Hardik Pandya: ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਦੀ ਪੇਸ਼ੇਵਰ ਤੋਂ ਬਾਅਦ ਨਿੱਜੀ ਜ਼ਿੰਦਗੀ ਸੁਰਖੀਆਂ ਵਿੱਚ ਆ ਗਈ ਹੈ। ਦੱਸ ਦੇਈਏ ਕਿ ਆਈਪੀਐੱਲ ਵਿੱਚ ਲਗਾਤਾਰ ਹਾਰ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਤੋਂ ਝਟਕਾ ਲੱਗਾ ਹੈ। ਹੁਣ ਹਾਰਦਿਕ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਇੱਕ ਦੂਜੇ ਤੋਂ ਵੱਖ ਹੋਣ ਜਾ ਰਹੇ ਹਨ। ਜਿਸ ਦੀ ਸੋਸ਼ਲ ਮੀਡੀਆ 'ਤੇ ਵੀ ਖੂਬ ਚਰਚਾ ਹੋ ਰਹੀ ਹੈ।


ਹਾਰਦਿਕ ਅਤੇ ਨਤਾਸ਼ਾ 'ਚ ਵਧੀ ਦੂਰੀ!


ਟੀਮ ਇੰਡੀਆ ਦੇ ਸਟਾਰ ਖਿਡਾਰੀ ਹਾਰਦਿਕ ਹੁਣ ਆਈਪੀਐਲ 2024 ਤੋਂ ਬਾਅਦ ਟੀ-20 ਵਿਸ਼ਵ ਕੱਪ 2024 ਵਿੱਚ ਟੀਮ ਇੰਡੀਆ ਲਈ ਖੇਡਦੇ ਨਜ਼ਰ ਆਉਣਗੇ। ਪਰ ਟੀ-20 ਵਿਸ਼ਵ ਕੱਪ ਤੋਂ ਬਾਅਦ ਪਾਂਡਿਆ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਵਿਚਾਲੇ ਦੂਰੀ ਵਧਦੀ ਨਜ਼ਰ ਆ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਨਤਾਸ਼ਾ IPL 2024 ਦੌਰਾਨ ਇੱਕ ਵੀ ਮੈਚ ਦੇਖਣ ਨਹੀਂ ਆਈ। ਉਥੇ ਹੀ ਹੁਣ ਨਤਾਸ਼ਾ ਸਟੈਨਕੋਵਿਚ ਨੇ ਆਪਣੀ ਇੰਸਟਾਗ੍ਰਾਮ ਆਈਡੀ ਤੋਂ ਹਾਰਦਿਕ ਦਾ ਨਾਂ ਹਟਾ ਦਿੱਤਾ ਹੈ। ਜਿਸ ਕਾਰਨ ਸੋਸ਼ਲ ਮੀਡੀਆ 'ਤੇ ਕੁਝ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਹੁਣ ਪਾਂਡਿਆ ਅਤੇ ਸਟੈਨਕੋਵਿਚ ਵਿਚਾਲੇ ਜਲਦੀ ਹੀ ਤਲਾਕ ਹੋ ਸਕਦਾ ਹੈ।


ਹਾਰਦਿਕ ਨੇ ਸਾਲ 2023 ਵਿੱਚ ਵਿਆਹ ਕੀਤਾ


ਤੁਹਾਨੂੰ ਦੱਸ ਦੇਈਏ ਕਿ ਹਾਰਦਿਕ ਅਤੇ ਨਤਾਸ਼ਾ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਜਦੋਂ ਕਿ ਨਤਾਸ਼ਾ ਨੇ ਵਿਆਹ ਤੋਂ ਪਹਿਲਾਂ ਹੀ ਆਪਣੇ ਬੱਚੇ ਨੂੰ ਜਨਮ ਦਿੱਤਾ ਸੀ। ਪਰ ਇਸ ਤੋਂ ਬਾਅਦ ਜੋੜੇ ਨੇ ਸਾਲ 2023 ਵਿੱਚ ਵਿਆਹ ਕਰਵਾ ਲਿਆ। ਜਿਸ ਤੋਂ ਬਾਅਦ ਹਾਰਦਿਕ ਅਤੇ ਨਤਾਸ਼ਾ ਕਾਫੀ ਸੁਰਖੀਆਂ 'ਚ ਰਹੇ ਸਨ। ਪਰ ਹੁਣ ਉਨ੍ਹਾਂ ਦੇ ਵੱਖ ਹੋਣ ਦੀ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਹਾਲਾਂਕਿ ਅਸੀਂ ਹਾਰਦਿਕ ਅਤੇ ਨਤਾਸ਼ਾ ਦੀਆਂ ਖਬਰਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਸੱਚ ਜਾਂ ਝੂਠ ਨਹੀਂ ਕਹਿ ਰਹੇ ਹਾਂ। ਹਾਰਦਿਕ ਅਤੇ ਨਤਾਸ਼ਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ।


ਹਾਰਦਿਕ ਦਾ IPL 2024 'ਚ ਖਰਾਬ ਪ੍ਰਦਰਸ਼ਨ ਰਿਹਾ 


ਤੁਹਾਨੂੰ ਦੱਸ ਦੇਈਏ ਕਿ ਹਾਰਦਿਕ ਨੂੰ ਸਾਲ 2022 'ਚ ਗੁਜਰਾਤ ਟਾਈਟਨਸ ਦੀ ਕਪਤਾਨੀ ਮਿਲੀ ਸੀ ਅਤੇ ਉਨ੍ਹਾਂ ਨੇ ਪਹਿਲੇ ਹੀ ਸੀਜ਼ਨ 'ਚ ਟੀਮ ਨੂੰ ਚੈਂਪੀਅਨ ਬਣਾਇਆ ਸੀ। ਜਦਕਿ ਦੂਜੇ ਸੀਜ਼ਨ 'ਚ ਵੀ ਗੁਜਰਾਤ ਨੇ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ। ਪਰ ਇਸ ਤੋਂ ਬਾਅਦ ਹਾਰਦਿਕ ਮੁੰਬਈ ਇੰਡੀਅਨਜ਼ ਟੀਮ 'ਚ ਸ਼ਾਮਲ ਹੋ ਗਏ ਅਤੇ ਉਥੇ ਉਨ੍ਹਾਂ ਨੂੰ ਕਪਤਾਨ ਬਣਾਇਆ ਗਿਆ। ਪਰ IPL 2024 'ਚ ਪਾਂਡਿਆ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ। ਜਿਸ ਕਾਰਨ ਮੁੰਬਈ ਇੰਡੀਅਨਜ਼ ਦਾ 6ਵੀਂ ਵਾਰ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਹੋ ਗਿਆ। 



Read More: T20 World Cup 'ਚੋਂ ਇਸ ਖਿਡਾਰੀ ਦਾ ਕੱਟਿਆ ਗਿਆ ਪੱਤਾ, 25 ਮਈ ਤੋਂ ਪਹਿਲਾਂ ਟੀਮ ਇੰਡੀਆਂ ਨੂੰ ਲੱਗਣਗੇ ਵੱਡੇ ਝਟਕੇ