Team India in T20 WC 2022: ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ 'ਚ ਇੰਗਲੈਂਡ ਤੋਂ ਹਾਰਨ ਤੋਂ ਬਾਅਦ ਮਾਈਕਲ ਵਾਨ  (Michael Vaughan) ਨੇ ਟੀਮ ਇੰਡੀਆ 'ਤੇ ਅਹਿਮ ਟਿੱਪਣੀ ਕੀਤੀ ਹੈ। ਟੀਮ ਇੰਡੀਆ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਇਸ ਨੂੰ ਇਤਿਹਾਸ ਦੀ ਸਭ ਤੋਂ ਘੱਟ ਪ੍ਰਦਰਸ਼ਨ ਕਰਨ ਵਾਲੀ ਟੀਮ ਕਰਾਰ ਦਿੱਤਾ। ਹੁਣ ਇਸ ਬਿਆਨ 'ਤੇ ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ (Hardik pandya) ਦਾ ਜਵਾਬ ਸਾਹਮਣੇ ਆਇਆ ਹੈ।


ਨਿਊਜ਼ੀਲੈਂਡ ਦੌਰੇ 'ਤੇ ਟੀ-20 ਸੀਰੀਜ਼ 'ਚ ਟੀਮ ਇੰਡੀਆ ਦੀ ਕਮਾਨ ਸੰਭਾਲ ਰਹੇ ਹਾਰਦਿਕ ਪੰਡਯਾ ਤੋਂ ਜਦੋਂ ਪ੍ਰੈੱਸ ਕਾਨਫਰੰਸ 'ਚ ਮਾਈਕਲ ਵਾਨ ਦੀ ਟਿੱਪਣੀ 'ਤੇ ਜਵਾਬ ਮੰਗਿਆ ਗਿਆ ਤਾਂ ਉਹਨਾਂ ਨੇ ਕਿਹਾ, 'ਜਦੋਂ ਤੁਸੀਂ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਹੋ ਤਾਂ ਲੋਕ ਆਪਣੀ ਰਾਏ ਦਿੰਦੇ ਹਨ। ਅਸੀਂ ਇਸ ਦਾ ਵੀ ਸਤਿਕਾਰ ਕਰਦੇ ਹਾਂ। ਮੈਂ ਸਮਝਦਾ ਹਾਂ ਕਿ ਲੋਕਾਂ ਦਾ ਵੱਖੋ-ਵੱਖਰਾ ਨਜ਼ਰੀਆ ਹੈ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ ਹੈ। ਇਹ ਇੱਕ ਖੇਡ ਹੈ। ਇੱਥੇ ਤੁਸੀਂ ਹਮੇਸ਼ਾ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਹੋ ਪਰ ਨਤੀਜਾ ਕੁਝ ਵੀ ਹੋ ਸਕਦਾ ਹੈ। ਹਾਂ ਕੁਝ ਚੀਜ਼ਾਂ ਹਨ ਜਿਨ੍ਹਾਂ 'ਤੇ ਸਾਨੂੰ ਕੰਮ ਕਰਨ ਦੀ ਲੋੜ ਹੈ।


 ਕੀ ਕਿਹਾ ਸੀ ਮਾਈਕਲ ਵਾਨ ਨੇ?


'ਦਿ ਟੈਲੀਗ੍ਰਾਫ' ਲਈ ਇਕ ਲੇਖ ਵਿਚ ਮਾਈਕਲ ਵਾਨ ਨੇ ਲਿਖਿਆ, 'ਟੀਮ ਇੰਡੀਆ ਨੇ 50 ਓਵਰਾਂ ਦਾ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕੀ ਕੀਤਾ ਹੈ? ਬਸ ਕੁਝ ਵੀ ਨਹੀਂ। ਭਾਰਤੀ ਟੀਮ ਇਤਿਹਾਸ ਦੀ ਸਭ ਤੋਂ ਘੱਟ ਪ੍ਰਦਰਸ਼ਨ ਕਰਨ ਵਾਲੀ (ਉਮੀਦ ਨਾਲੋਂ ਖ਼ਰਾਬ) ਟੀਮ ਹੈ। ਦੁਨੀਆ ਦਾ ਕੋਈ ਵੀ ਖਿਡਾਰੀ IPL ਖੇਡਣ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਉਸਦੀ ਖੇਡ ਵਿੱਚ ਸੁਧਾਰ ਹੋਇਆ ਹੈ ਪਰ ਭਾਰਤੀ ਟੀਮ ਨੇ ਕੀ ਹਾਸਲ ਕੀਤਾ ਹੈ?


ਵਾਨ ਨੇ ਇਹ ਵੀ ਲਿਖਿਆ, 'ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਉਹ ਕਿਸ ਤਰ੍ਹਾਂ ਦੀ ਪ੍ਰਤਿਭਾ ਨਾਲ ਟੀ-20 ਕ੍ਰਿਕਟ ਖੇਡ ਰਿਹਾ ਹੈ। ਉਨ੍ਹਾਂ ਕੋਲ ਖਿਡਾਰੀ ਹਨ ਪਰ ਉਨ੍ਹਾਂ ਕੋਲ ਖੇਡ ਖੇਡਣ ਦਾ ਸਹੀ ਤਰੀਕਾ ਨਹੀਂ ਹੈ। ਉਨ੍ਹਾਂ ਨੂੰ ਆਪਣੀ ਪ੍ਰਕਿਰਿਆ ਨੂੰ ਸਹੀ ਕਰਨਾ ਹੋਵੇਗਾ। ਉਹ ਵਿਰੋਧੀ ਗੇਂਦਬਾਜ਼ਾਂ ਨੂੰ ਪਹਿਲੇ 5 ਓਵਰਾਂ 'ਚ ਆਰਾਮ ਕਰਨ ਦਾ ਮੌਕਾ ਕਿਉਂ ਦਿੰਦੇ ਹਨ?