Rishabh Pant on tragic accident: ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਖੇਡ ਦੇ ਮੈਦਾਨ ਤੋਂ ਬਾਅਦ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਹਾਲਾਂਕਿ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਹ ਖੇਡ ਦੇ ਮੈਦਾਨ ਤੋਂ ਲਗਾਤਾਰ ਬਾਹਰ ਚੱਲ ਰਹੇ ਹਨ। ਇਸ ਵਿਚਾਲੇ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਕ੍ਰਿਕਟਰ ਨੇ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਭਾਵੁਕ ਨਜ਼ਰ ਆਏ। 


ਦਰਅਸਲ, ਰਿਸ਼ਭ ਪੰਤ ਨੇ ਸਟਾਰ ਸਪੋਰਟਸ ਨੂੰ ਕਿਹਾ, 'ਜ਼ਿੰਦਗੀ 'ਚ ਪਹਿਲੀ ਵਾਰ ਮੈਨੂੰ ਲੱਗਾ ਕਿ ਇਸ ਦੁਨੀਆ 'ਚ ਮੇਰਾ ਸਮਾਂ ਖਤਮ ਹੋ ਗਿਆ ਹੈ। ਮੈਨੂੰ ਹਾਦਸੇ ਦੌਰਾਨ ਸੱਟਾਂ ਬਾਰੇ ਪਤਾ ਸੀ ਪਰ ਮੈਂ ਖੁਸ਼ਕਿਸਮਤ ਸੀ ਕਿਉਂਕਿ ਇਹ ਬਹੁਤ ਜ਼ਿਆਦਾ ਗੰਭੀਰ ਹੋ ਸਕਦਾ ਸੀ। ਮੈਨੂੰ ਲੱਗ ਰਿਹਾ ਸੀ ਕਿ ਕਿਸੇ ਨੇ ਮੈਨੂੰ ਬਚਾ ਲਿਆ। ਮੈਂ ਡਾਕਟਰ ਨੂੰ ਪੁੱਛਿਆ ਕਿ ਮੈਨੂੰ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਇਸ ਵਿੱਚ 16 ਤੋਂ 18 ਮਹੀਨੇ ਦਾ ਸਮਾਂ ਲੱਗੇਗਾ। ਮੈਨੂੰ ਪਤਾ ਸੀ ਕਿ ਇਸ ਰਿਕਵਰੀ ਸਮੇਂ ਨੂੰ ਘਟਾਉਣ ਲਈ ਮੈਨੂੰ ਸਖ਼ਤ ਮਿਹਨਤ ਕਰਨੀ ਪਏਗੀ।






ਸਾਲ 2022 ਵਿੱਚ ਹੋਇਆ ਭਿਆਨਕ ਹਾਦਸਾ


ਕਾਬਿਲੇਗੌਰ ਹੈ ਕਿ 30 ਦਸੰਬਰ 2022 ਦੀ ਸਵੇਰ ਨੂੰ ਜਦੋਂ ਰਿਸ਼ਭ ਆਪਣੇ ਜੱਦੀ ਸ਼ਹਿਰ ਰੁੜਕੀ ਜਾ ਰਹੇ ਸੀ ਤਾਂ ਉਸਦੀ ਮਰਸੀਡੀਜ਼ ਕਾਰ ਡਿਵਾਈਡਰ ਨਾਲ ਟਕਰਾ ਗਈ। ਖੂਨ ਨਾਲ ਲੱਥਪੱਥ ਪੰਤ ਕਿਸੇ ਤਰ੍ਹਾਂ ਕਾਰ 'ਚੋਂ ਬਾਹਰ ਨਿਕਲਣ 'ਚ ਕਾਮਯਾਬ ਹੋ ਗਿਆ, ਜਿਸ ਤੋਂ ਬਾਅਦ ਕੁਝ ਹੀ ਮਿੰਟਾਂ 'ਚ ਕਾਰ ਨੂੰ ਅੱਗ ਲੱਗ ਗਈ। 'ਇਸ ਦੁਨੀਆ ਵਿਚ ਉਸਦਾ ਸਮਾਂ' ਖਤਮ ਹੋ ਗਿਆ ਹੈ, ਉਸ ਰਾਤ ਨੂੰ ਯਾਦ ਕਰਦੇ ਹੋਏ ਪੰਤ ਇਹੀ ਸੋਚਦਾ ਹੈ।


ਹਾਦਸੇ 'ਤੇ ਪਹਿਲੀ ਵਾਰ ਬੋਲਿਆ ਰਿਸ਼ਭ 


ਕ੍ਰਿਕਟਰ ਨੇ ਇਸ ਹਾਦਸੇ 'ਤੇ ਪਹਿਲੀ ਵਾਰ ਗੱਲ ਕਰਦੇ ਹੋਏ ਕਿਹਾ ਕਿ 30 ਦਸੰਬਰ, 2022 ਦੀ ਸਵੇਰ ਨੂੰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗਣ ਤੋਂ ਬਾਅਦ ਉਸ ਨੇ ਸੋਚਿਆ ਕਿ ਉਹ ਲਗਭਗ ਮਰ ਜਾਵੇਗਾ। ਹਾਦਸੇ 'ਚ ਪੰਤ ਦੇ ਸੱਜੇ ਗੋਡੇ 'ਚ ਹੱਡੀ ਟੁੱਟ ਗਈ ਅਤੇ ਮੱਥੇ 'ਤੇ ਦੋ ਸੱਟਾਂ ਲੱਗੀਆਂ। ਇਹ 26 ਸਾਲਾ ਵਿਕਟਕੀਪਰ ਬੱਲੇਬਾਜ਼ ਉਦੋਂ ਤੋਂ ਹੀ ਕ੍ਰਿਕਟ ਤੋਂ ਦੂਰ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਵਿੱਚ ਸਰਜਰੀ ਕਰਵਾਉਣੀ ਪਈ ਸੀ ਅਤੇ ਉਮੀਦ ਹੈ ਕਿ ਉਹ ਆਈਪੀਐਲ ਵਿੱਚ ਵਾਪਸੀ ਕਰ ਸਕਦੇ ਹਨ।