੀ ਚੋਣ 'ਤੇ ਸਵਾਲ ਚੁੱਕੇ ਹਨ। ਪਰਥ ਦੀ ਧਮਾਕੇਦਾਰ ਪਿੱਚ 'ਤੇ ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 133 ਦੌੜਾਂ ਹੀ ਬਣਾ ਸਕੀ। ਜਵਾਬ 'ਚ ਦੱਖਣੀ ਅਫਰੀਕਾ ਨੇ ਇਸ ਆਸਾਨ ਟੀਚੇ ਨੂੰ ਪੰਜ ਵਿਕਟਾਂ ਗੁਆ ਕੇ ਹਾਸਲ ਕਰ ਲਿਆ।


ਟੀਮ ਇੰਡੀਆ ਦੀ ਹਾਰ 'ਤੇ ਗੁੱਸੇ 'ਚ ਆਏ ਹਰਭਜਨ ਸਿੰਘ


ਦੱਖਣੀ ਅਫਰੀਕਾ ਖਿਲਾਫ਼ ਟੀਮ ਇੰਡੀਆ ਦੀ ਕਰਾਰੀ ਹਾਰ ਤੋਂ ਬਾਅਦ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਹਰਭਜਨ ਸਿੰਘ ਨੇ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਵਿੱਚੋਂ ਦੋ ਖਿਡਾਰੀਆਂ ਨੂੰ ਤੁਰੰਤ ਬਾਹਰ ਕਰਨ ਲਈ ਕਿਹਾ ਹੈ। ਹਰਭਜਨ ਸਿੰਘ ਦੇ ਮੁਤਾਬਕ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਅਤੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ।


ਇਨ੍ਹਾਂ ਕਿਹਾ 2 ਖਿਡਾਰੀਆਂ ਨੂੰ ਤੁਰੰਤ ਪਲੇਇੰਗ 11 ਤੋਂ ਬਾਹਰ ਕਰਨ ਲਈ


ਹਰਭਜਨ ਸਿੰਘ ਨੇ 'ਸਪੋਰਟਸ ਟਾਕ' ਨਾਲ ਗੱਲਬਾਤ ਕਰਦਿਆਂ ਕਿਹਾ, 'ਭਾਰਤੀ ਟੀਮ ਪ੍ਰਬੰਧਨ ਨੂੰ ਖਿਡਾਰੀਆਂ ਤੋਂ ਉੱਪਰ ਉੱਠ ਕੇ ਟੀਮ ਬਾਰੇ ਠੋਸ ਫੈਸਲੇ ਲੈਣੇ ਹੋਣਗੇ। ਕੇਐੱਲ ਰਾਹੁਲ ਭਾਵੇ ਹੀ ਮਹਾਨ ਬੱਲੇਬਾਜ਼ ਹਨ, ਪਰ ਉਹ ਇਸ ਸਮੇਂ ਫਾਰਮ 'ਚ ਨਹੀਂ ਹਨ। ਅਜਿਹੇ 'ਚ ਕੇਐੱਲ ਰਾਹੁਲ ਦੀ ਥਾਂ ਰਿਸ਼ਭ ਪੰਤ ਨੂੰ ਟੀਮ ਇੰਡੀਆ ਦੀ ਪਲੇਇੰਗ ਇਲੈਵਨ 'ਚ ਮੌਕਾ ਦਿੱਤਾ ਜਾਣਾ ਚਾਹੀਦਾ ਹੈ।


ਇਸ ਖਿਡਾਰੀ ਦੀ ਹਾਲਤ ਹੈ ਖਰਾਬ


ਹਰਭਜਨ ਸਿੰਘ ਨੇ ਕਿਹਾ, 'ਰਿਸ਼ਭ ਪੰਤ ਨੂੰ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਨੀ ਚਾਹੀਦੀ ਹੈ।' ਇਸ ਤੋਂ ਇਲਾਵਾ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਵੀ ਟੀਮ ਇੰਡੀਆ ਲਈ ਕਮਜ਼ੋਰ ਕੜੀ ਸਾਬਤ ਹੋ ਰਹੇ ਹਨ। ਰਵੀਚੰਦਰਨ ਅਸ਼ਵਿਨ ਨੇ ਦੱਖਣੀ ਅਫਰੀਕਾ ਖਿਲਾਫ ਮੈਚ 'ਚ 4 ਓਵਰਾਂ 'ਚ 43 ਦੌੜਾਂ ਦਿੱਤੀਆਂ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਸਿਰਫ ਇਕ ਵਿਕਟ ਮਿਲੀ ਸੀ। ਰਵੀਚੰਦਰਨ ਅਸ਼ਵਿਨ ਮੱਧ ਓਵਰਾਂ ਵਿੱਚ ਵਿਕਟਾਂ ਲੈਣ ਵਿੱਚ ਅਸਮਰੱਥ ਹਨ।


ਉਹ ਇਕਲੌਤਾ ਵਿਕਟ ਲੈਣ ਵਾਲਾ ਹੈ ਗੇਂਦਬਾਜ਼ 


ਹਰਭਜਨ ਸਿੰਘ ਮੁਤਾਬਕ ਰਵੀਚੰਦਰਨ ਅਸ਼ਵਿਨ ਨੂੰ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਤੋਂ ਬਾਹਰ ਛੱਡ ਕੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਹਰਭਜਨ ਸਿੰਘ ਨੇ ਕਿਹਾ, 'ਰਵੀਚੰਦਰਨ ਅਸ਼ਵਿਨ ਦੀ ਥਾਂ ਯੁਜਵੇਂਦਰ ਚਾਹਲ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਯੁਜਵੇਂਦਰ ਚਾਹਲ ਇੱਕ ਵਿਕਟ ਲੈਣ ਵਾਲਾ ਗੇਂਦਬਾਜ਼ ਹੈ। ਯੁਜਵੇਂਦਰ ਚਾਹਲ ਮੈਚ ਵਿਨਰ ਗੇਂਦਬਾਜ਼ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਸਮੇਂ ਟੀ-20 'ਚ ਯੁਜਵੇਂਦਰ ਚਾਹਲ ਤੋਂ ਬਿਹਤਰ ਕੋਈ ਲੈੱਗ ਸਪਿਨਰ ਹੈ।