Wisden Cricketer of Year Harmanpreet Kaur: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੂੰ ਉਨ੍ਹਾਂ ਪੰਜ ਖਿਡਾਰੀਆਂ 'ਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਵਿਜ਼ਡਨ ਕ੍ਰਿਕਟਰ ਆਫ ਦਾ ਈਅਰ ਦੀ ਸੂਚੀ 'ਚ ਜਗ੍ਹਾ ਮਿਲੀ ਹੈ। ਹਰਮਨਪ੍ਰੀਤ ਕੌਰ 1889 ਤੋਂ ਪੁਰਾਣੀ ਪਰੰਪਰਾ ਅਨੁਸਾਰ ਵਿਜ਼ਡਨ ਦੇ ਸੰਪਾਦਕ ਦੁਆਰਾ ਚੁਣੀ ਗਈ ਵਿਜ਼ਡਨ ਕ੍ਰਿਕਟਰ ਆਫ ਦਾ ਈਅਰ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣ ਗਈ ਹੈ।


ਹਰਮਨਪ੍ਰੀਤ ਤੋਂ ਇਲਾਵਾ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਦੋ-ਦੋ ਕ੍ਰਿਕਟਰਾਂ ਨੂੰ ਇਸ 'ਚ ਜਗ੍ਹਾ ਮਿਲੀ ਹੈ। ਇਸ 'ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮੈਥਿਊ ਪੋਟਸ, ਵਿਕਟਕੀਪਰ ਬੱਲੇਬਾਜ਼ ਬੇਨ ਫਾਕਸ ਦੇ ਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਟਾਮ ਬਲੰਡਲ ਅਤੇ ਡੇਰਿਲ ਮਿਸ਼ੇਲ ਨੂੰ ਵਿਜ਼ਡਨ ਕ੍ਰਿਕਟਰ ਆਫ ਦਿ ਈਅਰ 2023 ਵਿੱਚ ਜਗ੍ਹਾ ਮਿਲੀ ਹੈ।


ਹਰਮਨਪ੍ਰੀਤ ਕੌਰ ਦੇ ਇਸ ਸੂਚੀ ਵਿੱਚ ਥਾਂ ਬਣਾਉਣ ਦਾ ਸਭ ਤੋਂ ਵੱਡਾ ਕਾਰਨ ਕੈਂਟਰਬਰੀ ਵਿੱਚ 111 ਗੇਂਦਾਂ ਵਿੱਚ 143 ਦੌੜਾਂ ਦੀ ਉਸ ਦੀ ਸ਼ਾਨਦਾਰ ਪਾਰੀ ਹੈ ਜਿਸ ਨੇ ਭਾਰਤ ਨੂੰ 1999 ਤੋਂ ਬਾਅਦ ਇੰਗਲੈਂਡ ਦੀ ਧਰਤੀ 'ਤੇ ਆਪਣੀ ਪਹਿਲੀ ਵਨਡੇ ਸੀਰੀਜ਼ ਜਿੱਤਣ ਵਿੱਚ ਮਦਦ ਕੀਤੀ। ਹਰਮਨਪ੍ਰੀਤ ਦੀ ਕਪਤਾਨੀ ਵਿੱਚ ਟੀਮ ਨੇ ਏਸ਼ੀਆ ਕੱਪ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਚਾਂਦੀ ਦੇ ਤਗਮੇ ਜਿੱਤੇ। ਪਿਛਲੇ ਸਾਲ ਹਰਮਨਪ੍ਰੀਤ ਨੇ 17 ਵਨਡੇ ਖੇਡੇ ਅਤੇ 58.00 ਦੀ ਔਸਤ ਨਾਲ 754 ਦੌੜਾਂ ਬਣਾਈਆਂ। ਉਸ ਦਾ ਸਰਵੋਤਮ ਸਕੋਰ 142 ਅਜੇਤੂ ਰਿਹਾ।


ਬੈਨ ਸਟੋਕਸ ਨੂੰ ਪੁਰਸ਼ ਖਿਡਾਰੀਆਂ ਵਿੱਚੋਂ ਸਾਲ 2022-23 ਲਈ ਵਿਸ਼ਵ ਦਾ ਸਰਵੋਤਮ ਕ੍ਰਿਕਟਰ ਚੁਣਿਆ ਗਿਆ ਹੈ। ਬੈਥ ਮੂਨੀ ਨੂੰ ਇਹ ਐਵਾਰਡ ਮਹਿਲਾ ਖਿਡਾਰੀਆਂ 'ਚ ਮਿਲਿਆ ਹੈ। ਸੂਰਿਆਕੁਮਾਰ ਯਾਦਵ ਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਨੂੰ ਸਾਲ ਦਾ ਟੀ-20 ਕ੍ਰਿਕਟਰ ਚੁਣਿਆ ਗਿਆ ਹੈ।


ਹੋਰ ਪੜ੍ਹੋ : MI vs SRH Live Score: ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਅੱਜ ਭਿੜਨਗੇ, ਕੌਣ ਮਾਰੇਗਾ ਬਾਜ਼ੀ ?


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।