India-Women vs England-Women : ਭਾਰਤੀ ਮਹਿਲਾ ਕ੍ਰਿਕਟ ਟੀਮ  (Indian Women's Cricket Team ) ਨੇ ਇੰਗਲੈਂਡ ਖਿਲਾਫ਼ ਵਨਡੇ ਸੀਰੀਜ਼ ਜਿੱਤ ਲਈ ਹੈ। ਬੁੱਧਵਾਰ ਰਾਤ ਕੈਂਟਬਰੀ 'ਚ ਖੇਡੇ ਗਏ ਸੀਰੀਜ਼ ਦੇ ਦੂਜੇ ਮੈਚ 'ਚ ਭਾਰਤੀ ਟੀਮ ਨੇ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾਇਆ। ਇਸ ਦੌਰਾਨ ਹਰਮਨਪ੍ਰੀਤ ਕੌਰ ( Harmanpreet Kaur ) ਨੇ ਸ਼ਾਨਦਾਰ 143 ਦੌੜਾਂ ਬਣਾਈਆਂ ਜਦ ਕਿ ਰੇਣੁਕਾ ਠਾਕੁਰ ਨੇ  four-fer ਬਣਾਏ ਜਿਸ ਨਾਲ ਭਾਰਤ ਨੇ ਇੰਗਲੈਂਡ 'ਤੇ ਇਤਿਹਾਸਕ ਸੀਰੀਜ਼ ਜਿੱਤ ਲਈ। ਮੇਜ਼ਬਾਨ ਟੀਮ 245 ਦੌੜਾਂ 'ਤੇ ਆਊਟ ਹੋਣ ਤੋਂ ਪਹਿਲਾਂ ਹਰਮਨਪ੍ਰੀਤ ਦੇ ਸੈਂਕੜੇ ਨੇ ਇੰਗਲੈਂਡ ਦੇ ਖਿਲਾਫ਼ ਭਾਰਤ ਦਾ 333 ਦੌੜਾਂ ਦਾ ਰਿਕਾਰਡ ਬਣਾਇਆ। ਭਾਰਤ ਨੇ 1999 ਤੋਂ ਬਾਅਦ ਇੰਗਲੈਂਡ ਦੀ ਧਰਤੀ 'ਤੇ ਆਪਣੀ ਪਹਿਲੀ ਵਨਡੇ ਸੀਰੀਜ਼ ਜਿੱਤਦੇ ਹੋਏ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ।


ਹਰਮਨਪ੍ਰੀਤ ਕੌਰ ਚੌਕੇ ਤੇ ਛੱਕੇ ਦਾ ਵੀਡੀਓ ਹੋ ਰਿਹੈ ਵਾਇਰਲ


 ਭਾਰਤੀ ਮਹਿਲਾ ਕ੍ਰਿਕਟ ਟੀਮ  (Indian Women's Cricket Team ) ਨੇ ਇੰਗਲੈਂਡ ਖਿਲਾਫ਼ ਵਨਡੇ ਸੀਰੀਜ਼ ਦੀ ਜਿੱਤ ਹਾਸਿਲ ਕਰਨ ਤੋਂ ਬਾਅਦ ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਹਰਮਨਪ੍ਰੀਤ ਕੌਰ ਦੇ ਯਾਦਗਾਰ ਦੌੜਾ ਬਣਾਉਣ ਤੇ ਚੌਕੇ ਤੇ ਛੱਕੇ ਲਾਉਣ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਨੇ ਇਹ ਤੇਜ਼ ਪਾਰੀ ਸਿਰਫ 111 ਗੇਂਦਾਂ 'ਚ ਖੇਡੀ। 


 






 


ਕਪਤਾਨ ਹਰਮਨਪ੍ਰੀਤ ਕੌਰ ਦੇ ਯਾਦਗਾਰ ਸੈਂਕੜੇ


ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਹਰਮਨਪ੍ਰੀਤ ਕੌਰ ਦੇ ਯਾਦਗਾਰ ਸੈਂਕੜੇ (143) ਦੀ ਬਦੌਲਤ 333 ਦੌੜਾਂ ਦਾ ਵੱਡਾ ਸਕੋਰ ਬਣਾਇਆ। ਹਰਮਨਪ੍ਰੀਤ ਨੇ ਇਹ ਤੇਜ਼ ਪਾਰੀ ਸਿਰਫ 111 ਗੇਂਦਾਂ 'ਚ ਖੇਡੀ। ਉਹ ਆਖਰੀ ਦਮ ਤੱਕ ਅਜੇਤੂ ਰਹੀ। ਉਸ ਦੇ ਨਾਲ ਹਰਲੀਨ ਦਿਓਲ (58) ਅਤੇ ਸਮ੍ਰਿਤੀ ਮੰਧਾਨਾ (40) ਨੇ ਵੀ ਅਹਿਮ ਪਾਰੀਆਂ ਖੇਡੀਆਂ। ਇੰਗਲੈਂਡ ਦੇ ਪੰਜ ਪ੍ਰਮੁੱਖ ਗੇਂਦਬਾਜ਼ਾਂ ਨੂੰ 1-1 ਵਿਕਟ ਮਿਲੀ।