Hardik Pandya: ਆਈਪੀਐੱਲ ਤੋਂ ਬਾਅਦ ਪ੍ਰਸ਼ੰਸਕਾਂ ਦਾ ਧਿਆਨ ਟੀ-20 ਵਿਸ਼ਵ ਕੱਪ 2024 ਵੱਲ ਹੋ ਗਿਆ ਹੈ। ਇਸਦੇ ਨਾਲ ਹੀ ਕਈ ਦੇਸ਼ਾਂ ਦੀਆਂ ਟੀਮਾਂ ਨੇ ਇਸ ਮੁਕਾਬਲੇ ਲਈ ਆਪਣੀ ਕਮਰ ਕੱਸ ਲਈ ਹੈ। ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2024 1 ਜੂਨ ਤੋਂ ਸ਼ੁਰੂ ਹੋਣ ਵਾਲਾ ਹੈ। ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲ਼ਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ। ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਕ ਟੀਮ ਇੰਡੀਆ ਦੇ ਸਾਰੇ ਖਿਡਾਰੀ 25 ਮਈ ਨੂੰ ਹੀ ਅਮਰੀਕਾ ਲਈ ਰਵਾਨਾ ਹੋ ਸਕਦੇ ਹਨ।


ਹਾਲਾਂਕਿ ਰਿੰਕੂ ਸਿੰਘ ਬਾਅਦ 'ਚ ਟੀਮ ਇੰਡੀਆ 'ਚ ਸ਼ਾਮਲ ਹੋਣਗੇ। ਕਿਉਂਕਿ ਫਿਲਹਾਲ ਉਸ ਨੇ IPL 2024 ਦਾ ਫਾਈਨਲ ਮੈਚ ਖੇਡਣਾ ਹੈ। ਉਥੇ ਹੀ ਟੀਮ ਇੰਡੀਆ ਦੇ ਉਪ ਕਪਤਾਨ ਹਾਰਦਿਕ ਪਾਂਡਿਆ ਟੀਮ ਇੰਡੀਆ ਦੇ ਨਾਲ ਅਮਰੀਕਾ ਨਹੀਂ ਜਾਣਗੇ। ਇਸ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ।


ਹਾਰਦਿਕ ਪਾਂਡਿਆ ਇਸ ਕਾਰਨ ਭਾਰਤੀ ਖਿਡਾਰੀਆਂ ਨਾਲ ਨਹੀਂ ਜਾਣਗੇ


ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦੇ ਉਪ ਕਪਤਾਨ ਚੁਣੇ ਗਏ ਹਾਰਦਿਕ 25 ਮਈ ਨੂੰ ਭਾਰਤੀ ਟੀਮ ਨਾਲ 25 ਨੂੰ ਰਵਾਨਾ ਨਹੀਂ ਹੋਣਗੇ। ਕਿਉਂਕਿ ਮੀਡੀਆ ਰਿਪੋਰਟਾਂ ਮੁਤਾਬਕ ਪਾਂਡਿਆ ਅਜੇ ਅਮਰੀਕਾ 'ਚ ਹਨ। ਜਿਸ ਕਾਰਨ ਉਹ ਅਮਰੀਕਾ 'ਚ ਹੀ ਟੀਮ ਇੰਡੀਆ ਨਾਲ ਜੁੜ ਜਾਣਗੇ। ਉਥੇ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀ ਇਸ ਲਈ ਸਹਿਮਤੀ ਜਤਾਈ ਹੈ। ਮੰਨਿਆ ਜਾ ਰਿਹਾ ਹੈ ਕਿ ਹਾਰਦਿਕ ਆਈਪੀਐਲ 2024 'ਚ ਮੁੰਬਈ ਇੰਡੀਅਨਜ਼ ਦੇ ਆਖਰੀ ਮੈਚ ਤੋਂ ਬਾਅਦ ਹੀ ਅਮਰੀਕਾ ਚਲੇ ਗਏ ਸਨ ਅਤੇ ਫਿਲਹਾਲ ਉਹ ਛੁੱਟੀਆਂ ਮਨਾ ਰਹੇ ਹਨ।


ਟੀਮ ਹਾਰਦਿਕ ਦੀ ਫਾਰਮ ਨੂੰ ਲੈ ਕੇ ਚਿੰਤਤ 


ਤੁਹਾਨੂੰ ਦੱਸ ਦੇਈਏ ਕਿ ਹਾਰਦਿਕ ਨੇ ਵਿਸ਼ਵ ਕੱਪ 2023 ਵਿੱਚ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ। ਹਾਲਾਂਕਿ, ਹਾਰਦਿਕ ਸੱਟ ਤੋਂ ਵਾਪਸ ਪਰਤੇ ਅਤੇ ਆਈਪੀਐਲ 2024 ਦੇ ਸਾਰੇ ਮੈਚ ਖੇਡੇ। ਪਰ ਪਾਂਡਿਆ ਦੀ ਆਈਪੀਐਲ ਦੇ 17ਵੇਂ ਸੀਜ਼ਨ ਵਿੱਚ ਬਹੁਤ ਖ਼ਰਾਬ ਫਾਰਮ ਸੀ। ਜਿਸ ਕਾਰਨ ਹੁਣ ਟੀਮ ਇੰਡੀਆ ਉਸ ਦੀ ਫਾਰਮ ਨੂੰ ਲੈ ਕੇ ਕਾਫੀ ਚਿੰਤਤ ਹੈ। ਤੁਹਾਨੂੰ ਦੱਸ ਦੇਈਏ ਕਿ ਹਾਰਦਿਕ ਨੇ IPL 2024 ਵਿੱਚ ਇੱਕ ਵੀ ਅਰਧ ਸੈਂਕੜਾ ਨਹੀਂ ਲਗਾਇਆ ਸੀ। ਜਦਕਿ ਗੇਂਦਬਾਜ਼ੀ 'ਚ ਵੀ ਉਹ ਕਾਫੀ ਮਹਿੰਗਾ ਸਾਬਤ ਹੋਇਆ ਹੈ। ਪਰ ਟੀਮ ਇੰਡੀਆ ਚਾਹੇਗੀ ਕਿ ਹਾਰਦਿਕ ਟੀ-20 ਵਿਸ਼ਵ ਕੱਪ 'ਚ ਆਪਣੀ ਪੁਰਾਣੀ ਫਾਰਮ 'ਚ ਵਾਪਸੀ ਕਰੇ।


ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ


ਟੀਮ: ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪਾਂਡਿਆ (ਉਪ ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੁਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ. ਸਿਰਾਜ।