Manoj Tiwari Vs Gautam Gambhir: ਹਾਲ ਹੀ 'ਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਬੰਗਾਲ ਦੇ ਬੱਲੇਬਾਜ਼ ਮਨੋਜ ਤਿਵਾਰੀ, ਇਕ ਤੋਂ ਬਾਅਦ ਇਕ ਕਈ ਵੱਡੇ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਰਿਟਾਇਰਮੈਂਟ ਤੋਂ ਤੁਰੰਤ ਬਾਅਦ ਕੁਝ ਮਾਮਲਿਆਂ 'ਚ ਵਿਵਾਦਿਤ ਬਿਆਨ ਦਿੱਤੇ ਹਨ। ਹੁਣ ਉਨ੍ਹਾਂ ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। ABP ਨੈੱਟਵਰਕ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ IPL 2013 ਦੌਰਾਨ ਡਰੈਸਿੰਗ ਰੂਮ ਵਿੱਚ ਗੌਤਮ ਗੰਭੀਰ ਨਾਲ ਉਸ ਦੀ ਲੜਾਈ ਹੋ ਗਈ ਸੀ। ਉਸ ਨੇ ਇਹ ਵੀ ਦੱਸਿਆ ਕਿ ਇਸ ਲੜਾਈ ਕਾਰਨ ਉਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਤੋਂ ਬਾਹਰ ਹੋਣਾ ਪਿਆ।
ਮਨੋਜ ਤਿਵਾਰੀ ਸਾਲ 2008 ਤੋਂ ਹੀ IPL ਦਾ ਹਿੱਸਾ ਸਨ। ਉਹ ਆਈਪੀਐਲ ਦੇ ਪਹਿਲੇ ਅਤੇ ਦੂਜੇ ਸੀਜ਼ਨ ਵਿੱਚ ਦਿੱਲੀ ਡੇਅਰਡੇਵਿਲਜ਼ ਦਾ ਹਿੱਸਾ ਰਹੇ ਅਤੇ ਫਿਰ ਸਾਲ 2010 ਵਿੱਚ, ਉਨ੍ਹਾਂ ਦੀ ਐਂਟਰੀ ਕੋਲਕਾਤਾ ਨਾਈਟ ਰਾਈਡਰਜ਼ ਵਿੱਚ ਹੋਈ। ਸਾਲ 2012 ਵਿੱਚ ਉਨ੍ਹਾਂ ਨੇ ਹੀ ਫਾਈਨਲ ਵਿੱਚ ਜੇਤੂ ਦੌੜਾਂ ਬਣਾ ਕੇ ਕੇਕੇਆਰ ਨੂੰ ਚੈਂਪੀਅਨ ਬਣਾਇਆ ਸੀ। ਪਰ 2013 'ਚ ਉਸ ਦੀ ਆਪਣੇ ਹੀ ਕਪਤਾਨ ਨਾਲ ਅਜਿਹੀ ਲੜਾਈ ਹੋਈ ਕਿ ਉਸ ਨੂੰ ਕੇਕੇਆਰ ਛੱਡਣਾ ਪਿਆ।
'ਜੇ ਉਹ ਨਾ ਲੜਿਆ ਹੁੰਦਾ ਤਾਂ ਕੇਕੇਆਰ ਨਾਲ ਜੁੜਿਆ ਰਹਿੰਦਾ'
ਮਨੋਜ ਤਿਵਾਰੀ ਨੇ ਦੱਸਿਆ, 'ਜਦੋਂ ਮੈਂ ਕੇਕੇਆਰ 'ਚ ਸੀ ਤਾਂ ਡਰੈਸਿੰਗ ਰੂਮ 'ਚ ਗੰਭੀਰ ਨਾਲ ਮੇਰੀ ਜ਼ਬਰਦਸਤ ਲੜਾਈ ਹੋਈ ਸੀ। ਇਹ ਗੱਲ ਕਦੇ ਸਾਹਮਣੇ ਨਹੀਂ ਆਈ। 2012 ਵਿੱਚ ਕੇਕੇਆਰ ਚੈਂਪੀਅਨ ਬਣੀ ਅਤੇ ਮੈਨੂੰ ਕੇਕੇਆਰ ਲਈ ਇੱਕ ਸਾਲ ਹੋਰ ਖੇਡਣ ਦਾ ਮੌਕਾ ਮਿਲਿਆ। ਜੇਕਰ ਮੈਂ 2013 'ਚ ਗੰਭੀਰ ਨਾਲ ਨਾ ਲੜਿਆ ਹੁੰਦਾ ਤਾਂ ਸ਼ਾਇਦ ਮੈਂ ਕੋਲਕਾਤਾ ਲਈ 2-3 ਸਾਲ ਹੋਰ ਖੇਡਦਾ। ਜੇਕਰ ਅਜਿਹਾ ਹੁੰਦਾ ਤਾਂ ਇਕਰਾਰਨਾਮੇ ਅਨੁਸਾਰ ਮੈਨੂੰ ਜਿੰਨੀ ਰਕਮ ਮਿਲਣੀ ਸੀ, ਉਹ ਵਧ ਜਾਣੀ ਸੀ, ਮੇਰਾ ਬੈਂਕ ਬੈਲੇਂਸ ਮਜ਼ਬੂਤ ਹੋ ਜਾਣਾ ਸੀ ਪਰ ਮੈਂ ਇਸ ਬਾਰੇ ਕਦੇ ਨਹੀਂ ਸੋਚਿਆ।
ਐਮਐਸ ਧੋਨੀ ਤੇ ਵੀ ਲਗਾਇਆ ਦੋਸ਼
ਦੱਸ ਦੇਈਏ ਕਿ ਮਨੋਜ ਤਿਵਾਰੀ ਨੇ ਪਹਿਲਾ ਐਮਐਸ ਧੋਨੀ ਉੱਪਰ ਵੀ ਦੋਸ਼ ਲਗਾਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਧੋਨੀ ਨੇ ਮੇਰਾ ਕਰੀਅਰ ਬਰਬਾਦ ਨਾ ਕੀਤਾ ਹੁੰਦਾ ਤਾਂ ਅੱਜ ਮੈਂ ਵਿਰਾਟ ਅਤੇ ਰੋਹਿਤ ਵਾਂਗ ਹੁੰਦਾ।
'ਪਲੇਇੰਗ-11 'ਚ ਮੌਕਾ ਨਾ ਮਿਲਿਆ,ਤਾਂ...'
ਏਬੀਪੀ ਨੈੱਟਵਰਕ ਨਾਲ ਗੱਲਬਾਤ ਵਿੱਚ ਮਨੋਜ ਤਿਵਾਰੀ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਦਿੱਲੀ ਡੇਅਰਡੇਵਿਲਜ਼ ਦਾ ਹਿੱਸਾ ਸੀ ਅਤੇ ਉਸ ਨੂੰ ਪਲੇਇੰਗ-11 ਵਿੱਚ ਮੌਕਾ ਨਹੀਂ ਮਿਲ ਰਿਹਾ ਸੀ ਤਾਂ ਉਸ ਨੇ ਦਿੱਲੀ ਫਰੈਂਚਾਈਜ਼ੀ ਦੇ ਪ੍ਰਬੰਧਕਾਂ ਨੂੰ ਉਸ ਨੂੰ ਛੱਡਣ ਲਈ ਕਿਹਾ ਸੀ। ਤਿਵਾਰੀ ਨੇ ਦੱਸਿਆ, 'ਜਦੋਂ ਮੈਂ ਦਿੱਲੀ 'ਚ ਸੀ ਤਾਂ ਗੈਰੀ ਕਰਸਟਨ ਕੋਚ ਸਨ। ਸਾਡੀ ਪਲੇਇੰਗ-11 ਇਕ ਤੋਂ ਬਾਅਦ ਇਕ ਮੈਚਾਂ ਵਿਚ ਫਲਾਪ ਹੋ ਰਹੀ ਸੀ। ਸਮਰੱਥ ਖਿਡਾਰੀਆਂ ਨੂੰ ਮੈਚ ਵਿੱਚ ਮੌਕਾ ਨਹੀਂ ਮਿਲ ਰਿਹਾ ਸੀ। ਅਜਿਹੇ 'ਚ ਮੈਂ ਸਿੱਧਾ ਮੈਨੇਜਮੈਂਟ ਕੋਲ ਗਿਆ ਅਤੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਪਲੇਇੰਗ 11 'ਚ ਸ਼ਾਮਲ ਨਹੀਂ ਕਰ ਸਕਦੇ ਤਾਂ ਮੈਨੂੰ ਰਿਲੀਜ਼ ਕਰ ਦਿਓ। ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੀ ਗੱਲ ਨੂੰ ਸਹੀ ਢੰਗ ਨਾਲ ਨਹੀਂ ਸਮਝ ਸਕੇਗਾ।
ਮਨੋਜ ਤਿਵਾਰੀ ਨੇ ਟੀਮ ਇੰਡੀਆ ਲਈ 12 ਵਨਡੇ ਅਤੇ 3 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਨ੍ਹਾਂ ਨੂੰ ਆਖਰੀ ਵਾਰ ਸਾਲ 2018 'ਚ ਆਈਪੀਐੱਲ ਖੇਡਦੇ ਦੇਖਿਆ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਘਰੇਲੂ ਕ੍ਰਿਕਟ 'ਚ ਬੰਗਾਲ ਦੀ ਟੀਮ ਲਈ ਮੈਦਾਨ 'ਚ ਉਤਰਦਾ ਰਿਹਾ।