T20 World Cup 2024: ਆਈਸੀਸੀ ਟੀ-20 ਵਿਸ਼ਵ ਕੱਪ 2024 4 ਜੂਨ ਤੋਂ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ 20 ਜੂਨ ਨੂੰ ਖੇਡਿਆ ਜਾਵੇਗਾ। ਆਈਸੀਸੀ ਟੀ-20 ਵਿਸ਼ਵ ਕੱਪ 2024 ਦੇ ਮੈਚ ਅਮਰੀਕੀ ਸ਼ਹਿਰ ਫਲੋਰੀਡਾ, ਡੱਲਾਸ ਅਤੇ ਨਿਊਯਾਰਕ ਵਿੱਚ ਖੇਡੇ ਜਾਣਗੇ। ਦਰਅਸਲ, ਅਮਰੀਕਾ ਪਹਿਲੀ ਵਾਰ ਆਈਸੀਸੀ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਨਵੰਬਰ 2021 ਵਿੱਚ ਵੈਸਟਇੰਡੀਜ਼ ਅਤੇ ਅਮਰੀਕਾ ਨੂੰ ਆਈਸੀਸੀ ਟੀ-20 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਦੇ ਅਧਿਕਾਰ ਮਿਲੇ ਸਨ।
ਕਿੱਥੇ ਹੋਵੇਗਾ ਭਾਰਤ-ਪਾਕਿਸਤਾਨ ਮੈਚ?
ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਆਇਜ਼ਨਹਾਵਰ ਪਾਰਕ 'ਚ ਹੋ ਸਕਦਾ ਹੈ। ਇਹ ਸਟੇਡੀਅਮ ਨਿਊਯਾਰਕ ਸਿਟੀ ਤੋਂ ਲਗਭਗ 30 ਮੀਲ ਦੀ ਦੂਰੀ 'ਤੇ ਸਥਿਤ ਹੈ। ਇਸ ਤੋਂ ਇਲਾਵਾ ਟੀ-20 ਵਿਸ਼ਵ ਕੱਪ 2024 'ਚ ਕੁੱਲ 20 ਟੀਮਾਂ ਖੇਡਣਗੀਆਂ। ਇਨ੍ਹਾਂ 20 ਟੀਮਾਂ ਨੂੰ 5-5 ਟੀਮਾਂ ਦੇ 4 ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਸਾਰੇ ਗਰੁੱਪਾਂ ਦੀਆਂ ਟਾਪ-2 ਟੀਮਾਂ ਸੁਪਰ-8 ਰਾਊਂਡ ਲਈ ਕੁਆਲੀਫਾਈ ਕਰਨਗੀਆਂ। ਇਸ ਤੋਂ ਬਾਅਦ 8 ਟੀਮਾਂ ਨੂੰ 4 ਦੇ 2 ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਦੋਵਾਂ ਗਰੁੱਪਾਂ ਦੀਆਂ ਟਾਪ-2 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ।
ਇਹ ਵੀ ਪੜ੍ਹੋ: World Cup 2023 Prize Money: ICC ਨੇ ਵਿਸ਼ਵ ਕੱਪ ਲਈ ਇਨਾਮੀ ਰਾਸ਼ੀ ਦਾ ਕੀਤਾ ਐਲਾਨ, ਜਾਣੋ ਚੈਂਪੀਅਨ ਟੀਮ ਨੂੰ ਮਿਲੇਗੀ ਕਿੰਨੀ ਰਕਮ
ਡਿਫੈਂਡਿੰਗ ਚੈਂਪੀਅਨ ਦੇ ਤੌਰ 'ਤੇ ਉਤਰੇਗੀ ਇੰਗਲੈਂਡ...
ਟੀ-20 ਵਿਸ਼ਵ ਕੱਪ 2022 ਆਸਟ੍ਰੇਲੀਆ ਦੀ ਧਰਤੀ 'ਤੇ ਆਯੋਜਿਤ ਕੀਤਾ ਗਿਆ ਸੀ। ਇੰਗਲੈਂਡ ਨੇ ਇਹ ਟੂਰਨਾਮੈਂਟ ਜਿੱਤਿਆ ਸੀ। ਭਾਰਤੀ ਟੀਮ ਦਾ ਸਫਰ ਸੈਮੀਫਾਈਨਲ 'ਚ ਖਤਮ ਹੋ ਗਿਆ ਸੀ। ਇੰਗਲੈਂਡ ਨੇ ਸੈਮੀਫਾਈਨਲ ਮੈਚ 'ਚ ਭਾਰਤੀ ਟੀਮ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਸੀ। ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ 2007 ਦਾ ਖਿਤਾਬ ਜਿੱਤਿਆ ਸੀ।
ਇਹ ਟੀ-20 ਵਿਸ਼ਵ ਕੱਪ ਦਾ ਪਹਿਲਾ ਐਡੀਸ਼ਨ ਸੀ। ਉਦੋਂ ਤੋਂ ਭਾਰਤੀ ਟੀਮ ਟੀ-20 ਵਿਸ਼ਵ ਕੱਪ ਜਿੱਤਣ 'ਚ ਨਾਕਾਮ ਰਹੀ ਹੈ। ਹਾਲਾਂਕਿ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤੀ ਟੀਮ ਆਈਸੀਸੀ ਟੀ-20 ਵਿਸ਼ਵ ਕੱਪ 2024 ਵਿੱਚ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ... ਪਰ ਟੀਮ ਇੰਡੀਆ ਦੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਭਾਰਤ ਟੀ-20 ਵਿਸ਼ਵ ਕੱਪ ਜਿੱਤਣ ਵਿੱਚ ਜ਼ਰੂਰ ਕਾਮਯਾਬ ਰਹੇਗਾ।
ਇਹ ਵੀ ਪੜ੍ਹੋ: ICC U19 WC: ICC ਅੰਡਰ-19 ਵਿਸ਼ਵ ਕੱਪ ਦੇ ਸ਼ਡਿਊਲ ਦਾ ਹੋਇਆ ਐਲਾਨ, ਜਾਣੋ ਕਦੋਂ ਤੇ ਕਿੱਥੇ ਹੋਣਗੇ ਟੀਮ ਇੰਡੀਆ ਦੇ ਮੈਚ?