Hardik Pandya record in ICC Tournaments: ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਦੌਰਾਨ ਹਾਰਦਿਕ ਪੰਡਯਾ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਕੇ ਇਤਿਹਾਸ ਰਚ ਦਿੱਤਾ ਹੈ। ਹਾਰਦਿਕ ਪੰਡਯਾ ਨੇ ਪਾਕਿਸਤਾਨ ਦੇ ਓਪਨਰ ਬਾਬਰ ਆਜ਼ਮ ਨੂੰ ਆਊਟ ਕਰਕੇ ਆਪਣੇ ਨਾਮ ਇੱਕ ਵੱਡਾ ਰਿਕਾਰਡ ਦਰਜ ਕਰਵਾ ਲਿਆ ਹੈ।

ਹਾਰਦਿਕ ਹੁਣ ਆਈਸੀਸੀ ਸੀਮਤ ਓਵਰਾਂ ਦੇ ਟੂਰਨਾਮੈਂਟ ਵਿੱਚ ਭਾਰਤ ਵੱਲੋਂ ਕਿਸੇ ਇੱਕ ਟੀਮ ਵਿਰੁੱਧ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਹਾਰਦਿਕ ਪੰਡਯਾ ਹੁਣ ਤੱਕ ਆਈਸੀਸੀ ਲਿਮਟਿਡ ਟੂਰਨਾਮੈਂਟ ਵਿੱਚ ਪਾਕਿਸਤਾਨ ਵਿਰੁੱਧ ਕੁੱਲ 14 ਵਿਕਟਾਂ ਲੈਣ ਵਿੱਚ ਕਾਮਯਾਬ ਰਿਹਾ ਹੈ।

ਭਾਰਤੀਆਂ ਵੱਲੋਂ ਲਈਆਂ ਗਈਆਂ ਸਭ ਤੋਂ ਵੱਧ ਵਿਕਟਾਂ 

14 - ਹਾਰਦਿਕ ਬਨਾਮ ਪਾਕਿਸਤਾਨ*12 - ਸ਼ਮੀ ਬਨਾਮ ਨਿਊਜ਼ੀਲੈਂਡ11-ਜਡੇਜਾ ਬਨਾਮ ਵੈਸਟ ਇੰਡੀਜ਼10- ਬੁਮਰਾਹ ਬਨਾਮ ਅਫਗਾਨਿਸਤਾਨ10- ਬੁਮਰਾਹ ਬਨਾਮ ਬੰਗਲਾਦੇਸ਼10 - ਹਰਭਜਨ ਬਨਾਮ ਇੰਗਲੈਂਡ10-ਜਡੇਜਾ ਬਨਾਮ ਦੱਖਣੀ ਅਫਰੀਕਾ10 - ਨਹਿਰਾ ਬਨਾਮ ਪਾਕਿਸਤਾਨ

ਮੈਚ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟਾਸ ਹਾਰਨ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਟਾਸ ਬਹੁਤ ਮਾਇਨੇ ਨਹੀਂ ਰੱਖਦਾ, ਹਾਲਾਂਕਿ ਉਨ੍ਹਾਂ ਨੇ ਅੱਗੇ ਕਿਹਾ ਕਿ ਪਿੱਚ ਹੌਲੀ ਹੋਣ ਵਾਲੀ ਹੈ। ਰੋਹਿਤ ਨੇ ਕਿਹਾ ਕਿ ਪਿੱਚ ਪਿਛਲੇ ਮੈਚ ਨਾਲੋਂ ਜ਼ਿਆਦਾ ਵਧੀਆ ਨਹੀਂ ਲੱਗ ਰਹੀ। ਰੋਹਿਤ ਨੇ ਕਿਹਾ ਕਿ ਆਖਰੀ ਮੈਚ ਉਨ੍ਹਾਂ ਦੀ ਟੀਮ ਲਈ ਆਸਾਨ ਨਹੀਂ ਸੀ ਪਰ ਜਿਸ ਤਰ੍ਹਾਂ ਖਿਡਾਰੀ ਇੱਕ ਟੀਮ ਦੇ ਰੂਪ ਵਿੱਚ ਵਾਪਸ ਆਏ ਉਹ ਸ਼ਲਾਘਾਯੋਗ ਹੈ। ਭਾਰਤੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਟੀਮਾਂ ਵਿੱਚ ਕੌਣ-ਕੌਣ ਸ਼ਾਮਲ ?

ਪਾਕਿਸਤਾਨ: ਇਮਾਮ-ਉਲ-ਹੱਕ, ਬਾਬਰ ਆਜ਼ਮ, ਸਾਊਦ ਸ਼ਕੀਲ, ਮੁਹੰਮਦ ਰਿਜ਼ਵਾਨ (ਕਪਤਾਨ), ਸਲਮਾਨ ਆਗਾ, ਤਇਅਬ ਤਾਹਿਰ, ਖੁਸ਼ਦਿਲ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਨਸੀਮ ਸ਼ਾਹ, ਹਾਰਿਸ ਰਊਫ, ਅਬਰਾਰ ਅਹਿਮਦ।

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਮੁਹੰਮਦ ਸ਼ਮੀ, ਕੁਲਦੀਪ ਯਾਦਵ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।