Harbhajan Singh Team For 2023 Asia Cup: ਏਸ਼ੀਆ ਕੱਪ ਸ਼ੁਰੂ ਹੋਣ 'ਚ ਹੁਣ ਕਰੀਬ 10 ਦਿਨ ਬਾਕੀ ਹਨ। ਹਾਲਾਂਕਿ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਅਜੇ ਤੱਕ ਇਸ ਟੂਰਨਾਮੈਂਟ ਲਈ ਟੀਮ ਇੰਡੀਆ ਦਾ ਐਲਾਨ ਨਹੀਂ ਕੀਤਾ ਹੈ। ਇਸ ਦੌਰਾਨ ਭਾਰਤ ਦੇ ਸਾਬਕਾ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਨੇ 2023 ਏਸ਼ੀਆ ਕੱਪ ਲਈ ਭਾਰਤੀ ਟੀਮ ਦੀ ਚੋਣ ਕੀਤੀ ਹੈ।


ਬੀਸੀਸੀਆਈ ਨੇ 2023 ਏਸ਼ੀਆ ਕੱਪ ਲਈ ਅਜੇ ਤੱਕ ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਹੈ। ਰਿਪੋਰਟਾਂ ਮੁਤਾਬਕ ਭਾਰਤੀ ਕ੍ਰਿਕਟ ਬੋਰਡ 21 ਅਗਸਤ ਨੂੰ 2023 ਏਸ਼ੀਆ ਕੱਪ ਲਈ ਆਪਣੀ ਟੀਮ ਦਾ ਐਲਾਨ ਕਰੇਗਾ। ਹੁਣ ਤੱਕ ਸਿਰਫ਼ ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਨੇ ਹੀ ਆਪਣੀਆਂ-ਆਪਣੀਆਂ ਟੀਮਾਂ ਦਾ ਐਲਾਨ ਕੀਤਾ ਹੈ।


ਭੱਜੀ ਨੇ ਇਨ੍ਹਾਂ ਦੋ ਸਟਾਰ ਖਿਡਾਰੀਆਂ ਨੂੰ ਟੀਮ 'ਚ ਨਹੀਂ ਦਿੱਤੀ ਜਗ੍ਹਾ


ਹਰਭਜਨ ਸਿੰਘ ਨੇ ਸ਼੍ਰੇਅਸ ਅਈਅਰ ਅਤੇ ਸੰਜੂ ਸੈਮਸਨ ਨੂੰ ਏਸ਼ੀਆ ਕੱਪ 2023 ਦੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਹੈ। ਅਈਅਰ ਆਪਣੀ ਸੱਟ ਤੋਂ ਉਭਰ ਰਹੇ ਹਨ ਅਤੇ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਇਸ ਦੇ ਨਾਲ ਹੀ ਸੈਮਸਨ ਵੈਸਟਇੰਡੀਜ਼ ਖਿਲਾਫ ਸੀਰੀਜ਼ 'ਚ ਕੁਝ ਖਾਸ ਨਹੀਂ ਕਰ ਸਕੇ, ਜਿਸ ਕਾਰਨ ਭੱਜੀ ਨਿਰਾਸ਼ ਹਨ।


ਤਿਲਕ ਵਰਮਾ ਨੂੰ ਕੀਤਾ ਸ਼ਾਮਲ


ਦੱਸ ਦਈਏ ਕਿ ਭੱਜੀ ਨੇ 2023 ਏਸ਼ੀਆ ਕੱਪ ਲਈ 16 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਭੱਜੀ ਨੇ ਅਕਸ਼ਰ ਪਟੇਲ ਨੂੰ 16ਵੇਂ ਖਿਡਾਰੀ ਵਜੋਂ ਚੁਣਿਆ ਹੈ। ਭੱਜੀ ਦੀ ਟੀਮ 'ਚ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਨੂੰ ਵੀ ਜਗ੍ਹਾ ਮਿਲੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਐਲ ਰਾਹੁਲ ਅਤੇ ਸੂਰਿਆਕੁਮਾਰ ਯਾਦਵ ਨੂੰ ਵੀ ਚੁਣਿਆ ਹੈ।


ਇਹ ਵੀ ਪੜ੍ਹੋ: Asia Cup 2023: BCCI ਸਕੱਤਰ ਜੈ ਸ਼ਾਹ ਏਸ਼ੀਆ ਕੱਪ ਦਾ ਪਹਿਲਾ ਮੈਚ ਦੇਖਣ ਜਾਣਗੇ ਮੁਲਤਾਨ? ਪਾਕਿਸਤਾਨ ਨੇ ਦਿੱਤਾ ਸੱਦਾ


ਹਰਭਜਨ ਨੇ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਦੇ ਰੂਪ 'ਚ ਚਾਰ ਤੇਜ਼ ਗੇਂਦਬਾਜ਼ਾਂ ਦੀ ਚੋਣ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਯੁਜਵੇਂਦਰ ਚਾਹਲ, ਕੁਲਦੀਪ ਯਾਦਵ ਨੂੰ ਸਪਿਨਰ ਵਜੋਂ ਸ਼ਾਮਲ ਕੀਤਾ ਹੈ। ਆਲਰਾਊਂਡਰ 'ਚ ਭੱਜੀ ਨੇ ਹਾਰਦਿਕ ਪੰਡਯਾ ਅਤੇ ਰਵਿੰਦਰ ਜਡੇਜਾ 'ਤੇ ਭਰੋਸਾ ਕੀਤਾ ਹੈ।


ਏਸ਼ੀਆ ਕੱਪ ਲਈ ਹਰਭਜਨ ਸਿੰਘ ਦੀ 15 ਮੈਂਬਰੀ ਟੀਮ - ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ, ਈਸ਼ਾਨ ਕਿਸ਼ਨ, ਰਵਿੰਦਰ ਜਡੇਜਾ, ਹਾਰਦਿਕ ਪੰਡਯਾ, ਯੁਜ਼ਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ ਅਤੇ ਕੇਐਲ ਰਾਹੁਲ ਅਕਸ਼ਰ ਪਟੇਲ (16ਵਾਂ ਖਿਡਾਰੀ)।


ਇਹ ਵੀ ਪੜ੍ਹੋ: U20 World Wrestling: ਸੋਨ ਤਮਗਾ ਜਿੱਤਣ ਤੋਂ ਬਾਅਦ ਪਹਿਲਵਾਨ ਅੰਤਿਮ ਪੰਘਾਲ ਦੀ ਸਾਹਮਣੇ ਆਈ ਪਹਿਲੀ ਪ੍ਰਤੀਕਿਰਿਆ, ਜਾਣੋ ਕੀ ਕਿਹਾ